channel punjabi
Canada International News North America

ਟੋਰਾਂਟੋ ਅਤੇ ਬਰੈਂਪਟਨ ‘ਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਰਿਹਾ ਜਾਰੀ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 48ਵੇਂ ਦਿਨ ਵੀ ਜਾਰੀ ਹੈ। ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ।

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਟੋਰਾਂਟੋ ਅਤੇ ਬਰੈਂਪਟਨ ਵਿਖੇ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ। ਸ਼ਨੀਵਾਰ ਵਾਲੇ ਦਿਨ ਇੱਕ ਭਰਵਾਂ ਮੁਜ਼ਾਹਰਾ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਬਰੈਂਪਟਨ ਵਿਖੇ ਐਤਵਾਰ ਵਾਲੇ ਦਿਨ ਵੀ ਮੁਜ਼ਾਹਰੇ ਹੋਣ ਦੀ ਖ਼ਬਰ ਹੈ।

ਸ਼ਨੀਵਾਰ ਨੂੰ ਕਾਰ ਰੈਲੀ ਦੇ ਰੂਪ ਵਿੱਚ ਵੱਡਾ ਕਾਫ਼ਲਾ ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਪਹੁੰਚਿਆ ਤੇ ਉੱਥੇ ਬਹੁਤ ਹੀ ਵਧੀਆ ਢੰਗ ਨਾਲ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਇਲਾਵਾ ਬਰੈਂਪਟਨ ਦੇ ਸਟੀਲਜ਼ ਓਂਟਾਰੀਓ ਵਿਖੇ ਲੜੀਵਾਰ ਹਫ਼ਤਾਵਾਰੀ ਮੁਜ਼ਾਹਰਾ ਵੀ ਭਰਵੀਂ ਹਾਜ਼ਰੀ ਨਾਲ ਮੁਕੰਮਲ ਹੋਇਆ।

ਕੈਨੇਡਾ ਵਸਦੇ ਪ੍ਰਵਾਸੀਆਂ ਵੱਲੋਂ ਭਾਰਤ ਦੇ ਕਿਸਾਨੀ ਅੰਦੋਲਨ ‘ਤੇ ਲਗਾਤਾਰ ਬਾਜ਼ ਨਜ਼ਰ ਰੱਖੀ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਸਰਕਾਰ ਵੱਲੋਂ ਇਨਕਾਰ ਕਰਨ ਤੋਂ ਨਾਰਾਜ਼ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਗਏ ਹਨ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਦਿੱਲੀ ਵਿਚ 26 ਜਨਵਰੀ ਨੂੰ ਉਹ ਸ਼ਕਤੀ ਪ੍ਰਦਰਸ਼ਨ ਹਰ ਹਾਲਤ ਵਿਚ ਕਰਨਗੇ।18 ਜਨਵਰੀ ਨੂੰ ਹਰ ਜ਼ਿਲੇ ਅਤੇ ਤਹਿਸੀਲ ਪੱਧਰ ‘ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ। ਹੁਣ ਦਿੱਲੀ ਨਾਲ ਲੱਗਦੀਆਂ ਸਭ ਹੱਦਾਂ ‘ਤੇ ਮੋਰਚੇ ਦੀ ਅਗਵਾਈ ਔਰਤਾਂ ਦੇ ਹੱਥਾਂ ਵਿਚ ਦੇਣ ਬਾਰੇ ਗੱਲ ਰੱਖੀ ਗਈ ਹੈ। ਇਸ ਸਬੰਧੀ ਸਰਬ ਸੰਮਤੀ ਨਾਲ ਫੈਸਲਾ ਹੋ ਗਿਆ ਹੈ।

Related News

ਹੈਮਿਲਟਨ ਸਪਿਨ ਸਟੂਡੀਓ, ਸਪਿਨਕੋ ‘ਚ ਕੋਵਿਡ-19 ਆਊਟਬ੍ਰੇਕ ਹੋਣ ਤੋਂ ਬਾਅਦ 47 ਲੋਕ ਕੋਵਿਡ-19 ਵਾਇਰਸ ਦੀ ਚਪੇਟ ‘ਚ

Rajneet Kaur

ਬਰੈਂਪਟਨ ‘ਚ ਕਿਸਾਨਾਂ ਦੇ ਸਮਰਥਨ ‘ਚ ਕੱਢੀ ਗਈ ਰੈਲੀ

Rajneet Kaur

ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਬੈਨ ਹੋਣਗੀਆਂ ਚੀਨੀ ਐਪ, 45 ਦਿਨ ਦਾ ਲੱਗੇਗਾ ਸਮਾਂ

Rajneet Kaur

Leave a Comment