channel punjabi
Canada International News North America

ਹੁਣ ਕੈਨੇਡਾ ਹੈਲਥ ਡਿਪਾਰਟਮੈਂਟ ਨੇ ਖੁਦ ਹੀ ਇਹਨਾਂ ਲੋਕਾਂ ਨੂੰ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨਾ ਲੈਣ ਲਈ ਕਿਹਾ !

ਟੋਰਾਂਟੋ/ਵਾਸ਼ਿੰਗਟਨ : ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 7.21 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਜਿਨ੍ਹਾਂ ਵਿਚੋਂ 5 ਕਰੋੜ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ ਅਤੇ 16 ਲੱਖ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ ‘ਤੇ ਸਾਂਝੇ ਕੀਤੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 3 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਮਿਲੇ ਇਨਫੈਕਟਡਾਂ ਦੀ ਗਿਣਤੀ 1.6 ਕਰੋੜ ਤੋਂ ਜ਼ਿਆਦਾ ਹੋ ਗਈ ਹੈ।

ਇਧਰ ਕੈਨੇਡਾ ਵਿਚ ਕੋਰੋਨਾ ਵੈਕਸੀਨ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ । ਉਥੇ ਹੀ ਕੈਨੇਡਾ ਹੈਲਥ ਡਿਪਾਰਟਮੈਂਟ ਨੇ ਐਲਰਜਿਕ ਲੋਕਾਂ (ਕਿਸੇ ਚੀਜ਼ ਨਾਲ ਐਲਰਜੀ ਹੋਣ ਵਾਲੇ ਲੋਕ) ਨੂੰ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨਾ ਲੈਣ ਲਈ ਕਿਹਾ ਹੈ। ਇਸ ਨਾਲ ਜੁੜੀਆਂ ਗਾਈਡਲਾਇੰਸ ਸ਼ਨੀਵਾਰ ਜਾਰੀ ਕੀਤੀਆਂ ਗਈਆਂ। ਫਾਈਜ਼ਰ ਦੀ ਵੈਕਸੀਨ ਲੈਣ ਤੋਂ ਬਾਅਦ ਬ੍ਰਿਟੇਨ ਵਿਚ 2 ਲੋਕਾਂ ਵਿਚ ਰੀਐਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਐਲਰਜੀ ਦੀ ਸਮੱਸਿਆ ਸੀ। ਅਜਿਹੇ ਵਿਚ ਕੈਨੇਡਾ ਨੇ ਇਤਿਹਾਤ ਵਰਤਦੇ ਹੋਏ ਐਲਰਜਿਕ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਨੂੰ ਕਿਹਾ ਹੈ। ਸਾਰੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੈਕਸੀਨ ਲਗਵਾਉਣ ਤੋਂ ਪਹਿਲਾਂ ਆਪਣੀ ਮੈਡੀਕਲ ਹਿਸਟਰੀ ਨਾਲ ਜੁੜੀਆਂ ਗੱਲਾਂ ਮੈਡੀਕਲ ਵਰਕਰਸ ਨਾਲ ਸਾਂਝਾ ਕਰਨ। ਕੈਨੇਡਾ ਵਿਚ ਇਸੇ ਮਹੀਨੇ ਤੋਂ ਵੱਡੀ ਗਿਣਤੀ ਵਿਚ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ।

ਅਮਰੀਕਾ ਵਿਚ ਮੌਤਾਂ ਦਾ ਅੰਕੜਾ ਵੀ 3 ਲੱਖ ਤੋਂ ਪਾਰ ਹੋ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਫਾਈਜ਼ਰ ਦੀ ਵੈਕਸੀਨ ਟੋਰਾਂਟੋ/ਵਾਸ਼ਿੰਗਟਨ – ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 7.21 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਜਿਨ੍ਹਾਂ ਵਿਚੋਂ 5 ਕਰੋੜ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ ਅਤੇ 16 ਲੱਖ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ ‘ਤੇ ਸਾਂਝੇ ਕੀਤੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 3 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਮਿਲੇ ਇਨਫੈਕਟਡਾਂ ਦੀ ਗਿਣਤੀ 1.6 ਕਰੋੜ ਤੋਂ ਜ਼ਿਆਦਾ ਹੋ ਗਈ ਹੈ।

Related News

ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਕਰੇਗੀ ਦੌਰਾ :WHO

Rajneet Kaur

ਵੱਡੀ ਖ਼ਬਰ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਟੱਕਰ, 8 ਲੋਕਾਂ ਦੀ ਹੋਈ ਮੌਤ

team punjabi

ਯੂਐੱਸ ਡਿਪਾਰਟਮੈਂਟ ਆਫ ਲੇਬਰ ਖ਼ਿਲਾਫ਼ ਕੁਝ ਸੰਗਠਨ, ਯੂਨੀਵਰਸਿਟੀ ਤੇ ਬਿਜ਼ਨੈੱਸਮੈਨ ਸਣੇ 17 ਲੋਕਾਂ ਨੇ ਕੀਤਾ ਮੁਕੱਦਮਾ ਦਰਜ

Rajneet Kaur

Leave a Comment