channel punjabi
Canada International News North America

ਬਰੈਂਪਟਨ ‘ਚ ਦੋ ਵਿਅਕਤੀਆਂ ਉੱਤੇ ਤਲਵਾਰਾਂ ਅਤੇ ਬੈਟਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਬਾਰ੍ਹਾਂ ਪੰਜਾਬੀ ਨੌਜਵਾਨ ਗ੍ਰਿਫਤਾਰ

ਇਸ ਹਫਤੇ ਦੇ ਸ਼ੁਰੂ ਵਿੱਚ ਬਰੈਂਪਟਨ ਵਿੱਚ ਦੋ ਵਿਅਕਤੀਆਂ ਉੱਤੇ ਤਲਵਾਰਾਂ ਅਤੇ ਬੈਟਾਂ ਨਾਲ ਹਮਲਾ ਕਰਨ ਦੇ ਦੋਸ਼ ‘ਚ ਬਾਰ੍ਹਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੀਲ ਰੀਜਨਲ ਪੁਲਿਸ ਨੂੰ ਸੋਮਵਾਰ ਸਵੇਰੇ 1:05 ਵਜੇ ਰੂਥ ਐਵੇਨਿਉ ਅਤੇ ਕੈਨੇਡੀ ਆਰਡੀ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ।ਜਿਥੇ ਕਿੲ ਵੱਡਾ ਸਮੂਹ ਆਪਣ ‘ਚ ਲੜ ਰਿਹਾ ਸੀ। ਪੁਲਿਸ ਨੇ ਦੋ ਪੀੜਿਤਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ। ਪੁਲਿਸ ਨੇ ਜਲਦੀ ਹਮਲਾਵਰਾਂ ਦੀ ਪਛਾਣ ਕਰ ਲਈ ਅਤੇ ਗ੍ਰਿਫਤਾਰੀਆਂ ਕੀਤੀਆਂ। ਪਰ ਪੁਲਿਸ ਇਕ ਵਾਹਨ ਲੱਭਣ ਵਿਚ ਮਦਦ ਦੀ ਭਾਲ ਕਰ ਰਹੀ ਹੈ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ।

ਗ੍ਰਿਫ਼ਤਾਰ ਹੋਣ ਵਾਲੇ ਸਾਰੇ ਨੌਜਵਾਨ ਬਰੈਂਪਟਨ ਤੋਂ ਹਨ। ਗ੍ਰਿਫ਼ਤਾਰ ਹੋਣ ਵਾਲਿਆਂ ਵਿਚ 22 ਸਾਲਾ ਬਲਜੀਤ ਭੱਟਾ, 27 ਸਾਲਾ ਨਰਿੰਦਰ ਸਿੰਘ, 22 ਸਾਲਾ ਕਿਰਨਦੀਪ ਸਿੰਘ, 22 ਸਾਲਾ ਹਰਮਨਪ੍ਰੀਤ ਸਿੰਘ, 22 ਸਾਲਾ ਬਲਦੀਪ ਮਾਂਗਟ, 20 ਸਾਲਾ ਅਰਮਾਨਦੀਪ ਗਰੇਵਾਲ, 23 ਸਾਲਾ ਸੁਨੀਲ ਕੁਮਾਰ, 22 ਸਾਲਾ ਹਰਜੋਤ ਢਿੱਲੋਂ, 21 ਸਾਲਾ ਪ੍ਰਭਜੋਤ ਸਿੰਘ, 21 ਸਾਲਾ ਨਿਸ਼ਜੋਤ ਸਿੰਘ, 21 ਸਾਲਾ ਦਿਲਪ੍ਰੀਤ ਸਿੱਧੂ ਅਤੇ 22 ਸਾਲਾ ਗੁਰਬੀਰ ਢਿੱਲੋਂ ਦੇ ਨਾਮ ਸ਼ਾਮਿਲ ਹਨ।

ਪੁਲਿਸ ਨੇ ਕਿਹਾ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਹੋਵੇ ਤਾਂ ਉਹ ਇਸ 905-453-2121 ext. 2233 or Crime Stoppers at 1-800-222-TIPS (8477)’ਤੇ ਸਪੰਰਕ ਕਰਨ।

Related News

ਅਲਬਰਟਾ ਸਰਕਾਰ ਸੂਬੇ ‘ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਕਰੇਗੀ ਸੀਮਿਤ, ਹੁਣ ਅਲਬਰਟਾ ਵਾਸੀਆਂ ਨੂੰ ਨੌਕਰੀਆਂ ‘ਚ ਮਿਲ ਸਕੇਗੀ ਪਹਿਲ

Rajneet Kaur

ਕੈਨੇਡਾ ਆ ਰਹੇ ਹੋ ! ਕੋਵਿਡ-19 ਟੈਸਟ ਲਈ ਰਹਿਣਾ ਤਿਆਰ, ਬਿਨਾਂ ਟੈਸਟ ਐਂਟਰੀ ਸੰਭਵ ਨਹੀਂ

Vivek Sharma

ਅਲਬਰਟਾ ਦੇ ਸਾਬਕਾ ਪਾਦਰੀ ‘ਤੇ ਕਿਸ਼ੋਰਾਂ ਵਿਰੁੱਧ ਸੈਕਸ ਜੁਰਮਾਂ ਦਾ ਲਗਾਇਆ ਗਿਆ ਦੋਸ਼

Rajneet Kaur

Leave a Comment