channel punjabi
Canada International News North America

ਹਸਪਤਾਲਾਂ ਨੂੰ ਕੋਵਿਡ-19 ਦੇ ਕੇਸਾਂ ਦੇ ਵਧਣ ਦੇ ਨਾਲ ਵੱਧ ਸਮਰਥਾ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਕਿਹਾ: ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ

ਓਂਟਾਰੀਓ ਹੈਲਥ ਦੇ CEO ਨੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਅਗਲੇ 48 ਘੰਟਿਆਂ ਵਿਚ ਆਪਣੀ ਸਮਰੱਥਾ ਨੂੰ ਵਧਾ ਲੈਣ ਕਿਉਂਕਿ ਜਲਦੀ ਹੀ ਕੋਰੋਨਾ ਦੇ ਵੱਧ ਮਰੀਜ਼ ਹਸਪਤਾਲਾਂ ਵਿਚ ਆਉਣ ਵਾਲੇ ਹਨ। ਮਰੀਜ਼ਾਂ ਦੀ ਸਹੀ ਦੇਖਭਾਲ ਲਈ ਡਾਕਟਰਾਂ ਤੇ ਸਟਾਫ਼ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ।

ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ ਨੇ ਕਿਹਾ ਕਿ ਸੂਬਾ ਜਲਦੀ ਹੀ ਕੋਰੋਨਾ ਮਰੀਜ਼ਾਂ ਦੀ ਖਰਾਬ ਸਥਿਤੀ ਦਾ ਸਾਹਮਣਾ ਕਰ ਸਕਦਾ ਹੈ ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਸਾਰੇ ਹਸਪਤਾਲਾਂ ਤੇ ਸਟਾਫ਼ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਨ ਤਾਂ ਕਿ ਇਸ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਸਪਤਾਲ ਨੇ ਇਸ ਲਈ ਪਹਿਲਾਂ ਤਿਆਰੀ ਨਹੀਂ ਕੀਤੀ ਸੀ ਤਾਂ ਉਹ ਹੁਣ ਤਿਆਰੀ ਕਰ ਲੈਣ। ਉਨ੍ਹਾਂ ਕਿਹਾ ਕਿ ਹਰ ਹਸਪਤਾਲ ਨੂੰ 10 ਤੋਂ 15 ਵਧੇਰੇ ਬਿਸਤਰਿਆਂ ਦੀ ਤਿਆਰੀ ਕਰਕੇ ਰੱਖਣੀ ਪਵੇਗੀ। ਅਧਿਕਾਰੀ ਮੁਤਾਬਕ ਹਾਲਾਂਕਿ ਦੇਸ਼ ਵਿਚ ਕੋਰੋਨਾ ਦਾ ਟੀਕਾ ਆ ਗਿਆ ਹੈ ਪਰ ਹਰ ਦੇਸ਼ਵਾਸੀ ਨੂੰ ਇਹ ਟੀਕਾ ਅਗਲੇ ਸਾਲ ਸਤੰਬਰ ਤੱਕ ਹੀ ਲੱਗੇਗਾ, ਇਸ ਲਈ ਤਦ ਤੱਕ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2,275 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਕਾਰਨ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਘਰਾਂ ਵਿਚ ਰਹਿ ਕੇ ਛੁੱਟੀਆਂ ਤੇ ਕ੍ਰਿਸਮਸ ਮਨਾਉਣ ਅਤੇ ਇਕ-ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਚਣ।

Related News

ਕੇਨੋਰਾ ਪੁਲਿਸ ਨੇ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਕੈਨੇਡਾ ਪਹੁੰਚੀਆਂ 8 ਉਡਾਣਾਂ ‘ਚੋਂ ਕਈ ਯਾਤਰੀਆਂ ਨੇ ਦਿਤੇ ਕੋਵਿਡ 19 ਦੇ ਸਾਕਾਰਾਤਮਕ ਟੈਸਟ

Rajneet Kaur

ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤੀ ਗੱਲਬਾਤ, ਅਹਿਮ ਨੁਕਤਿਆਂ ‘ਤੇ ਹੋਈ ਚਰਚਾ

Vivek Sharma

Leave a Comment