channel punjabi
Canada International North America

ਪੁਲਿਸ ਨੇ ਵੱਡੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼ , ਗਿਰੋਹ ਵਿੱਚ ਕੁਝ ਪੰਜਾਬੀ ਵੀ ਸਨ ਸ਼ਾਮਿਲ !

ਵੱਡੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼

ਕਰੀਬ 42 ਲੱਖ ਡਾਲਰ ਦੀਆਂ ਗੱਡੀਆਂ ਬਰਾਮਦ

ਪੁਲਿਸ ਨੇ ਕਾਰ ਚੋਰ ਗਿਰੋਹ ਦੇ 21 ਮੈਂਬਰ ਗ੍ਰਿਫਤਾਰ

ਗ੍ਰਿਫ਼ਤਾਰ ਕਾਰ ਚੋਰਾਂ ਵਿੱਚ ਚਾਰ ਪੰਜਾਬੀ ਵੀ ਸ਼ਾਮਲ !

ਬਰੈਂਪਟਨ : ਆਖਰ ਪੁਲਿਸ ਨੇ ਉਸ ਵੱਡੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰ ਹੀ ਦਿੱਤਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ ।

ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਪੀਲ ਰੀਜ਼ਨਲ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ । ਪੁਲਿਸ ਦੇ ਵਪਾਰਕ ਆਟੋ ਕ੍ਰਾਈਮ ਬਿਊਰੋ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਕਈ ਪੰਜਾਬੀਆਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ।

ਇਸ ਗਿਰੋਹ ਦੇ ਮੈਂਬਰ ਚੋਰੀ ਦੀਆਂ ਇਹਨਾਂ ਗੱਡੀਆਂ ਨੂੰ ਦੂਜੇ ਨੰਬਰ ਤੋਂ ਰਜਿਸਟਰਡ ਕਰਵਾ ਕੇ ਓਂਟਾਰੀਓ ਵਿਚ ਚਲਾਉਂਦੇ ਆ ਰਹੇ ਸਨ। ਚੋਰਾਂ ਨੇ ਪੀਲ ਖੇਤਰ ਦੇ ਅੰਦਰ ਅਤੇ ਨਾਲ ਹੀ ਓਂਟਾਰੀਓ ਦੇ ਕਈ ਸ਼ਹਿਰਾਂ ਵਿਚ ਕਾਰ ਡੀਲਰ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ। ਇਸ ਚੋਰ ਗਿਰੋਹ ਤੋਂ 42 ਲੱਖ ਕੈਨੇਡੀਅਨ ਡਾਲਰ ਦੀਆਂ ਗੱਡੀਆਂ ਬਰਾਮਦ ਹੋਈਆਂ ਹਨ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਕਰੀਬ ਪੰਜ ਮਹੀਨੇ ਪੁਰਾਣੇ ਕਾਰ ਚੋਰੀ ਦੇ ਇੱਕ ਕੇਸ ਨੂੰ ਸੁਲਝਾਉਣ ਵਿਚ ਲੱਗੀ ਹੋਈ ਸੀ।


ਪੁਲਿਸ ਨੇ 21 ਲੋਕਾਂ ਨੂੰ ਗ੍ਰਿਫਤਾਰ ਕਰ ਕੇ 194 ਕ੍ਰਿਮੀਨਲ ਚਾਰਜ ਲਗਾਏ ਹਨ। ਇਹਨਾਂ ਕੋਲੋਂ 36 ਲਗਜਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਜ਼ਬਤ ਕੀਤੀਆਂ ਗਈਆਂ ਗੱਡੀਆਂ ਵਿਚ ਬ੍ਰਾਂਡਿਡ ਕਾਰਾਂ ਫੋਰਡ, ਜੀ.ਐੱਮ.ਸੀ., ਸ਼ੇਵਰਲੇ ਅਤੇ ਡੌਜ ਸ਼ਾਮਲ ਹਨ। ਨਾਲ ਹੀ ਕੈਡਿਲੈਕ, ਲਿੰਕਨ, ਪੋਰਸ਼ ਅਤੇ ਲੈਮਬੋਰਨੀ ਸਮੇਤ ਲਗਜਰੀ ਬ੍ਰਾਂਡ ਦੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਹਨ।

ਹੋਰ ਦੋਸ਼ੀਆਂ ਦੇ ਨਾਲ ਗ੍ਰਿਫਤਾਰ ਪੰਜਾਬੀਆਂ ਵਿਚ ਪਰਮਜੀਤ ਨਿਰਵਾਨ (55) ਬਰੈਂਪਟਨ, ਜਾਨਵੀਰ ਸਿੱਧੂ (33) ਬਰੈਂਪਟਨ, ਕਰਨਜੋਤ ਪਰਿਹਾਰ (32) ਬਰੈਂਪਟਨ, ਸਿਮਰਜੀਤ ਨਿਰਵਾਨ (25) ਬਰੈਂਪਟਨ ਸ਼ਾਮਲ ਹਨ। ਫਰਵਰੀ 2020 ਵਿਚ ਵਪਾਰਕ ਆਟੋ ਕ੍ਰਾਈਮ ਬਿਊਰੋ ਦੇ ਜਾਂਚ ਕਰਤਾਵਾਂ ਨੇ ਇੱਕ ਗੱਡੀ ਚੋਰੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਇੱਕ ਕ੍ਰਿਮੀਨਲ ਗਿਰੋਹ ਦੀ ਪਛਾਣ ਕੀਤੀ ਗਈ ਜੋ ਕਈ ਗੱਡੀਆਂ ਦੀ ਚੋਰੀ ਲਈ ਜ਼ਿੰਮੇਵਾਰ ਸੀ । ਚੋਰੀ ਦੀਆਂ ਇਹਨਾਂ ਗੱਡੀਆਂ ਨੂੰ ਦੁਬਾਰਾ ਚਲਾਉਣ ਦੇ ਲਈ ਧੋਖਾਧੜੀ ਕਰਦਿਆਂ ਇਹਨਾਂ ਦੀ ਓਂਟਾਰੀਓ ਵਿਚ ਰਜਿਸਟ੍ਰੇਸ਼ਨ ਕਰਵਾਈ ਗਈ।

Related News

ਸਸਕੈਟੂਨ ਕੈਥੋਲਿਕ ਸਕੂਲ ਨੇ ਅਸਥਾਈ ਤੌਰ ਤੇ ਕੋਰੋਨਾ ਵਾਇਰਸ ਕੇਸ ਤੋਂ ਬਾਅਦ ਆਨਲਾਈਨ ਕਲਾਸਾਂ ਦੇਣ ਦਾ ਕੀਤਾ ਫੈਸਲਾ

Rajneet Kaur

ਕੈਨੇਡਾ 2021 ‘ਚ 401000 ਪੱਕੇ ਇਮੀਗ੍ਰਾਂਟਾਂ ਨੂੰ ਵੀਜੇ ਕਰੇਗਾ ਜਾਰੀ: ਮਾਰਕੋ ਮੈਂਡੀਚੀਨੋ

Rajneet Kaur

ਕੋਵਿਡ 19 ਦੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਚਿਲੀਵੈਕ ਦਾ ਇੱਕ ਸਕੂਲ ਸਵੈ-ਇੱਛਾ ਨਾਲ ਕੀਤਾ ਗਿਆ ਬੰਦ

Rajneet Kaur

Leave a Comment