channel punjabi
Canada International News North America

ਕੈਨੇਡਾ ਦੇ ਵਿੱਤ ਮੰਤਰੀ ਨੇ ਮੰਗੀ ਮੁਆਫ਼ੀ, ਵਿਰੋਧੀਆਂ ਨੇ ਮੰਗਿਆ ਅਸਤੀਫਾ

ਵਿੱਤ ਮੰਤਰੀ ਬਿੱਲ ਮੋਰਨੀਊ ਨੇ ਵਿਦੇਸ਼ ਯਾਤਰਾ ਲਈ ਦਾਨ ਦੁਆਰਾ ਦਿੱਤੇ ਖਰਚਿਆਂ ਨੂੰ ਕਬੂਲਿਆ !

ਮੋਰਨੀਊ ਦੇ ਇਕਰਾਰ ਤੋਂ ਬਾਅਦ ਵਿਰੋਧੀ ਧਿਰਾਂ ਨੇ ਟਰੂਡੋ ਨੂੰ ਘੇਰਿਆ

ਮੋਰਨੀਊ ਅਤੇ ਟਰੂਡੋ ਦੇ ਅਸਤੀਫ਼ੇ ਦੀ ਕੀਤੀ ਮੰਗ

ਵਿੱਤ ਮੰਤਰੀ ਬਿੱਲ ਮੋਰਨੀਊ ਨੇ ਵਿਦੇਸ਼ ਯਾਤਰਾਵਾਂ ਲਈ ਕੀਤੇ ਖਰਚਿਆਂ ਬਾਰੇ ਆਪਣੀ ਗਲਤੀ ਸਵੀਕਾਰਦੇ ਹੋਏ ਮੁਆਫੀ ਮੰਗੀ ਹੈ, ਨਾਲ ਹੀ ਆਪਣੇ ਬਿਆਨ ਕਾਰਨ ਉਹ ਵਿਵਾਦ ਵਿੱਚ ਫਸ ਗਏ ਨੇ।

ਬਿੱਲ ਮੋਰਨੀਊ ਨੂੰ ਆਪਣੇ ਉਸ ਬਿਆਨ ਕਾਰਨ ਸੰਸਦ ਮੈਂਬਰਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਡਬਲਯੂਈ ਸੰਗਠਨ ਨਾਲ ਉਸ ਦੇ ਪਰਿਵਾਰ ਵਲੋਂ 2017 ਦੀਆਂ ਦੋ ਯਾਤਰਾਵਾਂ ਨਾਲ ਸਬੰਧਿਤ ਯਾਤਰਾ ਦੇ ਖਰਚਿਆਂ ਦੀ ਅਦਾਇਗੀ ਲਈ 41,000 ਡਾਲਰ ਤੋਂ ਵੱਧ ਦਾ ਚੈੱਕ ਕੱਟ ਦਿੱਤਾ। ਮੋਰਨੀਉ ਨੇ ਕਿਹਾ ਕਿ ‘ਹਾਉਸ ਆਫ਼ ਕਾਮਨਜ਼ ਦੀ ਵਿੱਤ ਕਮੇਟੀ ਦੇ ਸਵਾਲਾਂ ਦੇ ਜਵਾਬ ਦੇਣ ਜਾਣ ਤੋਂ ਪਹਿਲਾਂ ਉਸਨੇ ਇਹ ਚੈੱਕ ਲਿਖਿਆ।’
ਇਸ ਬਿਆਨ ਦੀ ਵਿਰੋਧੀ ਧਿਰਾਂ ਵੱਲੋਂ ਜੋਰਦਾਰ ਨਿੰਦਾ ਕਰਦੇ ਹੋਏ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਆਪਣੇ ਪਰਿਵਾਰ ਦੇ ਵਿੱਤ ਦੀ ਸਮੀਖਿਆ ਕਰਨ ਤੋਂ ਬਾਅਦ, ਉਸਨੂੰ ਇਹ ਦਸਤਾਵੇਜ਼ ਮਿਲਿਆ ਕਿ ਉਸਨੇ ਸੰਸਥਾ ਦੇ ਮਨੁੱਖਤਾਵਾਦੀ ਕੰਮਾਂ ਨੂੰ ਵੇਖਣ ਲਈ ਇਕੂਏਟਰ ਅਤੇ ਕੀਨੀਆ ਦੀਆਂ ਯਾਤਰਾਵਾਂ ਨਾਲ ਸਬੰਧਤ ਹੋਟਲ ਅਤੇ ਉਡਾਣਾਂ ਲਈ ਖਰਚੇ ਦੀ 52,000 ਡਾਲਰ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਸੀ । ਪਰ ਉਹ WE ਪ੍ਰੋਗਰਾਮਿੰਗ ਨਾਲ ਸਬੰਧਤ ਰਸੀਦਾਂ ਲੱਭਣ ਵਿੱਚ ਅਸਫਲ ਰਿਹਾ, ਜਿਸ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੇ ਯਾਤਰਾਵਾਂ ਦੌਰਾਨ ਭਾਗ ਲਿਆ ਸੀ।

ਮੋਰਨੀਉ ਨੇ ਕਿਹਾ ਕਿ WE ਦੁਆਰਾ ਕੀਤੇ ਖਰਚਿਆਂ ਦੀ ਕੁੱਲ ਰਕਮ ਬਾਰੇ ਜਾਣਨ ਲਈ ਡਬਲਯੂਈ ਸੰਗਠਨ ਤੱਕ ਪਹੁੰਚਣ ਤੋਂ ਬਾਅਦ ਉਸਨੇ ਆਪਣੇ ਸਹਾਇਕ ਨੂੰ 41,366 ਡਾਲਰ ਦਾ ਇੱਕ ਚੈੱਕ ਲਿਖਵਾਇਆ ਸੀ।

ਮੋਰਨੀਉ ਨੇ ਕਮੇਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ, “ਮੈਂ ਹਮੇਸ਼ਾਂ ਇਨਾਂ ਯਾਤਰਾਵਾਂ ਦੀ ਪੂਰੀ ਕੀਮਤ ਅਦਾ ਕਰਨ ਦਾ ਇਰਾਦਾ ਰੱਖਿਆ ਸੀ ਅਤੇ ਇਹ ਮੇਰੀ ਜ਼ਿੰਮੇਵਾਰੀ ਬਣ ਗਈ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਅਦਾਇਗੀ ਕੀਤੀ ਜਾਵੇ।

“ਅਣਜਾਣੇ ਵਿੱਚ ਵੀ ਅਜਿਹਾ ਨਾ ਕਰਨਾ, ਇਕ ਵੱਡੀ ਗਲਤੀ ਹੈ, ਮੈਂ ਇਸ ਤਰੁਟੀ ਲਈ ਆਪਣੇ ਵੱਲੋਂ ਮੁਆਫੀ ਮੰਗਣਾ ਚਾਹੁੰਦਾ ਹਾਂ.”

ਮੋਰਨੈਉ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰ ਨੇ ਕਰੀਬ ਇੱਕ ਲੱਖ ਡਾਲਰ ਦੀ ਰਾਸ਼ੀ ਡੋਨੇਸ਼ਨ ਵੱਜੋਂ ਦਿੱਤੀ ਹੈ, ਇਹ ਦੋ ਕਿਸ਼ਤਾਂ ਵਿਚ ਸੀ, ਇੱਕ ਕੈਨੇਡਾ ਵਿੱਚ ਵਿਦਿਆਰਥੀਆਂ ਨਾਲ ਚੈਰੀਟੇਬਲ ਸੰਸਥਾ ਦੇ ਕੰਮ ਲਈ ਅਤੇ ਦੂਜੀ ਕੀਨੀਆ ਵਿੱਚ ਕੋਵਿਡ-19 ਰਾਹਤ ਲਈ ਸੰਸਥਾ ਨੂੰ ਦਿੱਤੇ ਗਏ।
ਡੋਨੇਸ਼ਨ ਦੇ ਸਮੇਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਅਪਰੈਲ 2018 ਵਿੱਚ ਅਤੇ ਦੂਜੀ ਇਸ ਸਾਲ ਦੇ ਜੂਨ ਵਿੱਚ।

ਮੋਰਨੇਊ ਨੇ ਕਿਹਾ, “ਉਹ ਕੰਮ ਜੋ ਅਸੀਂ ਅਤੇ ਉਨ੍ਹਾਂ ਵਰਗੇ ਸੰਗਠਨ ਕਰਦੇ ਹਨ ਮੇਰੇ ਲਈ ਮਹੱਤਵਪੂਰਣ ਹਨ.”

ਟਰੂਡੋ ਦੇ ਇਸ ਮੰਤਰੀ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਿਆਸਤ ਭਖ਼ ਚੁੱਕੀ ਹੈ। ਵਿਰੋਧੀਆਂ ਵੱਲੋਂ ਵਿੱਤ ਮੰਤਰੀ ਬਿੱਲ ਮੋਰਨੀਊ ਤੋਂ ਅਸਤੀਫੇ ਦੀ ਮੰਗ ਦੇ ਨਾਲ-ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਅਸਤੀਫਾ ਮੰਗਿਆ ਜਾ ਰਿਹਾ ਹੈ। ਆਉਂਦੇ ਕੁਝ ਦਿਨਾਂ ਵਿਚ ਇਹ ਮਾਮਲਾ ਹੋਰ ਤੇਜ਼ੀ ਨਾਲ ਭਖ਼ ਸਕਦਾ ਹੈ ।

Related News

ਉੱਤਰੀ-ਪੂਰਬੀ ਕੈਲਗਰੀ ‘ਚ ਪੁਲਸ ਨੂੰ ਇਕ ਵਾਹਨ ‘ਚੋਂ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ

Rajneet Kaur

ਆਰਥਿਕ ਆਜ਼ਾਦੀ ਦੀ ਸਫਲਤਾ ਦਾ ਪ੍ਰਮਾਣ ਹੈ ਭਾਰਤ : ਵਿਲਸਨ, ਅਮਰੀਕੀ ਸੰਸਦ ਮੈਂਬਰ ਜੋ ਵਿਲਸਨ ਨੇ ਭਾਰਤ ਦੀ ਨੀਤੀ ਦੀ ਕੀਤੀ ਪ੍ਰਸ਼ੰਸਾ

Vivek Sharma

ਰੂਸ ਅਤੇ ਭਾਰਤ ਮਿਲ ਕੇ ਬਣਾਉਣਗੇ ਕੋਰੋਨਾ ਵੈਕਸੀਨ, ‘ਚਾਇਨਾ ਵਾਇਰਸ ‘ਦਾ ਹੋਵੇਗਾ ਖ਼ਾਤਮਾ !

Vivek Sharma

Leave a Comment