channel punjabi
Canada International News North America

ਮਲਟੀਪਲ ਮੈਟਰੋ ਵੈਨਕੁਵਰ ਸਕੂਲਾਂ ਵਿੱਚ ਕੋਵਿਡ 19 ਵੈਰੀਅੰਟ ਕੇਸਾਂ ਦੀ ਪੁਸ਼ਟੀ

ਸਰੀ ਸਕੂਲ ਡਿਸਟ੍ਰਿਕਟ ਨੇ ਰਿਪੋਰਟ ਕੀਤੀ ਕਿ ਕਈ ਸਕੂਲਾਂ ਨੇ B.1.1.7 ਦੇ ਕੋਵਿਡ 19 ਵੈਰੀਅੰਟ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀਆਂ ਨੇ ਵੀ ਡੈਲਟਾ ਦੇ ਇੱਕ ਸਕੂਲ ਵਿੱਚ ਇੱਕ ਕੇਸ ਦੀ ਪੁਸ਼ਟੀ ਕੀਤੀ ਹੈ।

Supt. Jordan Tinney ਨੇ ਕਿਹਾ ਕਿ ਜਨਵਰੀ ਦੇ ਅਖੀਰ ਵਿੱਚ ਅਤੇ ਇਸ ਮਹੀਨੇ ਦੇ ਅਰੰਭ ਵਿੱਚ A.H.P Matthew Elementary, Tamanawis Secondary ਅਤੇ École Woodward Hill Elementary ਵਿੱਚ ਐਕਸਪੋਜਰ ਹੋਏ। ਸਕੂਲ ਕਮਿਉਟਿਨੀ ਨੂੰ ਦਿੱਤੇ ਗਏ ਨੋਟ ਅਨੁਸਾਰ, ਅਤੇ École Woodward Hill Elementary “ਦੋ ਕਲਾਸਾਂ ਅਤੇ 20 ਤੋਂ ਵੱਧ ਵਿਅਕਤੀਆਂ” ਨੂੰ ਘਰ ਰਹਿਣ ਅਤੇ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।

ਤਮਨਾਵਿਸ ਵਿਖੇ ਤਿੰਨ ਅਤੇ ਏਐਚਪੀ ਮੈਥਿਉ ਐਲੀਮੈਂਟਰੀ ਵਿਖੇ ਤਿੰਨ ਵਿਅਕਤੀਆਂ ਨੂੰ ਸਵੈ-ਅਲੱਗ-ਥਲੱਗ ਅਤੇ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਜ਼ਿਲਾ ਨੇ ਤਮਨਾਵਿਸ ਸੈਕੰਡਰੀ ਲਈ ਦੂਜਾ ਨੋਟੀਫਿਕੇਸ਼ਨ ਵੀ ਜਾਰੀ ਕੀਤੀ।

ਐਤਵਾਰ ਨੂੰ, ਫਰੇਜ਼ਰ ਸਿਹਤ ਅਧਿਕਾਰੀਆਂ ਨੇ ਸਰੀ ਦੇ Kwantlen Park Secondary ਅਤੇ ਡੈਲਟਾ ਦੇ ਹੈਲਿੰਗਜ਼ ਐਲੀਮੈਂਟਰੀ ਵਿਚ ਵੈਰੀਅੰਟ ਕੇਸਾਂ ਦੀ ਪੁਸ਼ਟੀ ਕੀਤੀ। ਫਰੇਜ਼ਰ ਹੈਲਥ ਨੇ ਇਕ ਬਿਆਨ ਵਿਚ ਕਿਹਾ, “ਸਿਰਫ ਉਹੀ ਸਟਾਫ ਅਤੇ ਵਿਦਿਆਰਥੀ ਜਿਨ੍ਹਾਂ ਨੂੰ ਨੇੜਲੇ ਸੰਪਰਕ ਵਜੋਂ ਪਛਾਣਿਆ ਗਿਆ ਹੈ, ਨੂੰ ਟੈਸਟ ਕਰਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ।

ਸਿਹਤ ਅਥਾਰਟੀ ਨੇ ਕਿਹਾ ਕਿ ਸਕੂਲ ਖੁੱਲ੍ਹੇ ਰਹਿਣਗੇ।

Related News

ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ‘ਚ ਆਉਣ ‘ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧੀ

Rajneet Kaur

54 ਸਾਲਾ ਵਿਅਕਤੀ ਨਾਲ ਟਕਰਾਈ ਟ੍ਰਾਂਸਲਿੰਕ ਬੱਸ

Rajneet Kaur

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਆਪਣੇ ਪਹਿਲੇ ਫੋਨ ਕਾਲ ਦੌਰਾਨ ਕੋਵਿਡ 19 ਟੀਕੇ ਅਤੇ ਸੁਰੱਖਿਆਵਾਦ ਦੇ ਮੁੱਦਿਆ ‘ਤੇ ਕੀਤੀ ਗੱਲ

Rajneet Kaur

Leave a Comment