channel punjabi
Canada International News North America

ਸਕਾਰਬੋਰੋ ‘ਚ ਦੋ ਸਾਲ ਪਹਿਲਾ ਖੇਡ ਦੇ ਮੈਦਾਨ ‘ਚ ਹੋਈ ਗੋਲੀਬਾਰੀ ਦੇ ਦੋਸ਼ ‘ਚ ਵਿਅਕਤੀ ਨੂੰ 13 ਸਾਲ ਦੀ ਹੋਈ ਸਜ਼ਾ

ਜਿਸ ਵਿਅਕਤੀ ਨੇ ਦੋ ਸਾਲ ਪਹਿਲਾ ਸਕਾਰਬੋਰੋ ਦੇ ਖੇਡ ਦੇ ਮੈਦਾਨ ‘ਚ ਗੋਲੀਬਾਰੀ ਕੀਤੀ ਸੀ, ਜਿਸ ਵਿਚ ਦੋ ਜਵਾਨ ਭੈਣਾਂ ਜ਼ਖਮੀ ਹੋ ਗਈਆਂ ਸਨ, ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਤੀਕੁਆਨ ਰੌਬਰਟਸਨ 14 ਜੂਨ, 2018 ਨੂੰ ਕਈ ਵਿਅਕਤੀਆਂ ਵਿੱਚੋਂ ਇੱਕ ਸੀ ਜੋ ਖੇਡ ਦੇ ਮੈਦਾਨ ਵਿੱਚ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਰਿਹਾ ਸੀ। ਜਿਸ ਦੌਰਾਨ ਖੇਡ ਦੇ ਮੈਦਾਨ ‘ਚ ਤਕਰੀਬਨ 11 ਬੱਚੇ ਖੇਡ ਰਹੇ ਸਨ। ਉਥੇ ਉਸ ਸਮੇਂ ਘੱਟੋ ਘੱਟ 10 ਸ਼ਾਟ ਚਲਾਏ ਗਏ ਸਨ। ਇਸ ਗੋਲੀਬਾਰੀ ਵਿਚ ਦੋ ਭੈਣਾਂ, ਪੰਜ ਅਤੇ ਨੌਂ ਸਾਲਾਂ ਦੀਆਂ ਜ਼ਖਮੀ ਹੋ ਗਈਆਂ ਸਨ ।

ਰੌਬਰਟਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਦੋ ਵਾਰ ਹੋਏ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰੌਬਰਟਸਨ ਛੇ-ਮਹੀਨੇ ਦੀ ਪੂਰਵ-ਸਜਾ ਕ੍ਰੈਡਿਟ ਦਾ ਮੁਲਾਂਕਣ ਕਰਨ ਤੋਂ ਬਾਅਦ, 13 ਸਾਲ ਕੈਦ ਦੀ ਸਜ਼ਾ ਕੱਟੇਗਾ।

Related News

ਭਾਰਤ ਦੀ ਆਰਥਿਕ ਵਿਵਸਥਾ ਇਸ ਸਮੇਂ ਸਭ ਤੋਂ ਮਾੜੇ ਦੌਰ ਵਿੱਚ, ਵਿਸ਼ਵ ਬੈਂਕ ਨੂੰ GDP ‘ਚ 9.6 ਫ਼ੀਸਦੀ ਦੀ ਗਿਰਾਵਟ ਦੀ ਸੰਭਾਵਨਾ!

Vivek Sharma

ਬੁਲਗਾਰੀਆ ਦੀ ਅੰਬੈਸਡਰ ਨੇ ਦਿੱਤਾ ਪੰਜਾਬੀ ਫ਼ਿਲਮ ਪ੍ਰੋਡਿਊਸਰਾਂ ਦੇ ਵਫ਼ਦ ਨੂੰ ਬੁਲਗਾਰੀਆ ਆਉਣ ਦਾ ਸੱਦਾ

Vivek Sharma

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ 19 ਆਉਟਬ੍ਰੇਕ ਕਾਰਨ ਕਾਰਨ 3 ਸਕੂਲ ਕੀਤੇ ਬੰਦ

Rajneet Kaur

Leave a Comment