channel punjabi
Canada International News North America

ਨੁਨਾਵਟ ਸੂਬੇ ਵਿੱਚ ਕੋਰੋਨਾ ਕਾਰਨ ਪਹਿਲੀ ਵਾਰ ਗਈ ਕਿਸੇ ਦੀ ਜਾਨ

ਟੋਰਾਂਟੋ : ਓਂਟਾਰੀਓ ਅਤੇ ਕਿਊਬਿਕ ਦੋਵੇਂ ਸੂਬੇ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹਨ । ਦੋਹਾਂ ਸੂਬਿਆਂ ਵਿੱਚ ਐਤਵਾਰ ਨੂੰ ਕੋਵਿਡ-19 ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 2 ਹਜ਼ਾਰ ਤੋਂ ਵੱਧ ਦੱਸੀ ਗਈ, ਹਲਾਂਕਿ ਬਾਅਦ ਵਿੱਚ ਇਹ ਨਵੇਂ ਸਿੰਗਲ-ਡੇਅ ਰਿਕਾਰਡ ਵਿੱਚ ਤਬਦੀਲ ਹੋ ਗਈ । ਉਧਰ ਨੁਨਾਵਟ ਸੂਬੇ ਵਿੱਚ ਪਹਿਲੀ ਵਾਰ ਕੋਵਿਡ-19 ਕਾਰਨ ਕਿਸੇ ਦੀ ਜਾਨ ਗਈ।

ਉਂਟਾਰੀਓ ਵਿੱਚ 2,316 ਹੋਰ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ, ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਟਵੀਟ ਕੀਤਾ। ਇਹ ਲਗਾਤਾਰ ਛੇਵੇਂ ਦਿਨ ਸੀ ਜਦੋਂ ਪ੍ਰਾਂਤ ਨੇ ਨਵੇਂ ਸਕਾਰਾਤਮਕ ਟੈਸਟ ਨਤੀਜਿਆਂ ਦੇ ਪੁਰਾਣੇ ਅੰਕੜੇ ਨੂੰ ਪਾਰ ਕਰ ਲਿਆ । ਪ੍ਰਾਂਤ ਵਿੱਚ ਕੋਵਿਡ ਨਾਲ 25 ਨਵੇਂ ਮੌਤਾਂ ਦੀ ਖਬਰ ਮਿਲੀ ਹੈ।

ਕਿਊਬਿਕ ਵਿੱਚ, ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਰਿਕਾਰਡ 2,146 ਨਵੇਂ ਕੇਸ ਦਰਜ ਕੀਤੇ ਅਤੇ 21 ਹੋਰ ਮੌਤਾਂ ਹੋਈਆਂ।
ਉਧਰ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਐਤਵਾਰ ਨੂੰ ਨੁਨਾਵਟ ਤੋਂ ਸਾਹਮਣੇ ਆਈ। ਨੁਨਾਵਟ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਨਾਲ ਇਸ ਖੇਤਰ ਵਿੱਚ ਪਹਿਲੀ ਵਾਰ ਹੋਈ ਮੌਤ ਦੀ ਪੁਸ਼ਟੀ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇੱਥੇ ਪਹਿਲੀ ਵਾਰ ਦੋ ਵਿਅਕਤੀਆਂ ਦੀ ਜਾਨ ਕੋਵਿਡ ਕਾਰਨ ਗਈ ਹੈ ।ਇਸ ਸਬੰਧ ਵਿੱਚ ਸੂਬੇ ਦੇ ਪ੍ਰੀਮੀਅਰ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ

ਉਨ੍ਹਾਂ ਨੇ ਦੱਸਿਆ ਕਿ ਅਰਵਿਆਤ ਨਿਵਾਸੀ ਮਮਤਾ ਅਤੇ ਰੈਂਕਿਨ ਇਨਲੇਟ ਦੇ ਇਕ ਹੋਰ ਵਿਅਕਤੀ ਦੀ ਸ਼ਨੀਵਾਰ ਨੂੰ ਕੋਵਿਡ-19 ਨਾਲ ਸਬੰਧਤ ਪੇਚੀਦਗੀਆਂ ਕਾਰਨ ਮੌਤ ਹੋ ਗਈ।

Related News

ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਵਧਿਆ: ਕ੍ਰਿਸਟੀਨਾ ਐਂਟੋਨੀਓ

Rajneet Kaur

ਵੈਂਕੂਵਰ ‘ਚ ਵਾਹਨਾਂ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਤੈਅ

Vivek Sharma

ਕੈਨੇਡਾ ਵਿੱਚ ਲੇਬਰ ਦੀ ਘਾਟ ਨੂੰ ਹੱਲ ਕਰਨ ਲਈ ਹਰ ਸੰਭਵ ਉਪਰਾਲਾ ਜਾਰੀ : ਮਾਰਕੋ

Vivek Sharma

Leave a Comment