channel punjabi
Canada International News North America

ਬ੍ਰਿਟਿਸ਼ ਕੋਲੰਬੀਆ ‘ਚ ਬੁੱਧਵਾਰ ਨੂੰ ਕੋਵਿਡ 19 ਦੇ 519 ਨਵੇਂ ਕੇਸ ਆਏ ਸਾਹਮਣੇ , 12 ਮੌਤਾਂ ਦੀ ਪੁਸ਼ਟੀ

ਬ੍ਰਿਟਿਸ਼ ਕੋਲੰਬੀਆ ਵਿੱਚ ਬੁੱਧਵਾਰ ਨੂੰ ਕੋਵਿਡ 19 ਦੇ 519 ਨਵੇਂ ਕੇਸ ਸਾਹਮਣੇ ਆਏ, ਨਾਲ ਹੀ 12 ਮੌਤਾਂ ਦੀ ਪੁਸ਼ਟੀ ਹੋਈ ਹੈ। ਇੱਕ ਲਿਖਤੀ ਬਿਆਨ ਵਿੱਚ, ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੇ ਕੋਰੋਨਾਵਾਇਰਸ ਦੀ ਮੌਤ ਦੀ ਗਿਣਤੀ 1,031 ਹੋ ਗਈ ਹੈ। ਬੀ ਸੀ ਵਿੱਚ 4,810 ਐਕਟਿਵ ਕੇਸ ਸਨ, ਇਹ ਪਹਿਲੀ ਵਾਰ ਹੈ ਜਦੋਂ 9 ਨਵੰਬਰ ਤੋਂ ਬਾਅਦ ਸੂਬੇ ਵਿੱਚ 5000 ਤੋਂ ਘੱਟ ਕੇਸ ਵੇਖੇ ਗਏ ਹਨ। 360 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ ਤੇ 76 ਲੋਕ ICU ਵਿਚ ਭਰਤੀ ਹਨ। ਜਦੋਂ ਦਾ ਕੋਰੋਨਾ ਫੈਲਿਆ ਹੈ ਸੂਬੇ ਵਿਚ 59,072 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।

ਸੂਬਾਈ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਸਭ ਤੋਂ ਵੱਧ ਮਾਮਲੇ ਲੋਅਰ ਮੇਨਲੈਂਡ ਵਿਚ ਦਰਜ ਹੋਏ ਹਨ, ਜਿੱਥੇ 235 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਵੈਨਕੁਵਰ ਵਿਚ 117 ਮਾਮਲੇ ਦਰਜ ਹੋਏ ਹਨ। ਉੱਤਰੀ ਖੇਤਰ ਵਿਚ 45 ਅਤੇ ਆਈਲੈਂਡ ਵਿਚ 34 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।

ਸੂਬੇ ਨੇ ਪਿਛਲੇ 24 ਘੰਟਿਆਂ ਦੌਰਾਨ 9,050 ਟੈਸਟ ਕੀਤੇ, ਜਿਸ ਦੀ ਸੂਬਾ ਵਿਆਪੀ ਸਕਾਰਾਤਮਕ ਦਰ 5.7% ਹੈ। ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਤੇ ਹੁਣ ਤੱਕ 63,430 ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। ਤਰਜੀਹ ਦੇ ਆਧਾਰ ‘ਤੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

Related News

ਭਾਰਤ ‘ਚ ਜਾਰੀ ਤੇਜ਼ ਆਰਥਿਕ ਸੁਧਾਰਾਂ ਦਾ ਅਮਰੀਕੀ ਉੱਦਮੀ ਲਾਭ ਉਠਾਉਣ : ਤਰਨਜੀਤ ਸੰਧੂ

Vivek Sharma

ਓਨਟਾਰੀਓ ਦੇ ਇੱਕ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਇੱਕ 30 ਸਾਲਾ ਵਿਅਕਤੀ ਦੀ ਮੌਤ

Rajneet Kaur

BIG NEWS : ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਜੋਇਸ ਏਚਕਵਾਨ ਦੇ ਪਰਿਵਾਰ ਤੋਂ ਜਨਤਕ ਤੌਰ ‘ਤੇ ਮੰਗੀ ਮੁਆਫ਼ੀ

Vivek Sharma

Leave a Comment