channel punjabi
International KISAN ANDOLAN News

ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਲਾਈਵ ਗਲੋਬਲ ਵੈਬੀਨਾਰ ਅੱਜ, ਦੁਨੀਆ ਭਰ ਦੇ ਕਿਸਾਨ ਕਰਨਗੇ ਚਰਚਾ

ਨਵੀਂ ਦਿੱਲੀ : ਮੋਦੀ ਸਰਕਾਰ ਤੇ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਲਾਈਵ ਗਲੋਬਲ ਵੈਬੀਨਾਰ ਦਾ ਆਯੋਜਨ ਕਰ ਰਹੀਆਂ ਹਨ। ਵੈਬੀਨਾਰ ਦਾ ਸਮਾਂ ਭਾਰਤੀ ਸਮੇਂ ਅਨੁਸਾਰ ਸਵੇਰੇ 9:00 ਤੋਂ ਦੁਪਹਿਰ 2:00 ਵਜੇ ਤੱਕ ਦਾ ਰੱਖਿਆ ਗਿਆ ਹੈ। ਇਸ ਦੌਰਾਨ ‘ਤਿੰਨ ਖੇਤੀਬਾੜੀ ਕਾਨੂੰਨਾਂ ਦਾ ਕਿਸਾਨਾਂ ‘ਤੇ ਅਸਰ’ ਵਿਸ਼ੇ ‘ਤੇ ਚਰਚਾ ਕੀਤੀ ਜਾਵੇਗੀ। ਇਸ ਵਿੱਚ ਦੁਨੀਆ ਭਰ ਤੋਂ ਖੇਤੀਬਾੜੀ ਨਾਲ ਜੁੜੇ ਲੋਕਾਂ ਦੇ ਸ਼ਾਮਲ ਹੋਣਗੇ।


ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਕਿਸਾਨ ਏਕਤਾ ਮੋਰਚਾ ਵੱਲੋਂ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਮ ਲੋਕਾਂ ਲਈ ਰਜਿਸਟ੍ਰੇਸ਼ਨ ਲਿੰਕ ਵੀ ਜਾਰੀ ਕੀਤਾ ਗਿਆ ਹੈ।

ਅੱਜ ਹੀ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਯੂਵਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਦੀਆਂ ਸਰਹੱਦਾਂ ਤੇ ਮੌਜੂਦ ਯੁਵਾ ਕਿਸਾਨ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰਨਗੇ।

ਜ਼ਿਕਰਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ 7 ਦਿਨਾਂ ਤੱਕ ਵੱਖ ਵੱਖ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ।

Related News

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦਿਤੀ ਚਿਤਾਵਨੀ,CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾ

Rajneet Kaur

ਐਸਟ੍ਰਾਜ਼ੈਨਕਾ ਵੈਕਸੀਨ ਦੇ ਪ੍ਰੀਖਣ ‘ਤੇ ਅਮਰੀਕੀ ਸਿਹਤ ਵਿਭਾਗ ਨੇ ਚੁੱਕੇ ਸਵਾਲ, ਕੰਪਨੀ ਨੇ ਦਿੱਤੀ ਅਧੂਰੀ ਜਾਣਕਾਰੀ !

Vivek Sharma

ਮਾਈਕ ਪੈਂਸ ਤੇ ਕਮਲਾ ਹੈਰਿਸ ਵਿਚਕਾਰ ਬਹਿਸ ਬੁੱਧਵਾਰ ਨੂੰ, ਦੋਹਾਂ ਪਾਰਟੀਆਂ ਲਈ ਬਣੀ ਵੱਕਾਰ ਦਾ ਸਵਾਲ !

Vivek Sharma

Leave a Comment