channel punjabi
Canada International News North America

ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ‘ਚ ਆਉਣ ‘ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧੀ

ਕੈਨੇਡੀਅਨਾਂ ਨੂੰ COVID-19 ਦੇ ਫੈਲਣ ਤੋਂ ਬਚਾਉਣ ਲਈ, ਪ੍ਰਧਾਨ ਮੰਤਰੀ ਨੇ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਜੋ ਕੈਨੇਡਾ ਦੀ ਯਾਤਰਾ ਨੂੰ ਸੀਮਿਤ ਕਰਦੇ ਹਨ। ਅਗਲੇ ਨੋਟਿਸ ਤਕ, ਬਹੁਤੇ ਵਿਦੇਸ਼ੀ ਨਾਗਰਿਕ ਕੈਨੇਡਾ ਨਹੀਂ ਜਾ ਸਕਦੇ, ਭਾਵੇਂ ਉਨ੍ਹਾਂ ਕੋਲ ਵਿਜ਼ੀਟਰ ਵੀਜ਼ਾ ਜਾਂ ਇਲੈਕਟ੍ਰਾਨਿਕ ਯਾਤਰਾ ਅਧਿਕਾਰ ਹੋਵੇ।

ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਅਸੀਂ ਅਮਰੀਕੀ ਨਾਗਰਿਕਾਂ ਨੂੰ ਛੱਡ ਕੇ ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ‘ਚ ਆਉਣ ‘ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਹੁਕਮ ਕੁਝ ਅਮਰੀਕੀ ਨਾਗਰਿਕਾਂ,ਸੰਘੀ ਸਰਕਾਰ ਵਲੋਂ ਇਜਾਜ਼ਤ ਪ੍ਰਾਪਤ ਕੀਤੇ ਅਸਥਾਈ ਕਾਮਿਆਂ ਤੇ ਡਿਪਲੋਮੈਟਾਂ ਅਤੇ ਜਹਾਜ਼ਾਂ ਦੇ ਕਰੂ ਮੈਂਬਰਾਂ ‘ਤੇ ਲਾਗੂ ਨਹੀਂ ਹੋਵੇਗਾ।

ਇਹ ਪਾਬੰਦੀਆਂ ਜ਼ਿਆਦਾਤਰ ਗੈਰ-ਜ਼ਰੂਰੀ (ਵਿਵੇਕਸ਼ੀਲ) ਕੈਨੇਡਾ ਦੀ ਯਾਤਰਾ ਨੂੰ ਰੋਕਦੀਆਂ ਹਨ ।

Related News

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਬਿਡੇਨ ਨੂੰ ਲਾਏ ਜੰਮ ਕੇ ਰਗੜੇ, ਚੀਨ ਦੀ ਮਦਦ ਕਰਨ ਦਾ ਲਗਾਇਆ ਦੋਸ਼

Vivek Sharma

ਭਾਰਤ ਨੇ ਕੈਨੇਡੀਅਨ ਟੀਵੀ ਚੈਨਲ PTN24 ਖ਼ਿਲਾਫ ਜਤਾਇਆ ਰੋਸ਼, ਨਫ਼ਰਤ ਅਤੇ ਹਿੰਸਾ ਫੈਲਾਉਣ ਦਾ ਲਗਾਇਆ ਆਰੋਪ

Rajneet Kaur

ਓਟਾਵਾ ਪੁਲਿਸ ਵਲੋਂ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

Leave a Comment