channel punjabi
International News North America

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਅਤੇ ਸਰਕਾਰ ਦਾ ਸਾਥ ਦੇਣ ਲਈ ਕਰਨਗੇ ਅਪੀਲ

ਕਿਸਾਨਾਂ ਦੇ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਇਸ ਪ੍ਰਦਰਸ਼ਨ ਨਾਲ ਦਿੱਲੀ, ਯੂਪੀ ਤੇ ਹਰਿਆਣਾ ਦੇ ਦਰਜਨ ਭਰ ਰਾਸਤੇ ਸੀਲ ਹਨ। ਦਿੱਲੀ ਨਾਲ ਲਗਦੇ ਟਿਕਰੀ ਬਾਰਡਰ, ਸਿੰਘੂ ਬਾਰਡਰ ਦੇ ਨਾਲ-ਨਾਲ ਦਿੱਲੀ-ਯੂਪੀ ਗੇਟ ‘ਤੇ ਵੀ ਕਿਸਾਨ ਡਟੇ ਹੋਏ ਹਨ। ਕਿਸਾਨਾਂ ਨੇ ਸਰਕਾਰ ਵਲੋਂ ਮਿਲੇ ਲਿਖਤੀ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।
ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕਰਨਗੇ ਅਤੇ ਸਰਕਾਰ ਦਾ ਸਾਥ ਦੇਣ ਲਈ ਕਹਿਣਗੇ। ਜੇਕਰ ਕੋਈ ਹੋਰ ਮੰਗ ਹੈ ਤਾਂ ਉਸ ‘ਤੇ ਵਿਚਾਰ ਕੀਤਾ ਜਾਵੇਗਾ।

ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਗੱਲ ‘ਤੇ ਨਹੀਂ ਮੰਨਣ ਵਾਲੇ ਹਨ। ਕਿਸਾਨਾਂ ਨੇ  ਪ੍ਰਦਰਸ਼ਨ  ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ ਕਿ ਉਹ 12 ਦਸੰਬਰ ਨੂੰ ਸਾਰੇ ਟੋਲ ਫਰੀ ਕਰਨ ਅਤੇ  ਦਿੱਲੀ-ਜੈਪੁਰ ਹਾਈਵੇ ਤੇ ਦਿੱਲੀ-ਆਗਰਾ ਹਾਈਵੇਅ ਨੂੰ ਜਾਮ ਕਰਨਗੇ।

Related News

‘ਮੈਂ ਪਹਿਲਾਂ ਤਾਰਿਆਂ ਨੂੰ ਕਦੇ ਨਹੀਂ ਵੇਖਿਆ’: ਜੀਨ ਥੈਰੇਪੀ ਨੇ 8 ਸਾਲਾ ਕੈਨੇਡੀਅਨ ਬੱਚੇ ਦੀ ਬਦਲੀ ਜ਼ਿੰਦਗੀ

Rajneet Kaur

ਪੂਰਬੀ ਅਫਰੀਕਾ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਵਿਕਟੋਰੀਆ ਸਿਟੀ ਕੌਂਸਲਰ ਨੇ ਮੰਗੀ ਮੁਆਫੀ

Rajneet Kaur

ਸਰੀ : ਸ਼ੁਕਰਵਾਰ ਦਿਨ ਹਨੇਰਾ ਅਤੇ ਭਾਰੀ ਬਾਰਸ਼ ਕਾਰਨ ਲੋਕਾਂ ਲਈ ਖਤਰਨਾਕ ਦਿਨ ਸਾਭਿਤ ਹੋਇਆ

Rajneet Kaur

Leave a Comment