channel punjabi
Canada International News North America

ਬਲੂਰ ਸਬਵੇਅ ਸਟੇਸ਼ਨ ‘ਚ ਹਥੌੜੀ ਨਾਲ ਕੀਤੇ ਹਮਲੇ ਵਿੱਚ ਕਈ ਵਿਅਕਤੀ ਜ਼ਖ਼ਮੀ

ਬਲੂਰ ਸਬਵੇਅ ਸਟੇਸ਼ਨ ਵਿੱਚ ਹਥੌੜੀ ਨਾਲ ਕੀਤੇ ਗਏ ਹਮਲੇ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਹਥੌੜੀ ਲੈ ਕੇ ਲੋਕਾਂ ਉੱਤੇ ਵਾਰ ਕਰਨ ਵਾਲੇ ਵਿਅਕਤੀ ਦੇ ਸਬੰਧ ਵਿੱਚ ਰਿਪੋਰਟ ਕਰਕੇ ਪੁਲਿਸ ਨੂੰ ਰਾਤੀਂ 8:44 ਉੱਤੇ ਸਬਵੇਅ ਸਟੇਸ਼ਨ ਦੇ ਪਲੇਟਫਾਰਮ ਉੱਤੇ ਸੱਦਿਆ ਗਿਆ।ਪੈਰਾਮੈਡਿਕਸ ਨੇ ਦੱਸਿਆ ਕਿ ਇਸ ਦੌਰਾਨ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਦਾ ਇਲਾਜ ਕੀਤਾ ਗਿਆ।ਇੱਕ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਦਕਿ ਦੋ ਹੋਰਨਾਂ ਦਾ ਮੌਕੇ ਉੱਤੇ ਹੀ ਇਲਾਜ ਕਰ ਦਿੱਤਾ ਗਿਆ।

ਹਮਲਾ ਕਰਨ ਤੋਂ ਬਾਅਦ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਉਸ ਨੂੰ ਲੱਭਣ ਵਿੱਚ ਕਾਮਯਾਬ ਰਹੀ ਤੇ ਫਿਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

Related News

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

ਓਟਾਵਾ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ 90 ਨਵੇਂ ਮਾਮਲਿਆਂ ਦੀ ਕੀਤੀ ਪੁਸ਼ਟੀ

Rajneet Kaur

ਕੋਰੋਨਾ ਦੇ ਸੰਬੰਧ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਦੀ ਖ਼ਾਸ ਰਿਸਰਚ

Vivek Sharma

Leave a Comment