channel punjabi
Canada International News North America

ਫਲੂ ਵੈਕਸੀਨ ਦੀ ਵਧੀ ਮੰਗ, ਵਧੇਰੇ ਡੋਜ਼ਾਂ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ ਆਸਾਨ

ਓਟਾਵਾ: ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਫਲੂ ਵੈਕਸੀਨ ਦੀਆਂ ਹੋਰ ਡੋਜ਼ਿਜ਼ ਆਰਡਰ ਕਰਨ ਲਈ ਸਪਲਾਇਰਜ਼ ਨਾਲ ਕੰਮ ਕੀਤਾ ਜਾ ਰਿਹਾ ਹੈ। ਪਰ ਇਸ ਦੀ ਸਫਲਤਾ ਇਸ ਗੱਲ ਉੱਤੇ ਹੀ ਨਿਰਭਰ ਕਰਦੀ ਹੈ ਕਿ ਕਿਤੇ ਹੋਰਨਾਂ ਦੇਸ਼ਾਂ ਵੱਲੋਂ ਵਰਤੋਂ ਤੋਂ ਜ਼ਿਆਦਾ ਦਾ ਆਰਡਰ ਤਾਂ ਨਹੀਂ ਕੀਤਾ ਗਿਆ।

ਪਬਲਿਕ ਹੈਲਥ ਅਧਿਕਾਰੀਆਂ ਤੇ ਸਿਆਸਤਦਾਨਾਂ ਵੱਲੋਂ ਹਰ ਕੈਨੇਡੀਅਨ ਨੂੰ ਇਨਫਲੂਐਂਜ਼ਾ ਵੈਕਸੀਨ ਲੈਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਕਿ ਕੋਵਿਡ-19 ਨਾਲ ਪਹਿਲਾਂ ਤੋਂ ਹੀ ਜੂਝ ਰਹੇ ਹਸਪਤਾਲਾਂ ਨੂੰ ਫਲੂ ਸੀਜ਼ਨ ਦੇ ਕੇਸਾਂ ਨਾਲ ਨਾ ਸਿੱਝਣਾ ਪਵੇ। ਇਸ ਨਾਲ ਓਨਟਾਰੀਓ ਸਮੇਤ ਕਈ ਪ੍ਰੋਵਿੰਸਾਂ ਵਿੱਚ ਫਲੂ ਵੈਕਸੀਨ ਦੀ ਮੰਗ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਤੇ ਫੈਡਰਲ ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਵਧੇਰੇ ਡੋਜ਼ਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਹਫਤੇ ਦੇ ਸ਼ੁਰੂ ਵਿੱਚ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਭੜਾਸ ਕੱਢੀ। ਕਈਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਈਮੇਲ ਹਾਸਲ ਹੋਈ ਹੈ ਕਿ ਉਨ੍ਹਾਂ ਦੀ ਅਪੁਆਂਇੰਟਮੈਂਟ ਪ੍ਰੋਵਿੰਸ ਵਿੱਚ ਵੈਕਸੀਨ ਦੀ ਸਪਲਾਈ ਦੀ ਘਾਟ ਕਾਰਨ ਰੱਦ ਕਰ ਦਿੱਤੀ ਗਈ ਹੈ।

ਫੈਡਰਲ ਪਬਲਿਕ ਹੈਲਥ ਏਜੰਸੀ, ਜਿਸ ਨੇ ਪ੍ਰੋਵਿੰਸਾਂ ਦੀ ਅਪੀਲ ਉੱਤੇ ਫਲੂ ਸ਼ੌਟਜ਼ ਆਰਡਰ ਕੀਤੇ ਸਨ, ਨੇ 37 ਮਿਲੀਅਨ ਲੋਕਾਂ ਪਿੱਛੇ ਇਸ ਸਾਲ ਆਪਣੇ ਆਰਡਰ ਵਿੱਚ 25 ਫੀਸਦੀ ਵਾਧਾ, ਜੋ ਕਿ 13.9 ਮਿਲੀਅਨ ਬਣਦਾ ਹੈ, ਕੀਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਆਖਿਆ ਸੀ ਕਿ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਸਾਡੇ ਕੋਲ ਹਰ ਕਿਸੇ ਲਈ ਵਾਧੂ ਫਲੂ ਵੈਕਸੀਨ ਹੋਵੇ। ਪਰ ਇਸ ਵਾਅਦੇ ਨੂੰ ਪੂਰਾ ਕਰ ਸਕਣਾ ਸੁਖਾਲਾ ਨਹੀਂ।

Related News

HAPPY EASTER : ਈਸਟਰ ਮੌਕੇ ਓਂਟਾਰੀਓ ਤੋਂ ਬਾਅਦ ਕਿਊੂਬੈਕ ਵਿੱਚ ਸਖ਼ਤੀ ਦੀ ਤਿਆਰੀ, ਕਿਊਬੈਕ ‘ਚ ਰਾਤ 8 ਵਜੇ ਤੋਂ ਬਾਅਦ ਲੱਗੇਗਾ ਕਰਫਿਊ

Vivek Sharma

ਕੈਲਗਰੀ ਦਾ ਸਟਾਫ ਮੈਂਬਰ ਹੋਇਆ ਕਰੋਨਾ ਵਾਇਰਸ ਦਾ ਸ਼ਿਕਾਰ, ਸਕੂਲ ਵਲੋਂ ਕਲਾਸਾਂ ਨੂੰ ਰੱਦ ਕਰਨ ਦਾ ਲਿਆ ਫੈਸਲਾ

Rajneet Kaur

ਕਿਸਾਨਾਂ ਵਲੋਂ ਭੁੱਖ ਹੜਤਾਲ ਸ਼ੁਰੂ, ਸਰਕਾਰ MSP ਦੇ ਮੁੱਦੇ ‘ਤੇ ਕਿਸਾਨਾਂ ਨੂੰ ਕਰ ਰਹੀ ਹੈ ਗੁੰਮਰਾਹ: ਆਗੂ ਗੁਰਨਾਮ ਸਿੰਘ ਚਢੂਨੀ

Rajneet Kaur

Leave a Comment