channel punjabi
Canada International News North America

ਕਿਉਬਿਕ ਪ੍ਰੀਮੀਅਰ ਫ੍ਰਾਂਸੀਓਸ ਲੈਗੌਲਟ ਨੇ ਕਰਵਾਇਆ ਕੋਵਿਡ 19 ਟੈਸਟ, 28 ਸਤੰਬਰ ਤੱਕ ਰਹਿਣਗੇ ਅਲੱਗ

ਕਿਉਬਿਕ ਪ੍ਰੀਮੀਅਰ ਫ੍ਰਾਂਸੀਓਸ ਲੈਗੌਲਟ (François Legault) ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਵਿਡ 19 ਦੀ ਰੀਪੋਰਟ ਨੈਗਟਿਵ ਆਈ ਹੈ। ਲੈਗੌਲਟ ਅਤੇ ਉਨ੍ਹਾਂ ਦੀ ਪਤਨੀ ਦਾ ਸੋਮਵਾਰ ਨੂੰ ਕੰਜ਼ਰਵੇਟਿਵ ਨੇਤਾ ਏਰਿਨ ਓਟੂਲ ਨਾਲ ਮੁਲਾਕਾਤ ਤੋਂ ਬਾਅਦ ਟੈਸਟ ਕੀਤਾ ਗਿਆ।

ਲੈਗੌਲਟ ਨੇ ਆਪਣੇ ਫੇਸਬੁਕ ਅਕਾਉਂਟ ‘ਤੇ ਦਸਿਆ ਕਿ ਉਹ ਜਨਤਕ ਸਿਹਤ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 28 ਸਤੰਬਰ ਤੱਕ ਅਲੱਗ ਰਹਿਣਗੇ। ਦਸ ਦਈਏ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਦੀ ਕੋਵਿਡ 19 ਦੀ ਰੀਪੋਰਟ ਸਕਾਰਾਤਮਕ ਆਈ ਸੀ। ਉਸ ਤੋਂ ਘੰਟੇ ਬਾਅਦ ਬਲਾਕ ਕਿਉਬਕੋਇਸ ਲੀਡਰ ਯਵੇਸ-ਫ੍ਰਾਂਸੋਇਸ ਬਲੈਂਚੇਟ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਾਂ ਦਾ ਵੀ ਕੋਵਿਡ 19 ਟੈਸਟ ਸਕਾਰਾਤਮਕ ਹੈ।

ਲੈਗੌਲਟ ਨੇ ਕਿਹਾ ਕਿ ਉਹ ਘਰ ਤੋਂ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ ਜਾਰੀ ਰੱਖਣਗੇ। ਆਪਣੇ ਸੰਦੇਸ਼ ਵਿੱਚ, ਲੈਗੌਲਟ ਨੇ ਕਿਉਬੇਸਰਸ (Quebecers) ਨੂੰ ਜਨਤਕ ਸਿਹਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਵਾਇਰਸ ਨਾਲ ਲੜਨ ਵਿਚ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

ਸ਼ਨੀਵਾਰ ਨੂੰ ਕਿਉਬਿਕ ਵਿੱਚ ਮਈ ਦੇ ਅਖੀਰ ਤੋਂ ਬਾਅਦ ਦੇ ਸਭ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ, ਨਾਲ ਹੀ ਪੰਜ ਹੋਰ ਮੌਤਾਂ ਵੀ ਹੋਈਆਂ।

Related News

PM ਟਰੂਡੋ ‘ਤਖਤ ਭਾਸ਼ਣ’ ਤੋਂ ਬਾਅਦ ਦੇਸ਼ਵਾਸੀਆਂ ਨੂੰ ਕਰਨਗੇ ਸੰਬੋਧਨ, ਕੋਰੋਨਾ ਸਬੰਧੀ ਯੋਜਨਾ ਬਾਰੇ ਵਿਚਾਰ ਕਰਨਗੇ ਸਾਂਝੇ

Vivek Sharma

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

Rajneet Kaur

BIG NEWS : ‘ਫਿੱਚ ਰੇਟਿੰਗਜ਼’ ਨੇ ਘਟਾਈ ਕੈਨੇਡਾ ਦੀ ਦਰਜਾਬੰਦੀ

Vivek Sharma

Leave a Comment