channel punjabi
Canada International News North America

ਕੈਨੇਡਾ: ਜੇਕਰ ਕੋਈ ਤੋੜੇਗਾ ਇਹ ਨਿਯਮ ਤਾਂ ਲੱਗ ਸਕਦੈ 5 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ

ਕੈਨੇਡਾ ਵਿਚ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਯਾਰਕ ਰੀਜਨ ਖੇਤਰ ਦਾ ਕਹਿਣਾ ਹੈ ਕਿ ਜੇਕਰ ਕੋਈ ਵਪਾਰਕ ਅਦਾਰਾ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਤੋੜਦਾ ਨਜ਼ਰ ਆਇਆ ਤਾਂ ਉਸ ਨੂੰ 5 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ।

ਉਨ੍ਹਾਂ ਸਪੱਸ਼ਟ ਕਿਹਾ ਕਿ ਇਕ ਵਿਅਕਤੀ ਨੂੰ ਇਕ ਦਿਨ ਦਾ 5 ਹਜ਼ਾਰ ਡਾਲਰ ਤੇ ਕਾਰਪੋਰੇਸ਼ਨ ਨੂੰ ਇਕ ਦਿਨ ਦਾ 25 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ।
ਐਤਵਾਰ ਨੂੰ ਖੇਤਰ ਦੇ ਸਿਹਤ ਅਧਿਕਾਰੀ ਡਾਕਟਰ ਕਰੀਮ ਕੁਰਜੀ ਨੇ ਕਿਹਾ ਕਿ ਜੇਕਰ ਸ਼ਾਪਿੰਗ ਮਾਲ, ਮੀਟਿੰਗ ਸਥਾਨ ਅਤੇ ਰਿਟੇਲ ਸਟੋਰਾਂ ਵਿਚ ਲਿਮਿਟ ਤੋਂ ਵੱਧ ਲੋਕ ਇਕੱਠੇ ਹੋਏ ਦੇਖੇ ਗਏ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਲੱਗੇਗਾ। ਇਹ ਹੁਕਮ ਸੈਕਸ਼ਨ 22 ਅਧੀਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯਾਰਕ ਰੀਜਨ ਵਿਚ ਉਨ੍ਹਾਂ ਦਾ ਅਗਲਾ ਕਦਮ ਕੋਰੋਨਾ ਨੂੰ ਰੋਕਣ ਲਈ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦਾ ਹੈ। ਇਹ ਖੇਤਰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਰੈੱਡ ਕੰਟਰੋਲ ਲੈਵਲ ‘ਚ ਹੈ। ਇਹ ਘੋਸ਼ਣਾ ਉਦੋਂ ਹੋਈ ਹੈ ਜਦ ਟੋਰਾਂਟੋ ਤੇ ਪੀਲ ਰੀਜਨ ਵਿਚ ਤਾਲਾਬੰਦੀ ਹੋਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਮਾਰਖਮ ਦੇ ਮੇਅਰ ਫਰੈਂਕ ਸਕਾਰਪਿਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੋਰਾਂਟੋ ਤੇ ਪੀਲ ਰੀਜਨ ਵਿਚ ਜਾਣ ਤੋਂ ਬਚਣ। ਯਾਰਕ ਰੀਜਨ ਦੇ ਉੱਚ ਅਧਿਕਾਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਹੁਣ ਕਿਸੇ ਵੀ ਮੀਟਿੰਗ ਜਾਂ ਈਵੈਂਟ ਵਾਲੇ ਸਥਾਨ ‘ਤੇ ,ਬੈਂਕੁਇਟ ਹਾਲ, ਕਾਨਫਰੰਸ ਰੂਮ ਅਤੇ ਕੈਨਵੈਨਸ਼ਨ ਸੈਂਟਰਾਂ ਵਿਚ 50 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ।

Related News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

Vivek Sharma

ਕਿਉਬਿਕ’ਚ ਕੋਵਿਡ 19 ਕੇਸਾਂ ਦੀ ਗਿਣਤੀ 1ਲੱਖ ਤੋਂ ਪਾਰ

Rajneet Kaur

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment