channel punjabi
Canada News

ਕੈਨੇਡਾ ਨੇ ਹਾਂਗਕਾਂਗ ਸਰਕਾਰ ਦੇ ਫ਼ੈਸਲੇ ਦੀ ਕੀਤੀ ਨਿਖੇਧੀ

ਓਟਾਵਾ : ਹਾਂਗਕਾਂਗ ਦੀ ਸਰਕਾਰ ਵਲੋਂ ਲੋਕਤੰਤਰ ਸਮਰਥਕ 4 ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦਾ ਮਾਮਲਾ ਹੁਣ ਹਰ ਪਾਸੇ ਸੁਰਖੀਆਂ ਬਣ ਰਿਹਾ ਹੈ । ਦੁਨੀਆ ਦੇ ਅਨੇਕਾਂ ਦੇਸ਼ਾਂ ਨੇ ਹਾਂਗਕਾਂਗ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ । ਕੈਨੇਡਾ ਵੱਲੋ ਵੀ ਸਖ਼ਤ ਸ਼ਬਦਾਂ ਵਿਚ ਇਸ ਦੀ ਨਿੰਦਾ ਕੀਤੀ ਗਈ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਫਰਾਂਸੀਸੋ-ਫਿਲੀਪ ਸੈਂਪ ਨੇ ਹਾਂਗਕਾਂਗ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਹਾਂਗਕਾਂਗ ਦੇ ਭਵਿੱਖ ਅਤੇ ਲੋਕਾਂ ਦੀ ਆਜ਼ਾਦੀ ਨੂੰ ਖ਼ਤਮ ਕਰਨ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਉਨ੍ਹਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਤੇ ਇਹ ਕਦਮ ਨਿੰਦਣਯੋਗ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਸਭ ਚੀਨ ਦੇ ਇਸ਼ਾਰੇ ਤੇ ਹੋ ਰਿਹਾ ਹੈ। ਬੀਜਿੰਗ ਨੇ ਇਕ ਪ੍ਰਸਤਾਵ ਪਾਸ ਕੀਤਾ ਸੀ, ਜਿਸ ਵਿਚ ਸਥਾਨਕ ਸਰਕਾਰ ਨੂੰ ਇਸ ਦੀ ਇਜਾਜ਼ਤ ਦਿੱਤੀ ਗਈ ਸੀ ਕਿ ਜੇਕਰ ਸੰਸਦ ਮੈਂਬਰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੇ ਸ8888ਨੇ ਇਸ ਦੀ ਨਿੰਦਾ ਕੀਤੀ ਹੈ ਕਿ ਚੀਨ ਦੀ ਮੌਜੂਦਗੀ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਹਾਂਗਕਾਂਗ ਦੇ ਇਕ ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਯੋਗ ਕਰਾਰ ਦੇਣਾ ਜਨਤਕ ਮਾਮਲਿਆਂ ਵਿਚ ਹਿੱਸਾ ਲੈਣ ਦੇ ਉਨ੍ਹਾਂ ਦੇ ਅਧਿਕਾਰ ਅਤੇ ਮੌਲਿਕ ਕਾਨੂੰਨ ਦਾ ਉਲੰਘਣ ਹੈ। ਉਧਰ ਕੁਝ ਹੋਰ ਵਿਧਾਇਕਾਂ ਨੇ ਵੀ ਵਿਰੋਧ ਸਵਰੂਪ ਆਪਣਾ ਅਸਤੀਫਾ ਦੇਣ ਦੀ ਗੱਲ ਆਖੀ ਹੈ ।

Related News

ਵੈਕਸੀਨੇਸ਼ਨ ਪ੍ਰਕਿਰਿਆ ਸਮੇਂ ਅਨੁਸਾਰ ਹੋਵੇਗੀ ਤੇਜ਼, ਵੱਡੀ ਮਾਤਰਾ ‘ਚ ਕੈਨੇਡਾ ਪਹੁੰਚ ਰਹੀਆਂ ਹਨ ਖੁਰਾਕਾਂ

Vivek Sharma

ਨੁਨਾਵਟ ਸੂਬੇ ਵਿੱਚ ਕੋਰੋਨਾ ਕਾਰਨ ਪਹਿਲੀ ਵਾਰ ਗਈ ਕਿਸੇ ਦੀ ਜਾਨ

Vivek Sharma

ਮਿਲਟਨ ਵਿੱਚ 22 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਦੋ ਅਜੇ ਵੀ ਫਰਾਰ

Rajneet Kaur

Leave a Comment