channel punjabi
Canada International News

ਮਾਸਕ ਪਹਿਣੋ, ਨਹੀਂ ਤਾਂ ਕਰ ਦਿੱਤਾ ਜਾਵੇਗਾ ਬਾਹਰ ! ਅਮਰੀਕੀ ਪ੍ਰਤੀਨਿਧੀ ਸਭਾ ਦੀ ਚਿਤਾਵਨੀ !

ਅਮਰੀਕੀ ਪ੍ਰਤੀਨਿਧੀ ਸਭਾ ਨੇ ਚੁੱਕਿਆ ਵੱਡਾ ਕਦਮ

ਸਾਰੇ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਕੀਤੀ ਸਖ਼ਤ ਹਦਾਇਤ

ਮਾਸਕ ਪਹਿਨਣਾ ਕੀਤਾ ਲਾਜ਼ਮੀ, ਚਿਤਾਵਨੀ ਹੋਈ ਜਾਰੀ

ਮਾਸਕ ਪਹਿਣੋ, ਨਹੀਂ ਤਾਂ ਕਰ ਦਿੱਤਾ ਜਾਵੇਗਾ ਬਾਹਰ !

ਵਾਸ਼ਿੰਗਟਨ : ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਆਪਣੇ ਸਾਰੇ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਮਾਸਕ ਪਾਉਣ ਦਾ ਆਦੇਸ਼ ਦਿੱਤਾ ਹੈ। ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਕੋਈ ਨਵੇਂ ਨਿਯਮ ਤੋੜੇਗਾ, ਉਸ ਨੂੰ ਚੈਂਬਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਫੈਸਲਾ ਉਦੋਂ ਲਿਆ ਜਦ ਸਦਨ ਵਿਚ ਅਕਸਰ ਬਿਨਾਂ ਮਾਸਕ ਦੇ ਦਿਖਾਈ ਦੇਣ ਵਾਲੇ ਟੈਕਸਾਸ ਰਿਪਬਲਿਕਨ ਲੁਈ ਗੋਮਰਟ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦਿਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸਫਰ ਵੀ ਕਰਨ ਵਾਲੇ ਸਨ।


ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਮੈਂਬਰਾਂ ਨੂੰ ਉਦੋਂ ਮਾਸਕ ਉਤਾਰਨ ਦੀ ਇਜਾਜ਼ਤ ਹੋਵੇਗੀ, ਜਦ ਉਹ ਚੈਂਬਰ ਵਿਚ ਬੋਲ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਰੇ ਮੈਂਬਰ ਅਤੇ ਕਰਮਚਾਰੀ ਇਸ ਜ਼ਰੂਰੀ ਨਿਯਮ ਦਾ ਪਾਲਨ ਕਰਨਗੇ। ਜਿਸ ਨਾਲ ਉਹ ਚੈਂਬਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਜੂਦ ਹੋਰ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਸਨਮਾਨ ਕਰਨਗੇ।

ਇਸ ਤੋਂ ਇਲਾਵਾ GovTrack.us ਦੀ ਵੈੱਬਸਾਈਟ ਮੁਤਾਬਕ, ਹੁਣ ਤੱਕ ਸੰਸਦ ਦੇ 10 ਮੈਂਬਰ – 3 ਡੈਮੋਕ੍ਰੇਟ ਅਤੇ 7 ਰਿਪਬਲਿਕਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਸ ਤੋਂ ਬਾਅਦ ਬਾਕੀ ਦੇ ਸੰਸਦ ਮੈਂਬਰਾਂ ਵਿੱਚ ਵੀ ਕੋਰੋਨਾ ਤੋਂ ਬਚਾਅ ਲਈ ਅਹਤਿਆਤੀ ਕਦਮ ਚੁੱਕੇ ਜਾ ਰਹੇ ਹਨ।

ਉਥੇ ਹੀ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਇਥੇ ਰੁਜ਼ਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ 45 ਹਜ਼ਾਰ ਤੋਂ ਪਾਰ ਤੱਕ ਪਹੁੰਚ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,634,040 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,433,704 ਲੋਕਾਂ ਵਲੋਂ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 155,063 ਲੋਕਾਂ ਦੀ ਮੌਤ ਹੋ ਗਈ ਹੈ।

(*ਕੋਰੋਨਾ ਦੇ ਅੰਕੜੇ ਖ਼ਬਰ ਲਿਖੇ ਜਾਣ ਤੱਕ ਦੇ ਹਨ)

Related News

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

Vivek Sharma

ਟੋਰਾਂਟੋ-ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ “ਨਫ਼ਰਤ ਭੜਕਾਉ ਘਟਨਾ” ਹੋਣ ਤੋਂ ਬਾਅਦ ਪੁਲਿਸ ਨੇ 47 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

ਓਕਵਿਲੇ ਵਿੱਚ ਇੱਕ ਮਸ਼ਹੂਰ ਸਟੀਕਹਾਉਸ ਵਿੱਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment