channel punjabi
Canada International News North America

ਟੈਕਸਾਸ ਹਵਾਈ ਅੱਡੇ ਨੇੜੇ ਛੋਟੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ 4 ਲੋਕਾਂ ਦੀ ਹੋਈ ਮੌਤ

ਹਿਊਸਟਨ: ਟੈਕਸਾਸ ‘ਚ ਐਤਵਾਰ ਨੂੰ ਇਕ ਛੋਟੇ ਜਹਾਜ਼ ਦੇ ਇੰਜਨ ‘ਚ ਖਰਾਬੀ ਹੋਣ ਕਾਰਨ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰਦਿਆਂ ਜਹਾਜ਼ ਕ੍ਰੈਸ਼ ਹੋਗਿਆ । ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।

ਟੈਕਸਾਸ ਵਿਭਾਗ ਦੇ ਪਬਲਿਕ ਸੇਫਟੀ (ਡੀਪੀਐਸ) ਦੇ ਅਧਿਕਾਰੀ ਏਰਿਕ ਬਰਸੇ ਨੇ ਦਸਿਆ ਕਿ ਸਵੇਰੇ ਤਕਰੀਬਨ 10:50 ਵਜੇ ਸਿੰਗਲ ਇੰਜਨ ਜਹਾਜ਼ ਲਿਓਨ ਕਾਉਂਟੀ ਦੇ ਹਿੱਲਟਾਪ ਲੇਕ ਏਅਰਪੋਰਟ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਕਿਹਾ ਕਿ ਜਹਾਜ਼ ‘ਚ ਬੈਠੇ ਦੋ ਪੁਰਸ਼ਾਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਜਹਾਜ਼ ਆੱਸਟਿਨ ਤੋਂ ਉੱਡ ਕੇ ਲੁਈਸੀਆਨਾ ਵਾਪਸ ਆ ਰਿਹਾ ਸੀ।

ਸਥਾਨਕ ਅਧਿਕਾਰੀ ਨੇ ਕਿਹਾ ਕਿ ਪਾਇਲਟ ਨੇ ਐਮਰਜੈਂਸੀ ਸਥਿਤੀ ‘ਚ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਸੰਘੀ ਉਡਾਣ ਪ੍ਰਸ਼ਾਸਨ ਦੇ ਨਾਲ ਰੇਡੀਓ ਸੰਪਰਕ ‘ਚ ਸੀ।

ਪੀੜਿਤ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।

Related News

ਵੱਖ-ਵੱਖ ਧਰਮਾਂ ਨਾਲ ਸਬੰਧਤ ਮਨੁੱਖੀ ਅਧਿਕਾਰ ਸੰਗਠਨਾਂ ਨੇ ਜਸਟਿਨ ਟਰੂਡੋ ਅੱਗੇ ਰੱਖੀ ਵੱਡੀ ਮੰਗ

Vivek Sharma

ਕੈਲਗਰੀ ਸਰਕਾਰ ਨੇ ਚੁੱਕੇ ਸਖ਼ਤ ਕਦਮ, 1 ਅਗਸਤ ਤੋਂ ਸ਼ੁਰੂ ਹੋਵੇਗਾ ਨਵਾ ਨਿਯਮ

Rajneet Kaur

BIG NEWS : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਫਰੰਟ-ਲਾਈਨ ਕਰਮਚਾਰੀਆਂ ਨੂੰ ਮਹਾਂਮਾਰੀ ਤਨਖਾਹ ਦੇਣ ਦਾ ਕੀਤਾ ਐਲਾਨ

Vivek Sharma

Leave a Comment