channel punjabi
Canada News North America

ਓਂਟਾਰੀਓ ਵਿੱਚ ਕੋਰੋਨਾ ਦੇ ਗੰਭੀਰ ਮਾਮਲੇ ਬਣੇ ਚੁਣੌਤੀ, ਮਈ ਤੱਕ ਸਾਰੇ ICU ਬੈੱਡ ਹੋਣਗੇ ਬੁੱਕ !

ਟੋਰਾਂਟੋ : ਉਂਟਾਰੀਓ ਸੂਬੇ ਵਿੱਚ ਕੋਰੋਨਾ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਸਰਕਾਰ ਨੂੰ ‘ਸਟੇਅ‌‌ ਐਟ ਹੋਮ’ ਦੀ ਮਿਆਦ ਦੋ ਹਫ਼ਤਿਆਂ ਲਈ ਹੋਰ ਵਧਾਉਣ ਲਈ ਮਜਬੂਰ ਕਰ ਦਿੱਤਾ ਹੈ । ਉਧਰ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੀਆਂ ਸਰਹੱਦਾਂ ਤੇ ਚੌਕਸੀ ਵਧਾਉਣ ਅਤੇ ਚੈਕ ਪੁਆਇੰਟ ਬਣਾਉਣ ਦੇ ਹੁਕਮ ਦਿੱਤੇ ਹਨ ।

ਪਰ ਜਿਸ ਗਿਣਤੀ ਵਿੱਚ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਇਹ ਮਈ ਮਹੀਨੇ ਵਿੱਚ ਸਿਹਤ ਵਿਭਾਗ ਲਈ ਵੱਡੀ ਚੁਣੌਤੀ ਪੇਸ਼ ਕਰ ਸਕਦੇ ਹਨ । ਨਵਾਂ ਮਾਡਲਿੰਗ ਸਿਸਟਮ ਇਹ ਦਾਅਵਾ ਕਰਦਾ ਹੈ ਕਿ ਓਂਂਟਾਰੀਓ ਦੇ ਇੰਟੈਂਸਿਵ ਕੇਅਰ ਵਾਰਡਾਂ (ICU WARDS) ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਹਰ ਇਕ ਦ੍ਰਿਸ਼ ਵਿਚ ਅਪ੍ਰੈਲ ਦੇ ਅਖੀਰ ਵਿਚ 1000 ਤੋਂ ਵੱਧ ਹੋ ਜਾਏਗੀ । ਪ੍ਰਾਂਤ ਨੂੰ ਰਸਮੀ ਤੌਰ ‘ਤੇ ਇਸ ਦਾ ਟ੍ਰਾਈਜ ਪ੍ਰੋਟੋਕੋਲ ਮੰਗਣਾ ਪੈਂਦਾ ਹੈ ਕਿ ਕਿਸ ਨੂੰ ਬਿਸਤਰਾ ਦੇਣਾ ਹੈ।

ਪ੍ਰੋਵਿੰਸ ਦੇ ਕੋਵਿਡ-19 ‘ਸਾਇੰਸ ਟੇਬਲ’ ਦੀ ਸਹਿ-ਚੇਅਰ, ਦੇ ਐਡਲਸਟੇਨ ਬ੍ਰਾਊਨ ਨੇ ਕਵੀਨਜ਼ ਪਾਰਕ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਇਸ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨਵਾਂ ਸਾਇੰਸ ਟੇਬਲ ਡਾਟਾ ਸਾਂਝਾ ਕਰਦਿਆਂ ਕਿਹਾ ਕਿ ਮਾਡਲ ਅਨੁਸਾਰ ਓਂਟਾਰੀਓ ਇਸ ਸਮੇਂ ਉਸ ਸਥਿਤੀ ਵਿੱਚ ਹੈ ਜਿੱਥੇ ਕੋਰੋਨਾ ਸੰਕ੍ਰਮਣ ਕਾਰਨ ਪ੍ਰਭਾਵਿਤਾਂ ਦੀ ਗਿਣਤੀ ਸਿਖਰ ਵੱਲ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ਸਮੇਂ ਸਾਵਧਾਨੀਆਂ ਅਤੇ ਪਾਬੰਦੀਆਂ ਨੂੰ ਮੰਨਣਾ ਹੀ ਕਾਰਗਰ ਹੋ ਸਕਦਾ ਹੈ।

ਇਸ ਸਮੇਂ ਆਈ.ਸੀ.ਯੂ. ਵਿਚ ਕੋਵਿਡ-19 ਵਾਲੇ 701 ਲੋਕ ਇਲਾਜ ਪ੍ਰਾਪਤ ਕਰ ਰਹੇ ਹਨ । ਇਹ ਗਿਣਤੀ ਅਗਲੇ ਹਫ਼ਤੇ ਤਕ 800 ਅਤੇ ਹਫ਼ਤੇ ਦੇ ਬਾਅਦ 1000 ਤੱਕ ਪਹੁੰਚ ਜਾਏਗੀ। ਅਜਿਹੇ ਸਮੇਂ ਗੰਭੀਰ ਮਰੀਜਾਂ ਨੂੰ ਜਾਨ ਦਾ ਖਤਰਾ ਹੈ ਕਿਉਂਕਿ ਉਹਨਾਂ ਲਈ ਵਾਧੂ ਬੈਂਡ ਉਪਲਬਧ ਨਹੀਂ ਹੋ ਸਕਣਗੇ।
ਹਲਾਂਕਿ ਪ੍ਰੀਮੀਅਰ ਵਲੋਂ ਹਸਪਤਾਲਾਂ ਵਿੱਚ ਵਾਧੂ ਆਈ.ਸੀ.ਯੂ. ਬੈੱਡ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਸਮਾਂ ਘੱਟ ਹੋਣ ਕਾਰਨ ਇਹ ਨਾਕਾਫੀ ਹੀ ਸਿੱਧ ਹੋ ਸਕਦੇ ਹਨ ।

Related News

ਬਰੈਂਪਟਨ ‘ਚ ਦੋ ਵਿਅਕਤੀਆਂ ਉੱਤੇ ਤਲਵਾਰਾਂ ਅਤੇ ਬੈਟਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਬਾਰ੍ਹਾਂ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

RCMP ਨੇ TWO HILLS ਵਿਖੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੱਸਿਆ ਸ਼ੱਕੀ, ਦੋਹਾਂ ਘਟਨਾਵਾਂ ਦੀ ਜਾਂਚ ਕੀਤੀ ਸ਼ੁਰੂ

Vivek Sharma

ਕੈਨੇਡਾ-ਅਮਰੀਕਾ ਦੀ‌ ਸਰਹੱਦ ਖੋਲ੍ਹਣ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ : ਮੰਤਰੀ ਡੋਮਿਨਿਕ ਲੇਬਲੈਂਕ

Vivek Sharma

Leave a Comment