channel punjabi
Canada International News North America

ਉੱਤਰੀ-ਪੂਰਬੀ ਕੈਲਗਰੀ ‘ਚ ਪੁਲਸ ਨੂੰ ਇਕ ਵਾਹਨ ‘ਚੋਂ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ

ਉੱਤਰੀ-ਪੂਰਬੀ ਕੈਲਗਰੀ ਵਿਚ ਮੰਗਲਵਾਰ ਸਵੇਰ ਪੁਲਸ ਨੂੰ ਇਕ ਵਾਹਨ ਵਿਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ। ਪੁਲਸ ਨੂੰ ਸਵੇਰੇ ਲਗਭਗ 9.20 ਵਜੇ ‘ਮਾਰਕੰਬ ਡ੍ਰਾਇਵ ਐਨ.ਈ. ਦੇ 1000 ਬਲਾਕ ਲਈ ਬੁਲਾਇਆ ਗਿਆ ਸੀ। ਦੇਖਣ ਵਿਚ ਲੱਗਦਾ ਹੈ ਕਿ ਇਨ੍ਹਾਂ ਨੂੰ ਕਤਲ ਕਰ ਕੇ ਇੱਥੇ ਵਾਹਨ ਛੱਡ ਦਿੱਤਾ ਗਿਆ।

ਪੁਲਸ ਨੇ ਕਿਹਾ ਕਿ ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਹ ਕਤਲ ਕੇਸ ਹੀ ਲੱਗ ਰਿਹਾ ਹੈ ਪਰ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਲ਼ਈ ਅਜੇ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾਲ ਦੇ ਨਾਲ ਅਸੀਂ ਆਮ ਜਨਤਾ ਦੀ ਸੁਰੱਖਿਆ ਲਈ ਵੀ ਪ੍ਰਬੰਧ ਕਰ ਰਹੇ ਹਾਂ ਤਾਂ ਕਿ ਕਿਸੇ ਹੋਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਜਾਂਚ ਅਧਿਕਾਰੀ ਨੇ ਕਿਹਾ ਕਿ ਗੱਡੀ ਦੇ ਸ਼ੀਸ਼ੇ ਵਿਚ ਵੀ ਗੋਲੀ ਵੱਜਣ ਦਾ ਨਿਸ਼ਾਨ ਹੈ। ਪੁਲਸ ਅਧਿਕਾਰੀ ਨੇੜਲੇ ਘਰਾਂ ਤੇ ਦੁਕਾਨਾਂ ‘ਤੇ ਜਾ ਕੇ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ 403-428-8877 ‘ਤੇ ਸਪੰਰਕ ਕਰਨ।

Related News

ਓਂਟਾਰੀਓ ਵਿੱਚ ਕੋਰੋਨਾ ਦੇ ਗੰਭੀਰ ਮਾਮਲੇ ਬਣੇ ਚੁਣੌਤੀ, ਮਈ ਤੱਕ ਸਾਰੇ ICU ਬੈੱਡ ਹੋਣਗੇ ਬੁੱਕ !

Vivek Sharma

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

Rajneet Kaur

ਫੋਰਡ ਸਰਕਾਰ ਵੱਲੋਂ ਨਵੇਂ ਸਕੂਲਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ 550 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ

Rajneet Kaur

Leave a Comment