channel punjabi
Canada International News North America

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਉਸ ਮਤੇ ਦੇ ਪੱਖ ਵਿੱਚ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ, ਜਿਸ ਵਿੱਚ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਦੀ ਪੈਰਵੀ ਕੀਤੀ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਫੂਡ ਡਲਿਵਰੀ ਐਪ ਕਾਫੀ ਹਰਮਨ ਪਿਆਰੇ ਹੋਏ ਹਨ। ਇਸ ਰਾਹੀਂ ਲੋਕਾਂ ਦੇ ਸੰਪਰਕ ਵਿੱਚ ਬਹੁਤ ਘੱਟ ਆਏ ਬਿਨਾਂ ਤੁਹਾਨੂੰ ਤੁਹਾਡਾ ਪਸੰਦੀਦਾ ਖਾਣਾ ਘਰ ਦੇ ਦਰਵਾਜ਼ੇ ਉੱਤੇ ਹੀ ਮਿਲ ਜਾਂਦਾ ਹੈ।

ਪਰ ਕੁੱਝ ਐਪਸ 30 ਫੀਸਦੀ ਫੀਸ ਵਸੂਲਦੇ ਹਨ। ਇਹ ਫੀਸ ਉਨ੍ਹਾਂ ਰੈਸਟੋਰੈਟਸ ਲਈ ਕਾਫੀ ਜ਼ਿਆਦਾ ਹੈ ਜਿਹੜੇ ਪਹਿਲਾਂ ਹੀ ਮਹਾਂਮਾਰੀ ਕਾਰਨ ਸੰਘਰਸ਼ ਕਰ ਰਹੇ ਹਨ। ਮੇਅਰ ਜੌਹਨ ਟੋਰੀ ਚਾਹੁੰਦੇ ਹਨ ਕਿ ਇਸ ਪਾਸੇ ਕੁੱਝ ਹੋਵੇ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕੰਪਨੀਆਂ ਆਪ ਹੀ ਇਸ ਬਾਰੇ ਕੁੱਝ ਸੋਚਣਗੀਆਂ ਤੇ ਫੀਸਾਂ ਘਟਾਉਣਗੀਆਂ। ਉਨ੍ਹਾਂ ਆਖਿਆ ਕਿ ਇਸ ਦੀ ਕੋਈ ਤੁਕ ਨਹੀਂ ਬਣਦੀ ਕਿ ਖਾਣਾ ਡਲਿਵਰ ਕਰਨ ਨਾਲ ਅਖੀਰ ਵਿੱਚ ਉਨ੍ਹਾਂ ਨੂੰ ਹੀ ਨੁਕਸਾਨ ਹੋਵੇ।

ਕਾਉਂਸਲਰ ਮਾਈਕਲ ਫੋਰਡ ਨੇ ਆਖਿਆ ਕਿ ਇਹ ਸਹੀ ਦਿਸ਼ਾ ਵੱਲ ਚੁੱਕਿਆ ਗਿਆ ਸਹੀ ਕਦਮ ਹੈ। ਪ੍ਰੀਮੀਅਰ ਫੋਰਡ ਦਾ ਵੀ ਇਹੋ ਕਹਿਣਾ ਹੈ ਕਿ ਇਹ ਫੀਸਾਂ ਕਾਫੀ ਜ਼ਿਆਦਾ ਹਨ। ਉਨ੍ਹਾਂ ਆਖਿਆ ਕਿ ਇਸ ਬਾਰੇ ਉਹ ਮੇਅਰ ਟੋਰੀ ਨਾਲ ਗੱਲਬਾਤ ਕਰਨ ਦੇ ਚਾਹਵਾਨ ਹਨ।

Related News

ਕੈਨੇਡਾਈ ਰਾਜਦੂਤਾਂ ਨੂੰ ਮਿਲਣ ਤੋਂ ਰੋਕਣ ਲਈ ਕੋਰੋਨਾ ਦਾ ਰੋਣਾ ਨਾ ਰੋਵੇ ਚੀਨ :MP ਮਾਈਕਲ ਚੋਂਗ

Vivek Sharma

ਉੱਤਰੀ ਵੈਨਕੂਵਰ ਵਿੱਚ ਕਈ ਲੋਕਾਂ ਨੂੰ ਚਾਕੂ ਮਾਰਨ ਦੀ ਵਾਰਦਾਤ, 1 ਦੀ ਮੌਤ, ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ

Vivek Sharma

ਹੁਣ ਕੈਨੇਡਾ ਹੈਲਥ ਡਿਪਾਰਟਮੈਂਟ ਨੇ ਖੁਦ ਹੀ ਇਹਨਾਂ ਲੋਕਾਂ ਨੂੰ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨਾ ਲੈਣ ਲਈ ਕਿਹਾ !

Vivek Sharma

Leave a Comment