channel punjabi
Canada International News North America

ਕੈਨੇਡਾ: ਸਿੱਖ ਵਿਰਾਸਤ ਮਹੀਨੇ ਦੀ ਸ਼ੁਰੂਆਤ,ਇਸ ਦੌਰਾਨ NDP ਪ੍ਰਧਾਨ ਜਗਮੀਤ ਸਿੰਘ ਵਿਰੁੱਧ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ‘ਨਸਲੀ ਤੇ ਪੱਖਪਾਤੀ ਟਿੱਪਣੀਆਂ’ ਕੀਤੇ ਜਾਣ ਦੀ ਜਾਂਚ ਸ਼ੁਰੂ

ਕੈਨੇਡਾ ਵਿੱਚ ਪਹਿਲੀ ਅਪ੍ਰੈਲ ਤੋਂ ‘ਸਿੱਖ ਵਿਰਾਸਤ ਮਹੀਨੇ’ ‘SIKH HERITAGE MONTH’ ਦੀ ਸ਼ੁਰੂਆਤ ਹੋ ਗਈ ਹੈ। ਇੱਕ ਮਹੀਨੇ ਤੱਕ ਚੱਲਣ ਵਾਲੇ ਸਮਾਗਮਾਂ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੈਨੇਡਾ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਪਾਏ ਮਹੱਤਵਪੂਰਨ ਯੋਗਦਾਨਾਂ ਨੂੰ ਪਛਾਣਿਆ ਅਤੇ ਉਜਾਗਰ ਕੀਤਾ ਜਾ ਰਿਹਾ ਹੈ। ਸਿੱਖ ਵਿਰਾਸਤ ਮਹੀਨੇ’ ਨੂੰ ਮਨਾਉਣ ਸਬੰਧੀ 30 ਅਪ੍ਰੈਲ, 2019 ਨੂੰ ਕੈਨੇਡਾ ਦੀ ਸੰਸਦ ਨੇ ਕਾਨੂੰਨ ਪਾਸ ਕੀਤਾ ਸੀ।

ਇਸ ਦੌਰਾਨ ਕੈਨੇਡਾ ਦੀ ‘ਨਿਊ ਡੈਮੋਕ੍ਰੈਟਿਕ ਪਾਰਟੀ’ ਦੇ ਪ੍ਰਧਾਨ ਜਗਮੀਤ ਸਿੰਘ ਵਿਰੁੱਧ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ‘ਨਸਲੀ ਤੇ ਪੱਖਪਾਤੀ ਟਿੱਪਣੀਆਂ’ ਕੀਤੇ ਜਾਣ ਦੀ ਜਾਂਚ ਸ਼ੁਰੂ ਹੋ ਗਈ ਹੈ। ਇਹ ਜਾਂਚ ਪੀਲ ਜ਼ਿਲ੍ਹਾ ਸਕੂਲ ਬੋਰਡ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਵੀਰਵਾਰ ਨੂੰ ਇੱਕ ਆਨਲਾਈਨ ਸਮਾਰੋਹ ਦੌਰਾਨ ਜਗਮੀਤ ਸਿੰਘ ਵਿਰੁੱਧ ਨਫ਼ਰਤ ਨਾਲ ਭਰੀਆਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਇਹ ਜਾਣਕਾਰੀ ਸਕੂਲ ਬੋਰਡ ਦੇ ਡਾਇਰੈਕਟਰ ਕੌਲੀਨ ਰੱਸੇਲ ਰਾਅਲਿਨਜ਼ ਨੇ ਦਿੱਤੀ। ਜਗਮੀਤ ਸਿੰਘ ਨੇ ਉਸ ਸਮਾਰੋਹ ’ਚ ਕੈਨੇਡਾ ਦੇ ‘ਸਿੱਖ ਵਿਰਾਸਤੀ ਮਹੀਨੇ’ ਬਾਰੇ ਗੱਲ ਕੀਤੀ ਸੀ। ਪਰ ਕਈ ਸ਼ਰਾਰਤੀ ਅਨਸਰਾਂ ਨੇ ਉਸ ਸਮਾਰੋਹ ਦੌਰਾਨ ਸਿੱਖਾਂ, ਦੱਖਣੀ ਏਸ਼ੀਅਨਾਂ, ਕਾਲੇ ਮੂਲ ਦੇ ਲੋਕਾਂ ਤੇ ਸਮਲਿੰਗੀ ਲੋਕਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਖ਼ੂਬ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ।

Related News

ਕੋਵਿਡ-19 ਦਾ ਮੁੜ ਵਧਿਆ ਅਸਰ, ਏਅਰ ਕੈਨੇਡਾ ਨੇ ਆਪਣੇ ਕਈ ਹਵਾਈ ਰੂਟਾਂ ਨੂੰ ਮੁੜ ਤੋਂ ਕੀਤਾ ਬੰਦ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲੇ 12 ਹਜ਼ਾਰ ਪ੍ਰਤਿਦਿਨ ਤੱਕ ਪੁੱਜਣ ਦੀ ਸੰਭਾਵਨਾ, ਲੋਕਾਂ ਨੂੰ ਹਦਾਇਤਾਂ ਮੰਨਣ ਦੀ ਅਪੀਲ

Vivek Sharma

ਓਨਟਾਰੀਓ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 1,172 ਨਵੇਂ ਕੇਸ ਅਤੇ 67 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

Leave a Comment