channel punjabi
Canada International News North America

ਕੋਕੀਹਲਾ ਹਾਈਵੇਅ ‘ਤੇ ਮਲਟੀ ਵਹੀਕਲ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ,35 ਤੋਂ ਵੱਧ ਜ਼ਖਮੀ

ਕੋਕੀਹਲਾ ਹਾਈਵੇਅ ‘ਤੇ ਮਲਟੀ ਵਹੀਕਲ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਹੋਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਰਾਤ 9:30 ਵਜੇ ਤੋਂ ਬਾਅਦ ਹੋਪ ਨੇੜੇ ਹਾਈਵੇਅ 5 ਦੀ ਉੱਤਰ-ਪੱਛਮੀ ਲੇਨ ਵਿਚ ਵਾਪਰਿਆ। ਬੀਸੀ ਦੀ ਐਮਰਜੈਂਸੀ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ 34 ਲੋਕਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ। ਦੋ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਗੰਭੀਰ ਜ਼ਖ਼ਮੀ ਤਿੰਨ ਹੋਰ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਉਹ ਸਥਿਰ ਸਥਿਤੀ ਵਿੱਚ ਹਨ।

ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹਾਲਾਂਕਿ ਇਹ ਅਸਪਸ਼ਟ ਹੈ ਕਿ ਕੀ ਉਹ ਹਸਪਤਾਲ ਲਿਜਾਣ ਵਾਲਿਆਂ ਵਿੱਚ ਸੀ ਜਾਂ ਨਹੀਂ।ਮਾਉਂਟੀਜ਼ ਦਾ ਮੰਨਣਾ ਹੈ ਕਿ ਸੜਕ ਅਤੇ ਮੌਸਮ ਦੀ ਸਥਿਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ।

ਕੋਕੀਹਲਾ ਵਿਖੇ ਉੱਤਰ ਵੱਲ ਟ੍ਰੈਫਿਕ ਸਵੇਰੇ 10 ਵਜੇ ਤੋਂ ਬੰਦ ਸੀ ਪਰ ਬਾਅਦ ਵਿਚ ਦੁਬਾਰਾ ਖੁੱਲ੍ਹ ਗਈ ਹੈ। ਆਰਸੀਐਮਪੀ ਦਾ ਕਹਿਣਾ ਹੈ ਜੇਕਰ ਇਸ ਹਾਦਸੇ ਨੂੰ ਵਾਪਰਦਿਆਂ ਕਿਸੇ ਨੇ ਦੇਖਿਆ ਹੈ ਜਾਂ ਫਿਰ ਕਿਸੇ ਕੋਲ ਡੈਸ਼ਕੈਮ ਵੀਡੀਓ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਤੁਸੀਂ ਚਿਲੀਵੈਕ ਵਿਚ ਫ੍ਰੇਜ਼ਰ ਵੈਲੀ ਟ੍ਰੈਫਿਕ ਸਰਵੀਸਿਜ਼ ਨੂੰ 604-702-4039 ‘ਤੇ ਸੰਪਰਕ ਕਰ ਸਕਦੇ ਹੋ।

Related News

ਉਂਟਾਰੀਓ ਤੋਂ ਰਾਹਤ ਦੀ ਵੱਡੀ ਖਬਰ, ਆਮ ਲੋਕਾਂ ਵਿਚ ਖੁਸ਼ੀ ਦੀ ਲਹਿਰ

Vivek Sharma

ਓਂਟਾਰੀਓ ਕੋਵਿਡ 19 ਟੀਕਾ ਰੋਲਆਉਟ ਅਪਡੇਟ ਕਰੇਗਾ ਪ੍ਰਦਾਨ,ਟੀਕਾਕਰਣ ਮੰਗਲਵਾਰ ਤੋਂ ਹੋਣਗੇ ਸ਼ੁਰੂ

Rajneet Kaur

RCMP ਨੇ ਸਰੀ ਦੇ ਇਕ ਵਿਅਕਤੀ ਨੂੰ ਜਿਨਸੀ ਦਖਲਅੰਦਾਜ਼ੀ ਦੇ ਦੋਸ਼ ‘ਚ ਕੀਤਾ ਚਾਰਜ

Rajneet Kaur

Leave a Comment