channel punjabi
Canada International News North America

ਟੋਰਾਂਟੋ: ਸ਼ਹਿਰ ਦੇ ਪੱਛਮੀ ਹਿੱਸੇ ਵਿਚ ਬਿਜਲੀ ਦੀ ਕਿੱਲਤ ਕਾਰਨ ਕੁਝ ਵਸਨੀਕ ਠੰਡ ‘ਚ ਰਹਿਣ ਲਈ ਮਜ਼ਬੂਰ

ਸ਼ਹਿਰ ਦੇ ਪੱਛਮੀ ਹਿੱਸੇ ਵਿਚ ਬਿਜਲੀ ਦੀ ਕਿੱਲਤ ਕਾਰਨ ਕੁਝ ਵਸਨੀਕ ਠੰਡ ‘ਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਤੀਜੀ ਧਿਰ ਵਲੋਂ ਠੇਕੇ ‘ਤੇ ਕੰਮ ਦਿੱਤਾ ਗਿਆ ਸੀ, ਜਿਸ ਕਾਰਨ ਕੁਝ ਘਰਾਂ ਦੀ ਬਿਜਲੀ ਗੁੱਲ ਹੋ ਗਈ। ਦਸ ਦਈਏ ਰਾਤ ਨੂੰ ਤਾਪਮਾਨ -10 ਡਿਗਰੀ ਤੋਂ ਘੱਟ ਹੋ ਗਿਆ ਸੀ।

ਟੋਰਾਂਟੋ ਹਾਈਡਰੋ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ 10 ਇਮਾਰਤਾਂ ਦੀ ਬਿਜਲੀ ਬੰਦ ਰਹੀ। ਇਹ ਅਜੇ ਵੀਰਵਾਰ ਸਵੇਰ ਤੱਕ ਠੀਕ ਨਹੀਂ ਹੋ ਸਕੇਗੀ। ਇਹ ਖ਼ਬਰ ਲੋਕਾਂ ਲਈ ਬਹੁਤ ਚਿੰਤਾ ਵਾਲੀ ਹੈ ਕਿਉਂਕਿ ਠੰਡੀਆਂ ਹਵਾਵਾਂ ਤੇ ਕੜਾਕੇ ਦੀ ਠੰਡ ਵਿਚ ਲੋਕਾਂ ਦਾ ਬਿਨਾਂ ਹੀਟਰਾਂ ਦੇ ਰਹਿਣਾ ਬਹੁਤ ਮੁਸ਼ਕਲ ਹੈ। ਕੈਨੇਡਾ ਕੈਨੇਡਾ ਦੇ ਅਨੁਸਾਰ ਹਵਾ ਦਾ ਤਾਪਮਾਨ -15 ਡਿਗਰੀ ਤੱਕ ਹੇਠਾਂ ਆ ਜਾਵੇਗਾ ਅਤੇ ਹਵਾ ਠੰਡੀ ਰਹੇਗੀ।

ਲੋਕਾਂ ਦੀ ਮਦਦ ਲਈ ਟੋਰਾਂਟੋ ਫਾਇਰ ਵਲੋਂ ਮਦਦ ਕੀਤੇ ਜਾਣ ਦੀ ਗੱਲ ਆਖੀ ਗਈ ਹੈ।

Related News

BIG NEWS : ਓਂਂਟਾਰੀਓ ਸਰਕਾਰ ਨੇ 24 ਘੰਟਿਆਂ ਵਿੱਚ ਹੀ ਆਪਣੇ ਫ਼ੈਸਲੇ ਨੂੰ ਪਲਟਿਆ, ਪੁਲਿਸ ਨੂੰ ਦਿੱਤੀਆਂ ਤਾਕਤਾਂ ਨੂੰ ਲਿਆ ਵਾਪਿਸ !

Vivek Sharma

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਅਤੇ ਸਰਕਾਰ ਦਾ ਸਾਥ ਦੇਣ ਲਈ ਕਰਨਗੇ ਅਪੀਲ

Rajneet Kaur

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਤੇ, ਟਰੰਪ ਅਤੇ ਬਿਡੇਨ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ

Vivek Sharma

Leave a Comment