channel punjabi
International News USA

ਦੁਬਾਰਾ ਸੱਤਾ ਵਿੱਚ ਆਇਆ ਤਾਂ ਅਮਰੀਕਾ ਤੋਂ ਚੀਨ ਦਾ ਬੋਰੀਆ-ਬਿਸਤਰਾ ਹੋਵੇਗਾ ਗੋਲ : ਡੋਨਾਲਡ ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤਿ ਰੁਖ ਲਗਾਤਾਰ ਸਖ਼ਤ ਹੁੰਦਾ ਜਾ ਰਿਹਾ ਹੈ ।
ਉਹ ਤਕਰੀਬਨ ਹਰ ਰੋਜ਼ ਇਸ ਗੱਲ ਨੂੰ ਦੁਹਰਾ ਰਹੇ ਹਨ ਕਿ ਚੀਨ ਕਾਰਨ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਿਆ ਹੈ। ‘ਚੀਨੀ ਵਾਇਰਸ’ ਕਾਰਨ ਹੀ ਲੱਖਾਂ ਲੋਕਾਂ ਨੇ ਜਾਨ ਗੁਆ ਦਿੱਤੀ । ਚੀਨ ‘ਤੇ ਇਕ ਹੋਰ ਸਖ਼ਤ ਵਾਰ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਸੱਤਾ ਦੋਬਾਰਾ ਹਾਸਲ ਕਰ ਲੈਂਦੇ ਹਨ ਤਾਂ ਅਮਰੀਕਾ ਦੀ ਚੀਨ ‘ਤੇ ਨਿਰਭਰਤਾ ਹਮੇਸ਼ਾ ਲਈ ਖਤਮ ਕਰ ਦੇਣਗੇ।

ਟਰੰਪ ਨੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਵਰਜੀਨੀਆ ਰੈਲੀ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਰਥ ਵਿਵਸਥਾ ਮਜ਼ਬੂਤ​ ਸੀ, ਪਰੰਤੂ ਚੀਨ ਤੋਂ ਵਾਇਰਸ ਆ ਗਿਆ। ਟਰੰਪ ਨੇ ਕਿਹਾ ਕਿ ਅਸੀਂ ਇਸ ਨੂੰ ਕਦੇ ਨਹੀਂ ਭੁਲਾਂਗੇ। ਇਸ ਵਾਇਰਸ ਕਾਰਨ ਅਸੀਂ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਬੰਦ ਕਰਕੇ ਆਪਣੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਫੈਸਲਾ ਕੀਤਾ ਹੈ। ਅਮਰੀਕਾ ਇਸ ਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਇਸ ਵਾਇਰਸ ਕਾਰਨ ਦੋ ਲੱਖ ਤੋਂ ਵੀ ਵੱਧ ਅਮਰੀਕੀਆਂ ਦੀ ਜਾਨ ਗਈ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਡਗਮਗਾ ਗਈ ਹੈ, ਜਿਸ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।

ਟਰੰਪ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਸੱਤਾ ‘ਤੇ ਅਗਲੇ ਚਾਰ ਸਾਲਾਂ ਲਈ ਦੁਬਾਰਾ ਚੁਣੇ ਜਾਂਦੇ ਹਨ ਤਾਂ ਅਸੀਂ ਚੀਨ ‘ਤੇ ਆਪਣੀ ਨਿਰਭਰਤਾ ਖਤਮ ਕਰ ਦੇਵਾਂਗੇ। ਟਰੰਪ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਮੇਰੇ ਚੀਨ ਦੇ ਰਾਸ਼ਟਰਪਤੀ ਨਾਲ ਚੰਗੇ ਸਬੰਧ ਸਨ ਪਰ ਹੁਣ ਉਹ ਗੱਲ ਨਹੀਂ ਰਹੀ ।

Related News

ਨਿਉ ਮਾਡਲਿੰਗ ਦੇ ਅਨੁਸਾਰ, ਓਨਟਾਰੀਓ ਵਿੱਚ ਇੱਕ ਦਿਨ ਵਿੱਚ 18,000 ਕੋਵਿਡ -19 ਦੇ ਕੇਸ ਦੇਖੇ ਜਾ ਸਕਦੇ ਹਨ

Rajneet Kaur

ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਫੂਡ ਬੈਂਕਾਂ ਲਈ 100 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Rajneet Kaur

ਕੇਜਰੀਵਾਲ ਦੀ ਬਾਘਾ ਪੁਰਾਣਾ ਵਿੱਚ ਮਹਾਂਪੰਚਾਇਤ, ਮੋਦੀ-ਕੈਪਟਨ ਨੂੰ ਲਲਕਾਰਿਆ

Vivek Sharma

Leave a Comment