channel punjabi
International News

BIG NEWS : ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ, ਪੂਰੀ ਦੁਨੀਆ ‘ਚ 27 ਦਸੰਬਰ ਤੱਕ ਭਾਰਤੀ ਦੂਤਾਵਾਸਾਂ ਅੱਗੇ ਮੁਜ਼ਾਹਰੇ ਕਰਨ ਦਾ ਫ਼ੈਸਲਾ

ਨਵੀਂ ਦਿੱਲੀ : ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ । ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ 25 ਦਿਨ ਪੂਰੇ ਹੋ ਗਏ। ਕੇਂਦਰ ਸਰਕਾਰ ਦੀ ਲਟਕਊਆ ਨੀਤੀ ਤੋਂ ਦੁਖੀ ਕਿਸਾਨਾਂ ਨੇ ਐਤਵਾਰ ਨੂੰ ਵੱਡੇ ਐਲਾਨ ਕਰ ਦਿੱਤੇ । ਕੜਾਕੇ ਦੀ ਠੰਡ ਵਿੱਚ ਵੀ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਜਿਸਨੂੰ ਦੇਸ਼-ਵਿਦੇਸ਼ ਤੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਅੱਜ ਕਿਸਾਨ ਜਥੇਬੰਦੀਆਂ ਨੇ ਜਿਹੜੇ ਵੱਡੇ ਐਲਾਨ ਕੀਤੇ ਹਨ, ਉਹਨਾਂ ਵਿੱਚ ਕਲ੍ਹ (ਸੋਮਵਾਰ) ਤੋਂ ਲਗਾਤਾਰ 24 ਘੰਟੇ ਦੀ ਭੁੱਖ ਹੜਤਾਲ ਰਹੇਗੀ। ਦਿੱਲੀ ਦੇ ਸਾਰੇ ਬਾਰਡਰਾਂ ਉਪਰ ਗਿਆਰਾਂ ਬੰਦੇ ਇੱਕ ਵਾਰ ਬੈਠਣਗੇ ਤੇ 24 ਘੰਟੇ ਬਾਅਦ ਅਗਲੇ ਗਿਆਰਾਂ ਬੰਦੇ ਭੁੱਖ ਹੜਤਾਲ ਕਰਨਗੇ। ਇਸ ਤਰ੍ਹਾਂ ਇਹ ਲੜੀਵਾਰ ਭੁੱਖ ਹੜਤਾਲ ਲਗਾਤਾਰ ਚੱਲਦੀ ਰਹੇਗੀ।

ਇਸ ਤੋਂ ਇਲਾਵਾ ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਤਿੰਨ ਦਿਨ 25 ਦਸੰਬਰ ਤੋਂ 27 ਦਸੰਬਰ ਤੱਕ ਫ੍ਰੀ ਕੀਤੇ ਜਾਣਗੇ। ਸਾਰੇ ਕਿਸਾਨ ਸਮਰਥਕਾਂ ਨੂੰ 27 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਦੌਰਾਨ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸੰਬੋਧਨ ਤਕ ਥਾਲੀਆਂ ਵਜਾਉਂਦੇ ਰਹੋ।

ਕਿਸਾਨਾਂ ਨੇ ਦੱਸਿਆ ਕਿ ਪੂਰੀ ਦੁਨੀਆ ‘ਚ 27 ਦਸੰਬਰ ਤੱਕ ਭਾਰਤੀ ਦੂਤਾਵਾਸਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ। ਮੋਦੀ ਸਰਕਾਰ ‘ਚ ਭਾਈਵਾਲ ਬਣੀਆਂ ਪਾਰਟੀਆਂ ਨੂੰ ਕਿਹਾ ਜਾਵੇਗਾ ਕਿ ਸਰਕਾਰ ਨੂੰ ਬਿਲ ਰੱਦ ਕਰਨ ਲਈ ਕਹਿਣ, ਜੇਕਰ ਉਹ ਅਜਿਹਾ ਨਹੀਂ ਕਰਨਗੀਆਂ ਤਾਂ ਇਨ੍ਹਾਂ ਭਾਈਵਾਲ ਪਾਰਟੀਆਂ ਦਾ ਵੀ ਵਿਰੋਧ ਕੀਤਾ ਜਾਵੇਗਾ।
ਆੜਤੀਆਂ ਨੂੰ ਵੀ ਸੜਕਾਂ ‘ਤੇ ਆਉਣ ਲਈ ਕਿਹਾ ਗਿਆ ਹੈ, ਜਿਸ ਵਿੱਚ ਕਿਸਾਨ ਜਥੇਬੰਦੀਆਂ ਇਨ੍ਹਾਂ ਦਾ ਸਾਥ ਦੇਣਗੀਆਂ।

ਉਧਰ ਅੱਜ ਇਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਇਹ ਇਸ਼ਾਰਾ ਆਇਆ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨ ਅੰਦੋਲਨ ਖਤਮ ਕਰਨ ਲਈ ਇੱਕ ਜਾਂ ਦੋ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰ ਸਕਦੇ ਹਨ। ਸ਼ਾਹ ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਸਨ। ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਨੂੰ ਮੀਟਿੰਗ ਦਾ ਸਹੀ ਸਮਾਂ ਪਤਾ ਨਹੀਂ ਹੈ ਪਰ ਖੇਤੀਬਾੜੀ ਮੰਤਰੀ ਸੋਮਵਾਰ ਜਾਂ ਮੰਗਲਵਾਰ ਨੂੰ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਸਕਦੇ ਹਨ।

ਫਿਲਹਾਲ ਕਿਸਾਨ ਜੱਥੇਬੰਦੀਆਂ ਵੀ ਆਪਣੀ ਜ਼ਿਦ ਤੇ ਅੜਿਆ ਹੋਈਆਂ ਹਨ ਕਿ ਸਰਕਾਰ ਤਿੰਨੇ ਖੇਤੀਬਾੜੀ ਬਿਲ ਵਾਪਿਸ ਲਵੇ, ਇਸ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ।

Related News

ਫੋਰਡ ਸਰਕਾਰ ਵੱਲੋਂ ਫੈਡਰਲ ਪੇਡ ਸਿੱਕ ਡੇਅ ਪੇਅਮੈਂਟ ਹਫਤੇ ਦੀ 500 ਡਾਲਰ ਦੀ ਥਾਂ 1000 ਡਾਲਰ ਕਰਨ ਦੀ ਕੀਤੀ ਗਈ ਪੇਸ਼ਕਸ਼

Rajneet Kaur

ਬੀਜਿੰਗ ਲਈ ਜਾਸੂਸੀ ਕਰਦਾ ਸੀ ਹਿਊਸਟਨ ਦਾ ਵਣਜ ਦੂਤਘਰ !

Vivek Sharma

ਈਰਾਨ ਅਤੇ ਰੂਸ ਨੇ ਸੰਯੁਕਤ ਰਾਜ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ‘ਖਾਸ ਕਾਰਵਾਈਆਂ’:FBI

Rajneet Kaur

Leave a Comment