channel punjabi
Canada International News North America

ਕੋਰੋਨਾ ਪ੍ਰਭਾਵਿਤ ਯਾਤਰੀ ਰੇਜਿਨਾ ਹਵਾਈ ਅੱਡੇ ‘ਤੇ ਪੁੱਜਿਆ, ਸਿਹਤ ਵਿਭਾਗ ‘ਚ ਮਚਿਆ ਹੜਕੰਪ

ਕੋਰੋਨਾ ਪ੍ਰਭਾਵਿਤ ਯਾਤਰੀ ਦੇ ਰੇਜਿਨਾ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਮਚਿਆ ਹੜਕੰਪ

ਪ੍ਰਭਾਵਿਤ ਵਿਅਕਤੀ ਏਅਰ ਕਨੇਡਾ ਦੀ ਫਲਾਈਟ 7947 ‘ਤੇ ਟੋਰਾਂਟੋ ਤੋਂ ਰੇਜਿਨਾ ਪਹੁੰਚਿਆ

ਕਰੀਬ ਇੱਕ ਹਫਤਾ ਪਹਿਲਾਂ ਦੀ ਉਡਾਨ ਦੇ ਯਾਤਰੀਆਂ ਨੂੰ ਟੈਸਟ ਕਰਵਾਉਣ ਦੀ ਸਲਾਹ

ਸਿਹਤ ਵਿਭਾਗ ਵੱਲੋਂ ਸਾਰੇ ਯਾਤਰੀਆਂ ਨੂੰ 14 ਦਿਨਾਂ ਦੇ ਇਕਾਂਤਵਾਸ ਦੀ ਅਪੀਲ

ਰੇਜਿਨਾ : ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ‘ਤੇ ਕਰੋਨਾ ਸਬੰਧੀ ਜਾਂਚ ਕੀਤੇ ਜਾਣ ਦੇ ਬਾਵਜੂਦ ਕੁਝ ਫਲਾਈਟਸ ਵਿਚ ਕੋਵਿਡ ਪ੍ਰਭਾਵਿਤ ਯਾਤਰੀ ਸਫ਼ਰ ਕਰ ਰਹੇ ਹਨ, ਜਿਸ ਕਾਰਨ ਹੋਰਨਾਂ ਦੇ ਵੀ ਕੋਰੋਨਾ ਦੇ ਪ੍ਰਭਾਵ ਵਿਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਦੇ ਤਾਜ਼ਾ ਮਾਮਲੇ ਅਨੁਸਾਰ ਸਸਕੈਚਵਾਨ ਹੈਲਥ ਅਥਾਰਟੀ (ਐਸ.ਐਚ.ਏ.) ਦਾ ਕਹਿਣਾ ਹੈ ਕਿ ਰੇਜੀਨਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਇਕ ਉਡਾਨ ਵਿਚ ਕੋਰੋਨਾ ਪਾਜ਼ਿਟਿਵ ਯਾਤਰੀ ਸਵਾਰ ਸੀ, ਜਿਹੜੀ ਬੀਤੇ ਹਫਤੇ 6 ਸਤੰਬਰ ਨੂੰ ਰੇਜਿਨਾ ਪਹੁੰਚੀ ਸੀ ।
ਇਸ ਵਿਅਕਤੀ ਦਾ ਏਅਰਪੋਰਟ ਪਹੁੰਚਣ ਤੇ ਟੈਸਟ ਲਿਆ ਗਿਆ ਸੀ, ਜਿਸਦੀ ਰਿਪੋਰਟ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਈ ਹੈ ।

ਐਸ.ਐਚ.ਏ. ਦੇ ਅਨੁਸਾਰ ਕੋਵਿਡ-19 ਪ੍ਰਭਾਵਿਤ ਇਹ ਸਕਾਰਾਤਮਕ ਵਿਅਕਤੀ ਸਵੇਰੇ ਸਾਡੇ 9 ਵਜੇ ਹਵਾਈ ਅੱਡੇ ‘ਤੇ ਆਇਆ, ਕਰੀਬ ਅੱਧਾ ਘੰਟਾ ਇਹ ਵਿਅਕਤੀ ਏਅਰ ਪੋਰਟ ਤੇ ਰਿਹਾ, ਆਪਣਾ ਸਮਾਨ ਇਕੱਠਾ ਕੀਤਾ ਅਤੇ ਸਵੇਰੇ 10 ਵਜੇ ਏਅਰਪੋਰਟ ਤੋਂ ਰਵਾਨਾ ਹੋ ਗਿਆ । ਐਸ.ਐਚ.ਏ. ਨੇ ਪੁਸ਼ਟੀ ਕੀਤੀ ਹੈ ਕਿ ਇਹ ਵਿਅਕਤੀ ਏਅਰ ਕਨੇਡਾ ਦੀ ਫਲਾਈਟ 7947 ‘ਤੇ ਟੋਰਾਂਟੋ ਤੋਂ ਰੇਜਿਨਾ ਪਹੁੰਚਿਆ ।

ਇਸ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਰੇਜਿਨਾ ਦੇ ਸਿਹਤ ਅਧਿਕਾਰੀ ਉਨ੍ਹਾਂ ਵਿਅਕਤੀਆਂ ਨੂੰ ਸਲਾਹ ਦਿੰਦੇ ਹਨ ਜਿਹੜੇ ਨਿਰਧਾਰਤ ਸਮੇਂ ਦੌਰਾਨ ਇਸ ਸਥਾਨ ‘ਤੇ ਸਨ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਦੀ ਸਲਾਹ ਦਿੱਤੀ ਹੈ,‌ ਜੇਕਰ ਉਨ੍ਹਾਂ ਨੂੰ ਇਸ ਵੇਲੇ ਕੋਵਿਡ -19 ਦੇ ਲੱਛਣ ਹਨ।

ਜਿਹੜੇ ਵਿਅਕਤੀ ਆਪਣੇ ਟੈਸਟ ਕਰਵਾਉਣਾ ਚਾਹੁੰਦੇ ਹਨ ਉਹ ਹੈਲਥ ਲਾਈਨ ਨੂੰ 811’ ਤੇ ਤੁਰੰਤ ਫ਼ੋਨ ਕਰਨ । ਐਸਐਚਏ ਨੇ ਇਹ ਵੀ ਅਪੀਲ ਕੀਤੀ ਕਿ ਇਸ ਫਲਾਇਟ ਵਿੱਚ ਸਵਾਰ ਰਹੇ ਵਿਅਕਤੀ ਕਰੋਨਾ ਦੇ ਲੱਛਣ ਨਾ ਹੋਣ ਦੇ ਬਾਵਜੂਦ 14 ਦਿਨਾਂ ਲਈ ਸਵੈ ਨਿਗਰਾਨੀ ਕਰਨ । ਇਸ ਪਿੱਛੇ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਨਾਵਲ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਲੋਕ ਦੋ ਤੋਂ 14 ਦਿਨਾਂ ਇਸ ਦੇ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ।

Related News

ਅਮਰੀਕਾ ਅੰਬਾਨੀ, ਅਡਾਨੀ ਵਪਾਰਕ ਸਮੂਹਾਂ ‘ਤੇ ਲਗਾ ਸਕਦੈ ਪਾਬੰਦੀਆਂ

Rajneet Kaur

ਕਿੱਟਸ ਪੁਆਇੰਟ ਤੱਟ ਤੋਂ ਦੂਰ ਰੀਸਾਈਕਲਿੰਗ ‘ਚ ਮਨੁੱਖੀ ਅਵਸ਼ੇਸ਼ਾਂ ਦੇ ਪਾਏ ਜਾਣ ਤੋਂ ਬਾਅਦ ਵੈਨਕੂਵਰ ਪੁਲਿਸ ਜਾਂਚ ‘ਚ ਜੁੱਟੀ

Rajneet Kaur

ਫ੍ਰੇਜ਼ਰ ਹੈਲਥ ਨੇ ਚਿਲੀਵੈਕ ਡਾਂਸ ਅਕੈਡਮੀ ਵਿੱਚ ਕੋਵਿਡ -19 ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment