channel punjabi
Canada News North America

ਵਾਹਨ ਚੋਰੀ ਦੇ ਦੋਸ਼ਾਂ ਅਧੀਨ ਦੋ ਪੰਜਾਬੀ ਪੁਲਿਸ ਨੇ ਕੀਤੇ ਗ੍ਰਿਫਤਾਰ

ਪੁਲਿਸ ਨੇ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਦੇ ਦੋਸ਼ਾਂ ਅਧੀਨ ਕੀਤਾ ਗ੍ਰਿਫਤਾਰ

ਪੁਲਿਸ ਅਨੁਸਾਰ ਦੋਹਾਂ ਨੇ ਪਿੱਕ-ਅਪ ਟਰੱਕ ਅਤੇ ਕਾਰ ਚੋਰੀ ਕੀਤੀ

ਦੋਹਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਅਦਾਲਤ ਵਿੱਚ ਕੀਤਾ ਗਿਆ ਪੇਸ਼

in

ਬਰੈਂਪਟਨ : ਕੈਨੇਡਾ ਵਿੱਚ ਕੁਝ ਪੰਜਾਬੀ ਜਾਂਦੇ ਤਾਂ ਪੈਸੇ ਕਮਾਉਣ ਨੇ , ਪਰ ਡਾਲਰਾਂ ਦੇ ਲਾਲਚ ਵਿਚ ਉਹ ਨਾਜਾਇਜ਼ ਕੰਮਾਂ ਵਿੱਚ ਵੀ ਲੱਗ ਜਾਂਦੇ ਨੇ, ਇਸ ਤੋਂ ਬਾਅਦ ਜੇਲ੍ਹ ਹੀ ਇਨ੍ਹਾਂ ਦਾ ਟਿਕਾਣਾ ਹੁੰਦਾ ਹੈ ।

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਕਰਨ ਦੋਸ਼ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਖਬਰ ਹੈ ਕਿ ਬੀਤੇ ਦਿਨੀ ਬਰੈਂਪਟਨ ਗੈਸ ਸਟੇਸ਼ਨ ਨੇੜਿਓਂ ਪੁਲਸ ਨੇ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ। ਇਨ੍ਹਾਂ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਮਨਿੰਦਰਜੀਤ ਢੀਂਡਸਾ ਅਤੇ 22 ਸਾਲਾ ਅਰਸ਼ਦੀਪ ਢਿੱਲੋਂ ਵਜੋਂ ਹੋਈ ਹੈ। ਦੋਹਾਂ ‘ਤੇ ਚੋਰੀ ਸਣੇ ਹੋਰ ਵੀ ਕੁਝ ਦੋਸ਼ ਲੱਗੇ ਹਨ।


ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਹੰਬਰਵੈਸਟ ਪਾਰਕਵੇਅ ਅਤੇ ਗੋਰਵੇ ਡਰਾਈਵ ਖੇਤਰ ਵਿਚ ਘੁੰਮ ਰਹੇ ਅਧਿਕਾਰੀਆਂ ਨੂੰ ਸ਼ਨੀਵਾਰ ਤੜਕੇ 4 ਵਜੇ ਇਕ ਸ਼ੱਕੀ ਵਾਹਨ ਬਾਰੇ ਫੋਨ ਆਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਪੰਜਾਬੀਆਂ ਨੇ ਹਾਲਟਨ ਰੀਜਨ ਤੋਂ ਪਿਕ ਅਪ ਟਰੱਕ ਚੋਰੀ ਕੀਤਾ ਸੀ।

ਪੁਲਿਸ ਵਾਲਿਆਂ ਨੇ ਵਾਹਨ ਵਿਚ ਸਵਾਰ ਦੋਹਾਂ ਪੰਜਾਬੀਆਂ ਨੂੰ ਰੋਕਣ ਲਈ ਡੀਫਲੇਸ਼ਨ ਡਿਵਾਇਸ ਦੀ ਵਰਤੋਂ ਕੀਤੀ ਪਰ ਉਹ ਭੱਜ ਨਿਕਲੇ। ਕਾਫੀ ਦੌੜ-ਭੱਜ ਮਗਰੋਂ ਪੁਲਿਸ ਨੇ ਇਨ੍ਹਾਂ ਦੋਹਾਂ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਦੋਹਾਂ ਨੂੰ ਸ਼ਨੀਵਾਰ ਨੂੰ ਬਰੈਂਪਟਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ ਹੈ ਕਿ ਇਨ੍ਹਾਂ ਦੋਹਾਂ ਨੇ ਇਕ ਪਿਕਅਪ ਟਰੱਕ ਪਹਿਲਾਂ ਚੋਰੀ ਕੀਤਾ ਸੀ ਤੇ ਹੁਣ ਇਕ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।

Related News

ਹੁਣ ਬਰੈਂਪਟਨ ਦੇ ਮੇਅਰ ਨੇ ਵੀ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ,ਮਸਲੇ ਦੇ ਸ਼ਾਂਤਮਈ ਹੱਲ ਦੀ ਜਤਾਈ ਆਸ

Vivek Sharma

ਬ੍ਰਿਟੇਨ ਅਤੇ ਫਰਾਂਸ ਤੋ ਬਾਅਦ ਆਸਟ੍ਰੀਆ ਨੇ ਵੀ ਕੀਤਾ ਮੁੜ ਤਾਲਾਬੰਦੀ ਦਾ ਐਲਾਨ

Vivek Sharma

BIG NEWS : ਫਾ਼ਇਜ਼ਰ ਦਾ ਦਾਅਵਾ : ਕੋਰੋਨਾ ਵੈਕਸੀਨ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ

Vivek Sharma

Leave a Comment