channel punjabi
International News

ਭੂਚਾਲ ਦੇ ਜ਼ੋਰਦਾਰ ਝਟਕਿਆਂ ਅਤੇ ਸੁਨਾਮੀ ਨੇ ਗ੍ਰੀਸ ਤੇ ਤੁਰਕੀ ‘ਚ ਕੀਤੀ ਭਾਰੀ ਤਬਾਹੀ, 7.0 ਰਹੀ ਤੀਬਰਤਾ

ਇਸਤਾਂਬੁਲ/ਏਥਨਜ਼ : ਐਜੀਅਨ ਸਮੁੰਦਰ ‘ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ। ਇਸ ਦੇ ਝਟਕੇ ਤੁਰਕੀ ਤੋਂ ਗ੍ਰੀਸ ਤਕ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਰਫ਼ਤਾਰ 7.0 ਮਾਪੀ ਗਈ। ਤੁਰਕੀ ਦੇ ਇਜਮਿਰ ‘ਚ ਇਮਾਰਤ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਜ਼ੋਰਦਾਰ ਝਟਕਿਆਂ ਤੋਂ ਡਰੇ ਲੋਕ ਸੜਕਾਂ ‘ਤੇ ਆ ਗਏ ਤੇ ਇਧਰ-ਉਧਰ ਭੱਜਣ ਲੱਗੇ। ਇਸਤਾਂਬੁਲ ਤੇ ਗ੍ਰੀਕ ਆਈਲੈਂਡ ‘ਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਮੋਸ ਟਾਪੂ ‘ਤੇ ਅੱਠ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਵਾਂ ਦੇਸ਼ਾਂ ‘ਚ ਸਮੁੰਦਰ ‘ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ ਤੇ ਇਜਮਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਤੁਰਕੀ ਦੇ ਸਰਕਾਰੀ ਮੀਡੀਆ ਅਨੁਸਾਰ ਚਾਰ ਲੋਕਾਂ ਦੀ ਮੌਤ ਹੋ ਗਈ ਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਜਮਿਰ ਦੇ ਕਈ ਜ਼ਿਲ੍ਹਿਆਂ ‘ਚ ਇਮਾਰਤਾਂ ਡਿੱਗਣ ਅਤੇ ਮਲਬੇ ‘ਚ ਲੋਕਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕਈ ਹੋਰ ਸੂਬਿਆਂ ‘ਚ ਵੀ ਮਾਲੀ ਨੁਕਸਾਨ ਦੀਆਂ ਖ਼ਬਰਾਂ ਹਨ।

ਇਜਮਿਰ ਦੇ ਮੇਅਰ ਟੰਕ ਸੋਇਰ ਅਨੁਸਾਰ ਸੂਬੇ ‘ਚ ਲਗਭਗ 20 ਤੋਂ ਜ਼ਿਆਦਾ ਇਮਾਰਤਾਂ ਦੇ ਡਿਗਣ ਦੀ ਖ਼ਬਰ ਹੈ। ਇਜਮਿਰ ਦੇ ਗਵਰਨਰ ਨੇ ਦੱਸਿਆ ਕਿ 70 ਲੋਕਾਂ ਨੂੰ ਮਲਬੇ ‘ਚੋਂ ਸੁਰੱਖਿਅਤ ਕੱਢਿਆ ਗਿਆ ਹੈ। ਘੱਟੋ-ਘੱਟ 25-30 ਸੈਕੰਡ ਤਕ ਭੂਚਾਲ ਦੇ ਝਟਕੇ ਲਗਾਤਾਰ ਲੱਗਦੇ ਰਹੇ।

ਸਿਹਤ ਮੰਤਰੀ ਫਹਿਰੇਟਿਨ ਕੋਕਾ ਨੇ ਟਵੀਟ ਕੀਤਾ, ‘ਬਦਕਿਸਮਤੀ ਨਾਲ, ਸਾਡੇ ਚਾਰ ਨਾਗਰਿਕਾਂ ਨੇ ਭੁਚਾਲ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ,ਤੁਰਕੀ ਦੇ ਤੱਟਵਰਤੀ ਰਿਜੋਰਟ ਸ਼ਹਿਰ ਇਜਮਿਰ ਦੀਆਂ ਇਮਾਰਤਾਂ ਢਹਿ ਜਾਣ ਕਾਰਨ 120ਤੋਂ ਵੱਧ ਲੋਕੀ ਜ਼ਖਮੀ ਹੋਏ ਨੇ।’


ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅਨੇਕਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ।

ਸਮੁੰਦਰ ਕੰਢੇ ਦੇ ਇਲਾਕਿਆਂ ਵਿੱਚ ਆਈ ਸੁਨਾਮੀ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਹੜ੍ਹਾਂ ਵਾਲੀ ਸਥਿਤੀ ਬਣ ਗਈ। ਪਾਣੀ ਦੇ ਤੇਜ਼ ਬਹਾਅ ਕਾਰਨ ਛੋਟੇ ਵਾਹਨ ਕਿਸ਼ਤੀਆਂ ਦੀ ਤਰਾਂ ਤਰਦੇ ਹੋਏ ਨਜ਼ਰ ਆਏ।
ਭੂਚਾਲ ਅਤੇ ਸੁਨਾਮੀ ਕਾਰਨ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਬਣ ਗਈ ਜਿਸ ਤਰ੍ਹਾਂ ਦੀ ਸਾਲ 2011 ਵਿੱਚ ਜਾਪਾਨ ਵਿੱਚ ਆਈ ਸੁਨਾਮੀ ਕਾਰਨ ਉਥੇ ਬਣ ਗਈ ਸੀ।
ਦੋਹਾਂ ਮੁਲਕਾਂ ਵਿਚ ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ ਹਨ ।

Related News

ਐਡਮਿੰਟਨ ਬਣਿਆ ਕੋਰੋਨਾ ਦਾ ਗੜ੍ਹ : ਕੋਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਗਈ ਪਾਰ!

Vivek Sharma

ਕੈਨੇਡਾ ਦੇ ਨੌਜਵਾਨ ਵਰਗ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਚਿੰਤਾਜਨਕ

Vivek Sharma

ਕੈਨੇਡਾ ਨੇ ਹਾਂਗਕਾਂਗ ਸਰਕਾਰ ਦੇ ਫ਼ੈਸਲੇ ਦੀ ਕੀਤੀ ਨਿਖੇਧੀ

Vivek Sharma

Leave a Comment