channel punjabi
Canada International News North America

ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਫੂਡ ਬੈਂਕਾਂ ਲਈ 100 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਫੈਡਰਲ ਸਰਕਾਰ ਵੱਲੋਂ ਫੂਡ ਬੈਂਕਾਂ ਤੇ ਮਹਾਂਮਾਰੀ ਦੀ ਸੱਭ ਤੋਂ ਵੱਧ ਮਾਰ ਸਹਿ ਰਹੇ ਲੋਕਾਂ ਦੀ ਮਦਦ ਲਈ ਕੁੱਝ ਵਾਧੂ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਅਪ੍ਰੈਲ ਵਿੱਚ ਫੈਡਰਲ ਸਰਕਾਰ ਵੱਲੋਂ ਫੂਡ ਬੈਂਕਾਂ ਵਿੱਚ 100 ਮਿਲੀਅਨ ਡਾਲਰ ਨਿਵੇਸ਼ ਕੀਤੇ ਗਏ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਨਿਵੇਸ਼ ਨੂੰ ਦੁੱਗਣਾ ਕਰਨ ਜਾ ਰਹੀ ਹੈ। ਟਰੂਡੋ ਨੇ ਆਖਿਆ ਕਿ ਅਸੀਂ ਫੂਡ ਬੈਂਕਾਂ, ਲੋਕਲ ਫੂਡ ਸਕਿਊਰਿਟੀ ਆਰਗੇਨਾਈਜ਼ੇਸ਼ਨਜ਼, ਕਮਿਊਨਿਟੀਜ਼ ਦੇ ਕਾਰੋਬਾਰ ਲੋਕਾਂ ਦੀ ਮਦਦ ਕਰਨ ਵਾਲੇ ਇੰਡੀਜੀਨਸ ਗਰੁੱਪਜ਼ ਤੇ ਉੱਤਰੀ ਕਮਿਊਨਿਟੀਜ਼ ਦੀ ਸੇਵਾ ਕਰਨ ਵਾਲੇ ਪਾਰਟਨਰਜ਼ ਦੀ ਮਦਦ ਲਈ 100 ਮਿਲੀਅਨ ਡਾਲਰ ਹੋਰ ਦੇਣ ਜਾ ਰਹੇ ਹਾਂ।

ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਵੀਰਵਾਰ ਨੂੰ ਫੂਡ ਬੈਂਕਸ ਨਾਲ ਗੱਲ ਕੀਤੀ ਸੀ ਤੇ ਆਖਿਆ ਸੀ ਕਿ ਕੋਈ ਵੀ ਪਿੱਛੇ ਨਹੀਂ ਛੁੱਟਣਾ ਚਾਹੀਦਾ। ਟੋਰਾਂਟੋ ਸਥਿਤ ਡੇਲੀ ਬ੍ਰੈੱਡ ਫੂਡ ਬੈਂਕ ਨੇ ਆਖਿਆ ਕਿ ਉਸ ਦੇ ਨਵੇਂ ਕਲਾਇੰਟਸ ਵਿੱਚ 200 ਫੀਸਦੀ ਇਜਾਫਾ ਹੋਇਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਜਿਨ੍ਹਾਂ ਲੋਕਾਂ ਦੀ ਨੌਕਰੀ ਗਈ ਹੈ ਜਾਂ ਮਹਾਂਮਾਰੀ ਕਾਰਨ ਜਿਨ੍ਹਾਂ ਦੇ ਕੰਮ ਵਾਲੇ ਘੰਟਿਆਂ ਵਿੱਚ ਘਾਟਾ ਪਿਆ ਹੈ ਉਨ੍ਹਾਂ ਨੂੰ ਵੀ ਮਦਦ ਦੀ ਲੋੜ ਹੈ।

Related News

BIG NEWS :ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਰਿਹਾਇਸ਼ ਖ਼ਾਲੀ ਕਰਨ ਦਾ ਹੁਕਮਨਾਮਾ ਜਾਰੀ,ਪੰਜ ਪਿਆਰਿਆਂ ਨੇ ਐਤਵਾਰ ਨੂੰ ਸੱਦੀ ਐਮਰਜੈਂਸੀ ਬੈਠਕ

Vivek Sharma

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੋਏ ਹੈਰਾਨ

Rajneet Kaur

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

Leave a Comment