channel punjabi
Canada News North America

ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ‘ਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਦਿੱਤਾ ਖ਼ਾਸ ਅਹੁਦਾ

ਓਟਾਵਾ : ਕੈਨੇਡਾ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਸੰਸਦੀ ਸਕੱਤਰ ਚੁਣਿਆ ਗਿਆ ਹੈ। ਮਨਿੰਦਰ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨ ਗੋਲਡ ਦੇ ਸੰਸਦੀ ਸਕੱਤਰ ਚੁਣੇ ਗਏ ਹਨ। ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਨ । ਇਸ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਟਵੀਟ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਇਹ ਸਨਮਾਨ ਪਾ ਕੇ ਖੁਸ਼ ਹਨ ਅਤੇ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ।

ਦਰਅਸਲ, ਮਨਿੰਦਰ ਸਿੱਧੂ ਨੇ ਇੰਡੋ-ਕੈਨੇਡੀਅਨ ਸਾਂਸਦ ਕਮਲ ਖੇਰਾ ਦੀ ਜਗ੍ਹਾ ਲਈ ਹੈ। ਸਿੱਧੂ ਮੂਲ ਰੂਪ ਨਾਲ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਯੂਨੀਵਰਸਿਟੀ ਆਫ ਵਾਟਰ ਲੂ ਤੋਂ ਪੜ੍ਹਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕਸਟਮ ਬ੍ਰੋਕਰੇਜ ਬਿਜ਼ਨੈੱਸ ਕਰਦੇ ਸੀ । ਟਰੂਡੋ ਦੀ ਕੈਬਨਿਟ ਵਿੱਚ ਮਨਿੰਦਰ ਸਿੱਧੂ ਦੇ ਇਲਾਵਾ ਭਾਰਤੀ ਮੂਲ ਦੇ ਤਿੰਨ ਹੋਰ ਕੈਨੇਡੀਅਨ ਵਿਅਕਤੀਆਂ ਦੀ ਨਿਯੁਕਤੀ ਹੋਈ ਹੈ । ਇਨ੍ਹਾਂ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਜਨਤਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਤੇ ਸਮਾਵੇਸ਼ ਅਤੇ ਨੌਜਵਾਨ ਮੰਤਰੀ ਬਰਦੀਸ਼ ਚਾੱਗਰ ਵੀ ਸ਼ਾਮਿਲ ਹਨ।


ਇਸ ਸਬੰਧੀ ਜਸਟਿਨ ਟਰੂਡੋ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੰਸਦੀ ਸਕੱਤਰ ਕੈਨੇਡਾ ਦੇ ਲੋਕਾਂ ਲਈ ਵਾਸਤਵਿਕ, ਸਕਾਰਾਤਮਕ ਨਤੀਜੇ ਦੇਣ ਲਈ ਮੰਤਰੀਆਂ ਦਾ ਸਮਰਥਨ ਕਰਦੇ ਹਨ । ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਟੀਮ ਦਾ ਤਜ਼ਰਬਾ, ਕੰਮ ਦੇ ਪ੍ਰਤੀ ਈਮਾਨਦਾਰੀ ਅਤੇ ਕੌਸ਼ਲ ਉਨ੍ਹਾਂ ਨੂੰ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਕਰੇਗਾ। ਇਸ ਦੇ ਇਲਾਵਾ ਕੈਬਨਿਟ ਵਿੱਚ ਆਰਿਫ ਵਿਰਾਨੀ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਦੇ ਸੰਸਦੀ ਸਕੱਤਰ ਹਨ।

Related News

ਗੁਰੂ ਨਾਨਕ ਦੇਵ ਅਕਾਦਮਿਕ ਚੇਅਰ ਕੈਨੇਡਾ ਦੀ ਕੌਨਕੋਰਡੀਆ ਯੂਨੀਵਰਸਿਟੀ ‘ਚ ਕੀਤੀ ਗਈ ਸਥਾਪਿਤ

Rajneet Kaur

ਭਾਵੁਕ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਵਾਸੀਆਂ ਤੋਂ ਮੰਗੀ ਮੁਆਫ਼ੀ, ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

Vivek Sharma

Joe Biden ਨੇ ਸੱਤਾ ਸੰਭਾਲਦੇ ਹੀ Canada ਨੂੰ ਦਿੱਤਾ ਜ਼ੋਰ ਦਾ ਝਟਕਾ, ਟਰੰਪ ਦੇ ਫੈਸਲੇ ਨੂੰ ਪਲਟਿਆ

Vivek Sharma

Leave a Comment