channel punjabi
Canada International News North America

ਕੋਵਿਡ 19 ਦੌਰਾਨ ਕੈਨੇਡਾ ਦੇ ਵੱਖ-ਵੱਖ ਨਿਯਮਾਂ ਨੂੰ ਤੋੜਨ ‘ਤੇ ਪੁਲਿਸ ਨੇ 77 ਜੁਰਮਾਨੇ ਜਾਰੀ ਕੀਤੇ ਅਤੇ 7 ਲੋਕਾਂ ‘ਤੇ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਲਾਏ

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ ਪਿਛਲੇ ਸੱਤ ਮਹੀਨਿਆਂ ਵਿੱਚ, ਪੁਲਿਸ ਨੇ 77 ਜੁਰਮਾਨੇ ਜਾਰੀ ਕੀਤੇ ਹਨ ਅਤੇ ਸੱਤ ਲੋਕਾਂ ਉੱਤੇ ਕੈਨੇਡਾ ਦੇ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ।

PHAC ਨੇ ਕਿਹਾ ਕਿ ਇਹ ਐਕਟ ਮਾਰਚ ਦੇ ਅਖੀਰ ਵਿੱਚ ਲਾਗੂ ਹੋਇਆ ਸੀ। 10 ਲੱਖ ਤੋਂ ਵੱਧ ਲੋਕਾਂ ਨੂੰ ਜਿਹੜੇ ਕੈਨੇਡਾ ‘ਚ ਉਸ ਸਮੇਂ ਦਾਖਲ ਹੋਏ ਸਨ ਉਨ੍ਹਾਂ ਨੂੰ 14 ਦਿਨ੍ਹਾਂ ਲਈ ਆਪਣੇ ਆਪ ਨੂੰ ਅਲੱਗ-ਥਲੱਗ ਰਹਿਣ ਲਈ ਕਿਹਾ ਗਿਆ ਸੀ।

ਏਜੰਸੀ ਨੇ ਕਿਹਾ ਕਿ ਇਸਨੇ 247,000 ਤੋਂ ਵੱਧ ਯਾਤਰੀਆਂ ਨੂੰ ਸੰਭਾਵਿਤ ਕੁਆਰੰਟੀਨ ਉਲੰਘਣਾ ਕਰਨ ਵਾਲਿਆਂ ਵਜੋਂ ਪੁਲਿਸ ਨੂੰ ਹਰੀ ਝੰਡੀ ਦਿੱਤੀ ਹੈ।RCMP ਦੇ ਅਧਿਕਾਰੀਆਂ ਨੇ ਜ਼ਿਆਦਾਤਰ ਤੇ 275 ਡਾਲਰ ਤੋਂ 1275 ਡਾਲਰ ਤੱਕ ਦੇ ਜ਼ੁਰਮਾਨੇ ਜਾਰੀ ਕੀਤੇ ਹਨ। ਵਿਅਕਤੀ ਜਾਂ ਤਾਂ ਆਪਣਾ ਜੁਰਮਾਨਾ ਅਦਾ ਕਰ ਸਕਦੇ ਹਨ ਜਾਂ ਅਦਾਲਤ ਵਿੱਚ ਪੇਸ਼ ਹੋ ਸਕਦੇ ਹਨ। ਜੇਕਰ ਕਿਸੇ ਵੀ ਵਿਅਕਤੀ ਤੇ ਜੋ ਦੋਸ਼ ਲਗਾਇਆ ਜਾਂਦਾ ਹੈ, ਖ਼ਾਸਕਰ ਇਸ ਤੋਂ ਵੱਧ ਗੰਭੀਰ ਅਪਰਾਧ ਲਈ ਤਾਂ ਉਸਦਾ ਅਦਾਲਤ ‘ਚ ਪੇਸ਼ ਹੋਣਾ ਜ਼ਰੂਰੀ ਹੁੰਦਾ ਹੈ।

ਕੁਆਰੰਟੀਨ ਐਕਟ ਦੇ ਤਹਿਤ, ਦੋਵੇਂ ਕੈਨੇਡੀਅਨਾਂ ਅਤੇ ਫੋਰਨਰਜ਼ ਜਿਹੜੇ ਵੀ ਕੈਨੇਡਾ ‘ਚ ਦਾਖਲ ਹੋਣ ਉਨ੍ਹਾਂ ਵਿਅਕਤੀਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਣਾ ਚਾਹੀਦਾ ਹੈ, ਜਦ ਤੱਕ ਕਿ ਉਹਨਾਂ ਨੂੰ ਕੋਈ ਵਿਸ਼ੇਸ਼ ਛੋਟ ਨਹੀਂ ਮਿਲਦੀ।

ਪਿਛਲੇ ਮਹੀਨੇ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਜਨਤਕ ਤੌਰ ‘ਤੇ ਸ਼ਿਕਾਇਤ ਕੀਤੀ ਸੀ ਕਿ ਐਕਟ ਦੀ ਉਲੰਘਣਾ ਕਰਨ ਲਈ ਕਾਫ਼ੀ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ। ਫੋਰਡ ਨੇ ਕਿਹਾ ਕਿ ਉਸਨੇ ਸਮੱਸਿਆ ਨੂੰ ਹੱਲ ਕਰਨ ਲਈ ਸੰਘੀ ਸਰਕਾਰ ਨਾਲ ਕੰਮ ਕਰਨ ਦੀ ਯੋਜਨਾ ਬਣਾਈ ਸੀ। ਫੋਰਡ ਦੀ ਅਲੋਚਨਾ ਦੇ ਜਵਾਬ ਵਿੱਚ, ਪੀਐਚਏਸੀ ਨੇ ਕਿਹਾ ਕਿ ਕੁਆਰੰਟੀਨ ਐਕਟ ਲਾਗੂ ਕਰਨ ਲਈ ਪੁਲਿਸ ਜ਼ਿੰਮੇਵਾਰ ਹੈ, ਅਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਵਿੱਚ ਇੱਕ ਲਿਖਤੀ ਜਾਂ ਜ਼ੁਬਾਨੀ ਚੇਤਾਵਨੀ ਸ਼ਾਮਲ ਹੋ ਸਕਦੀ ਹੈ।

ਪੰਜ ਵਿਅਕਤੀਆਂ ਤੋਂ ਪੁਲਿਸ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਸੀ, ਜਿਨ੍ਹਾਂ ‘ਤੇ ਕੁਆਰੰਟੀਨ ਐਕਟ ਤਹਿਤ ਦੋਸ਼ ਲਏ ਗਏ ਸਨ। ਜ਼ਿਆਦਾਤਰ ਨੂੰ ਛੇ ਮਹੀਨੇ ਦੀ ਜੇਲ੍ਹ ਅਤੇ ਜਾਂ 750,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰੇਕ ਵਿਅਕਤੀ ਨੂੰ ਇਸ ਮਹੀਨੇ ਦੇ ਅਖੀਰ ਵਿਚ ਜਾਂ ਅਗਲੇ ਮਹੀਨੇ ਅਦਾਲਤ ਵਿਚ ਪੇਸ਼ ਹੋਣਾ ਤੈਅ ਹੈ।

ਸਭ ਤੋਂ ਤਾਜ਼ਾ ਮਾਮਲਿਆਂ ਵਿੱਚੋਂ ਇੱਕ ਓਟਾਵਾ ਦੀ ਇੱਕ 53 ਸਾਲਾਂ ਦੀ ਔਰਤ ਸ਼ਾਮਲ ਹੈ ਜੋ ਇੱਕ ਲੰਬੇ ਸਮੇਂ ਦੀ ਦੇਖਭਾਲ ਵਾਲੇ ਘਰ ਵਿੱਚ ਕੰਮ ਕਰਦੀ ਹੈ। ਪੁਲਿਸ ਨੇ ਕਿਹਾ ਕਿ ਉਹ 26 ਸਤੰਬਰ ਨੂੰ ਵਿਦੇਸ਼ ਯਾਤਰਾ ਤੋਂ ਕੈਨੇਡਾ ਵਾਪਸ ਪਰਤਣ ਤੋਂ ਸਿਰਫ ਚਾਰ ਦਿਨਾਂ ਬਾਅਦ ਵਾਪਸ ਕੰਮ ਤੇ ਗਈ ਸੀ।

Related News

ਮੈਨੀਟੋਬਾ ਤੋਂ ਇਕ 18 ਸਾਲਾ ਵਿਅਕਤੀ ਲਾਪਤਾ, ਪੁਲਿਸ ਵਲੋਂ ਲੋਕਾਂ ਤੋਂ ਮਦਦ ਦੀ ਮੰਗ

Rajneet Kaur

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

Vivek Sharma

ਹਸਪਤਾਲਾਂ ਨੂੰ ਕੋਵਿਡ-19 ਦੇ ਕੇਸਾਂ ਦੇ ਵਧਣ ਦੇ ਨਾਲ ਵੱਧ ਸਮਰਥਾ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਕਿਹਾ: ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ

Rajneet Kaur

Leave a Comment