channel punjabi
Canada International News North America

ਓਨਟਾਰੀਓ ਦੇ ਇੱਕ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਇੱਕ 30 ਸਾਲਾ ਵਿਅਕਤੀ ਦੀ ਮੌਤ

ਪਿਛਲੇ ਮਹੀਨੇ ਪੀਟਰਬੌਰੋ, ਓਨਟਾਰੀਓ ਦੇ ਇੱਕ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਇੱਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੀਟਰਬੌਰੋ ਪਬਲਿਕ ਹੈਲਥ (ਪੀਪੀਐਚ) ਦਾ ਕਹਿਣਾ ਹੈ ਕਿ ਇਹ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਕੈਂਪਸ ਤੋਂ ਬਾਹਰ ਫਲੇਮਿੰਗ ਕਾਲਜ ਦੇ ਵਿਦਿਆਰਥੀਆਂ ਲਈ ਰਹਿਣਯੋਗ ਥਾਂ ਸੀ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਨੂੰ ਕੋਵਿਡ-19 ਦੇ ਵੇਰੀਐਂਟ ਆਫ ਕਨਸਰਨ ਸੀ ਤੇ ਪਿਛਲੇ ਹਫਤੇ ਉਸ ਨੂੰ ਰੀਜਨ ਦੇ ਬਾਹਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੱਲ੍ਹ ਉਸ ਦੀ ਮੌਤ ਹੋ ਗਈ।

ਮੈਡੀਕਲ ਆਫੀਸਰ ਆਫ ਹੈਲਥ ਡਾ· ਰੋਜ਼ਨਾ ਸਾਲਵਾਤੇਰਾ ਨੇ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਇਹ ਵਿਅਕਤੀ ਸੱਭ ਤੋਂ ਘੱਟ ਉਮਰ ਦਾ ਵਿਅਕਤੀ ਸੀ। ਇਸ ਤੋਂ ਸਾਨੂੰ ਮਹਾਂਮਾਰੀ ਦੀ ਗੰਭੀਰਤਾ ਦਾ ਅੰਦਾਜ਼ਾ ਹੋ ਸਕਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਨੌਜਵਾਨ ਵੀ ਇਸ ਮਹਾਂਮਾਰੀ ਤੋਂ ਬਚੇ ਹੋਏ ਨਹੀਂ ਹਨ। ਸਾਨੂੰ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਟਰੈਜਡੀ ਨੂੰ ਰੋਕਣ ਲਈ ਮਿਲ ਕੇ ਹੰਭਲਾ ਮਾਰਨਾ ਹੋਵੇਗਾ। ਸੈਵਰਨ ਕੋਰਟ ਵਿੱਚ ਹੋਈ ਆਊਟਬ੍ਰੇਕ ਨਾਲ 59 ਮਾਮਲੇ ਜੁੜੇ ਹੋਏ ਹਨ ਤੇ ਇਹ ਸਾਰੇ ਮਾਮਲੇ ਹੀ ਵੇਰੀਐਂਟ ਆਫ ਕਨਸਰਨ ਹਨ। ਅਜੇ ਤੱਕ ਇਸ ਆਊਟਬ੍ਰੇਕ ਨਾਲ ਜੁੜੇ ਸਿਰਫ ਪੰਜ ਲੋਕ ਹੀ ਸਿਹਤਯਾਬ ਹੋਏ ਹਨ।

Related News

ਟੋਰਾਂਟੋ ਦੇ ਲਾਂਗ ਟਰਮ ਕੇਅਰ ਹੋਮ ਦੇ 29 ਵਸਨੀਕਾਂ ਦੀ ਕੋਵਿਡ 19 ਨਾਲ ਹੋਈ ਮੌਤ

Rajneet Kaur

ਓਂਟਾਰੀਓ ਦੇ ਤਿੰਨ ਖ਼ੇਤਰਾਂ ਵਿੱਚ ਕੋਰੋਨਾ ਪਾਬੰਦੀਆਂ ਨੂੰ ਹੋਰ ਸਮੇਂ ਲਈ ਵਧਾਇਆ ਗਿਆ

Vivek Sharma

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 150 ਨਵੇਂ ਕੇਸਾ ਦੀ ਪੁਸ਼ਟੀ

Rajneet Kaur

Leave a Comment