channel punjabi
Canada International News North America

ਕੈਨੇਡਾ ‘ਚ ਹੁਣ ਤੱਕ ਕੋਰੋਨਾ ਪੀੜਿਤਾਂ ਦੀ ਗਿਣਤੀ 3,51,133 ਅਤੇ 11,776 ਲੋਕਾਂ ਦੀ ਹੋਈ ਮੌਤ

ਕੋਰੋਨਾ ਦੇ ਪ੍ਰਭਾਵ ਨੂੰ ਵੇਖਦਿਆਂ ਜਿਥੇ ਓਨਟਾਰੀਓ ਸਰਕਾਰ ਨੇ ਪਹਿਲਾਂ ਹੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਉਥੇ ਹੀ ਓਨਟਾਰੀਓ ਸਰਕਾਰ ਵੱਲੋਂ ਸਮੇਂ-ਸਮੇਂ ਤੇ ਰਣਨੀਤੀ ਬਣਾਈ ਜਾ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਰਦੀਆਂ ਦੇ ਮੌਸਮ ‘ਚ ਛੁੱਟੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਓਨਟਾਰੀਓ ਵਾਸੀਆਂ ਨੂੰ ਦਿਸ਼ਾ ਨਿਰੇਦਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਦਸ ਦਈਏ ਕੋਵਿਡ 19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3,51,133 ਹੋ ਗਈ ਹੈ ਅਤੇ 11,776 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹੇ ਮਾਮਲੇ ਵਧਣ ਕਾਰਨ ਹਸਪਤਾਲਾਂ ‘ਚ ਨਵੀਆਂ ਮਸ਼ੀਨਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਕਈ ਸੂਬਿਆਂ ਵਿਚ 20 ਮਿੰਟਾਂ ਵਿਚ ਕੋਰੋਨਾ ਟੈਸਟ ਦੀ ਰਿਪੋਰਟ ਆਉਣ ਲੱਗ ਗਈ ਹੈ।

ਕੈਨੇਡਾ ਦੀ ਸਿਹਤ ਮੁਖੀ ਥੈਰੇਸਾ ਟਾਮ ਨੇ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਰਿਹਾ ਹੈ, ਜੋ ਪਰੇਸ਼ਾਨੀ ਦਾ ਕਾਰਨ ਹੈ। ਇਸੇ ਲਈ ਹਰੇਕ ਦਾ ਫਰਜ਼ ਹੈ ਕਿ ਹਰ ਕੋਈ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੀ ਪਾਲਣਾ ਕਰੇ। ਰਾਸ਼ਟਰੀ ਪੱਧਰ ਦੇ ਡਾਟਾ ਮੁਤਾਬਕ ਪਿਛਲੇ ਹਫਤੇ ਤੋਂ ਰੋਜ਼ਾਨਾ 5,194 ਮਾਮਲੇ ਦਰਜ ਹੋ ਰਹੇ ਹਨ। ਹਰ ਰੋਜ਼ ਲਗਭਗ 75,666 ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 7.6 ਫ਼ੀਸਦੀ ਲੋਕ ਕੋਰੋਨਾ ਪਾਜ਼ੀਟਿਵ ਹੋ ਰਹੇ ਹਨ।

Related News

USA CORONA RELIEF BILL: ਅਮਰੀਕੀ ਸੰਸਦ ਨੇ ਪਾਸ ਕੀਤਾ ਕੋਰੋਨਾ ਰਾਹਤ ਬਿੱਲ, ਹਰ ਅਮਰੀਕੀ ਨਾਗਰਿਕ ਨੂੰ 1400 ਡਾਲਰ ਮਿਲਣ ਦਾ ਰਾਹ ਹੋਇਆ ਸਾਫ਼

Vivek Sharma

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 3457 ਨਵੇਂ ਕੇਸ ਆਏ ਸਾਹਮਣੇ : ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸੰਪਰਕਾਂ ਵਿਚ ਕਟੌਤੀ ਕਰਨ ਦੀ ਕੀਤੀ ਅਪੀਲ

Vivek Sharma

ਗ੍ਰੇਟਾ ਥਨਬਰਗ ਟੂਲਕਿੱਟ ਕੇਸ ‘ਚ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਕੀਤਾ ਗ੍ਰਿਫ਼ਤਾਰ

Rajneet Kaur

Leave a Comment