channel punjabi
Canada News

6 ਲੋਕਾਂ ਦੀ ਹੱਤਿਆ ਵਿਚ ਸ਼ਾਮਲ ਗੈਂਗਸਟਰ ਨੂੰ ਮਿਲੀ 18 ਸਾਲ ਦੀ ਸਜ਼ਾ

ਹੱਤਿਆ ਦੇ ਮਾਮਲੇ ਵਿਚ ਜੱਜ ਨੇ ਦਿੱਤਾ ਵੱਡਾ ਫੈਸਲਾ

ਕਾਤਲ ਨੂੰ ਸੁਣਾਈ ਗਈ 18 ਸਾਲ ਦੀ ਸਜ਼ਾ

ਪੀੜਤ ਪਰਿਵਾਰ ਨੂੰ 13 ਸਾਲ ਬਾਅਦ ਮਿਲਿਆ ਇਨਸਾਫ਼

ਵੈਨਕੁਵਰ : ਪੀੜਤਾਂ ਨੂੰ ਆਖ਼ਰਕਾਰ 13 ਸਾਲ ਬਾਅਦ ਇਨਸਾਫ਼ ਮਿਲ ਹੀ ਗਿਆ । ਇੱਕ ਜੱਜ ਨੇ ਕਰੀਬ 13 ਸਾਲ ਪਹਿਲਾਂ ਸਰੀ (ਬੀ.ਸੀ.) ਵਿੱਚ ਛੇ ਲੋਕਾਂ ਦੀ ਹੱਤਿਆ ਨੂੰ “ਹੈਰਾਨ ਕਰਨ ਵਾਲਾ ਅਤੇ ਨਮੋਸ਼ੀ ਵਾਲਾ” ਦੱਸਿਆ ਅਤੇ ਜੱਜ ਵੱਲੋਂ ਇੱਕ ਗਿਰੋਹ ਦੇ ਨੇਤਾ ਨੂੰ ਇਸ ਜੁਰਮ ਵਿੱਚ ਉਸਦੀ ਭੂਮਿਕਾ ਲਈ ਸ਼ੁੱਕਰਵਾਰ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ।

ਇਸ ਘਟਨਾ ਨੂੰ ਬਦਮਾਸ਼ਾਂ ਦੇ ਦੋ ਗੈਂਗਜ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਹੜੇ ਨਸ਼ਾ ਤਸਕਰੀ ਅਤੇ ਹੋਰ ਜੁਰਮਾਂ ਵਿੱਚ ਖਾਸੇ ਬਦਨਾਮ ਸਨ।

ਪੀੜਿਤ ਪਰਿਵਾਰ ਅਨੁਸਾਰ ਜੱਜ ਨੇ ਉਨ੍ਹਾਂ ਨਾਲ ਪੂਰਾ ਇਨਸਾਫ ਕੀਤਾ ਹੈ ।

ਸਾਲ 2008’ਚ ਇਹ ਘਟਨਾ ਵਾਪਰੀ ਸੀ। ਇਹ ਕਤਲੇਆਮ ਰੈਡ ਸਕਾਰਪਿਨਜ਼ ਵਜੋਂ ਜਾਣੇ ਜਾਂਦੇ ਅਪਰਾਧਿਕ ਗਿਰੋਹ ਨੇ ਨਸ਼ਾ ਤਸਕਰੀ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕੀਤਾ । ਕ੍ਰਾੱਨ ਅਟਾਰਨੀ ਮਾਰਕ ਵੁਲਫ ਨੇ ਕਿਹਾ ਕਿ ਰੈਡ ਸਕੌਰਪੀਅਨਜ਼ ਉਦੋਂ ਬਣੀ ਜਦੋਂ ਬੇਕਨ ਅਤੇ ਇੱਕ ਹੋਰ ਗਿਰੋਹ ਦੇ ਨੇਤਾ ਇਕੱਠੇ ਹੋ ਗਏ ਅਤੇ ਹਿੰਸਾ ਅਤੇ ਡਰਾਉਣੀ ਦੀ ਵਰਤੋਂ ਕਰਦਿਆਂ ਆਪਣੇ ਮਾਰਕੀਟ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਦੂਜਿਆਂ ਨੂੰ ਉਨ੍ਹਾਂ ਦੇ ਨਸ਼ੇ ਦੀਆਂ ਲਾਈਨਾਂ ਨੂੰ ਸਮਰਪਣ ਕਰਨ ਲਈ ਮਜਬੂਰ ਕੀਤਾ ਜਾ ਸਕੇ ।

Related News

ਓਪੀਪੀ ਅਧਿਕਾਰੀ ਦੀ ਇੱਕ ਵੀਡੀਓ ਆਈ ਸਾਹਮਣੇ, ਸਕੇਟ ਪਾਰਕ ਵਿੱਚ ਇੱਕ ਕਿਸ਼ੋਰ ਨੂੰ ਧੱਕਾ ਮਾਰਦੇ ਦਿਤਾ ਦਿਖਾਈ,ਜਾਂਚ ਸ਼ੁਰੂ

Rajneet Kaur

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਅੰਕੜਿਆਂ ਦੇ ਅਨੁਸਾਰ 22 ਮਾਰਚ ਤੋਂ 12 ਜੁਲਾਈ ਤਕ 10,329 ਅਮਰੀਕੀ ਲੋਕਾਂ ਨੇ ਕੈਨੇਡਾ ‘ਚ ਦਾਖਲ ਹੋਣ ਦੇ ਕੀਤੇ ਯਤਨ

Rajneet Kaur

ਉਨਟਾਰੀਓ ਸਰਕਾਰ ਨੇ ਕੋਵਿਡ 19 ਦੇ ਟੈਸਟ ਦੀ ਫਾਰਮੇਸੀਆਂ ‘ਚ ਵੀ ਦਿੱਤੀ ਇਜਾਜ਼ਤ

Rajneet Kaur

Leave a Comment