channel punjabi
Canada International News North America

ਕੈਲਗਰੀ ਦਾ ਸਟਾਫ ਮੈਂਬਰ ਹੋਇਆ ਕਰੋਨਾ ਵਾਇਰਸ ਦਾ ਸ਼ਿਕਾਰ, ਸਕੂਲ ਵਲੋਂ ਕਲਾਸਾਂ ਨੂੰ ਰੱਦ ਕਰਨ ਦਾ ਲਿਆ ਫੈਸਲਾ

ਕੈਲਗਰੀ:  ਇੱਕ ਪਾਸੇ ਜਿੱਥੇ ਸਕੂਲ ਖੋਲਣ ਦੀ ਮਿਆਦ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਓਕੋਟੋਕਸ ਦੇ ਇੱਕ ਸਕੂਲ ਵਿੱਚ ਕੋਵਿਡ ਪੋਜ਼ਟਿਵ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਫੋਥਿਲਜ਼ ਸਕੂਲ ਡਵੀਜ਼ਨ ਦੇ ਅਧਿਕਾਰੀ ਪੁਸ਼ਟੀ ਕਰਦੇ ਨੇ ਕਿ ਓਕੋਟੋਕਸ ਰਿਜ ਸਕੂਲ ਵਿੱਚ ਵਿਦਿਆਰਥੀ ਕਲਾਸ ਵਿੱਚ ਵਾਪਿਸ ਨਹੀਂ ਆਉਣਗੇ ਕਿਉਕਿ ਇੱਕ ਸਟਾਫ ਮੈਂਬਰ ਦੇ ਕੋਵਿਡ ਪੋਜ਼ਟਿਵ ਮਾਮਲੇ ਦੀ ਜਾਂਚ ਕੀਤੀ ਗਈ ਸੀ।

ਇਹ ਐਲਾਨ ਸੋਮਵਾਰ ਸ਼ਾਮ ਨੂੰ ਸਕੂਲ ਬੋਰਡ ਵਲੋਂ ਮੀਡੋਅ ਰਿਜ ਸਕੂਲ ਕਮਿਊਨੀਟੀ ਵਲੋ ਜਾਰੀ ਕੀਤਾ ਗਿਆ। ਜਾਣਕਾਰੀ ਮੁਤਾਬਕ ਕੋਵਿਡ ਪੋਜ਼ਟਿਵ ਕੇਸ ਮੀਡੋਅ ਰੀਜ ਸਕੂਲ ਦੇ ਅੰਦਰ ਇੱਕ ਸਟਾਫ ਮੈਂਬਰ ਵਿਚ ਦੇਖਣ ਨੂੰ ਮਿਲਿਆ। ਜਿਸ ਦੀ ਜਲਦੀ ਸੁਰਖਿਅਤ ਤੇ ਸਿਹਤਯਾਬੀ ਦੀ ਉਮੀਦ ਕੀਤੀ ਜਾ ਰਹੀ ਹੈ।

ਸਕੂਲ ਬੋਰਡ ਦਾ ਕਹਿਣਾ ਹੈ ਕਿ ਅਸੀ ਐਲਬਰਟਾ ਹੈਲਥ ਸਰਵਿਸਜ਼ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਤਾਂ ਜੋ ਇਹ ਸੁਨਿਚਸ਼ਿਤ ਕੀਤਾ ਜਾ ਸਕੇ ਕਿ ਸਾਰੇ ਵਿਦਿਆਰਥੀਆਂ ਤੇ ਸਟਾਫ ਦੀ ਸੁਰਖਿਆ ਲਈ ਜ਼ਰੂਰੀ ਉਪਾਅ ਲਾਗੂ ਕੀਤੇ ਜਾਣ। ਇਥੇਂ ਤੱਕ ਕੀ ਪਬਲਿਕ ਹੈਲਥ ਵਿਦਿਆਰਥੀਆਂ,ਸਹਿਯੋਗੀਆਂ,ਮਾਪਿਆਂ ਜਾਂ ਕਿਸੇ ਹੋਰ ਨੇੜਲੇ ਵਲੰਟੀਅਰ ਨਾਲ ਸਪੰਰਕ ਕਰੇਗੀ ਜੋ ਇਸ ਵਿਅਕਤੀ ਦੇ ਨੇੜਲੇ ਸਪੰਰਕ ਚ ਰਹੇ ਹਨ।

ਸਕੂਲ ਬੋਰਡ ਦੇ ਅਨੁਸਾਰ ਸਕਾਰਾਤਮਕ ਟੈਸਟ ਦੀ ਪੁਸ਼ਟੀ ਸੋਮਵਾਰ ਲਗਭਗ 6 ਵਜੇ ਪ੍ਰਾਪਤ ਕੀਤੀ ਗਈ ਸੀ ਅਤੇ ਸਪੰਰਕ ਟਰੇਸਿੰਗ ਸਵੇਰੇ 10.30 ਵਜੇ ਤੱਕ ਪੂਰੀ ਕੀਤੀ ਗਈ।

ਦਸ ਦਈਏ ਕਿ ਇਸ ਤੋਂ ਪਹਿਲਾਂ K-9 ਸਕੂਲ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਸਵਾਗਤ ਲਈ ਖੁਲਣਾ ਸੀ। ਮੰਗਲਵਾਰ ਸਵੇਰ ਤਕ ਸਕੂਲ ਬੋਰਡ ਨੇ ਕੋਈ ਸੰਕੇਤ ਨਹੀਂ ਦਿਤਾ ਕਿ ਸਕੂਲ ਦਾ ਸ਼ੁਰੂਆਤੀ ਸਾਲ ਕਦੋਂ ਸ਼ੁਰੂ ਹੋਵੇਗਾ। ਪਰ ਉਨਾਂ ਕਿਹਾ ਦੇਰੀ ਇੱਕ ਸਾਵਧਾਨੀ ਦਾ ਉਪਾਅ ਹੈ। ਜਦੋਂਕਿ  AHS ਨੇ ਸੰਕੇਤ ਦਿਤੇ ਕੀ ਸਕੂਲ ਦੇ ਦਰਵਾਜ਼ੇ ਖੋਲ੍ਹਣ ਲਈ ਸੁਰਖਿਅਤ ਹਨ।

 

Related News

ਡੋਨਾਲਡ ਟਰੰਪ ਨੇ ਨਵੰਬਰ ‘ਚ ਚੋਣਾਂ ਹਾਰ ਜਾਣ ਤੋਂ ਬਾਅਦ ਸ਼ਾਂਤੀਪੂਰਣ ਢੰਗ ਨਾਲ ਸੱਤਾ ਬਦਲਣ ਤੋਂ ਕੀਤਾ ਇਨਕਾਰ

Rajneet Kaur

100 ਦਿਨਾਂ ਬਾਅਦ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਦਸਤਕ, ਮੁੜ ਲਾਗੂ ਕੀਤੀ ਗਈ ਸਖ਼ਤ ਤਾਲਾਬੰਦੀ

Vivek Sharma

RESTRICTIONS EXTENDED : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਾਬੰਦੀਆਂ ਨੂੰ ਹੋਰ ਵਧਾਇਆ ਗਿਆ

Vivek Sharma

Leave a Comment