channel punjabi
International News North America

ਗ੍ਰੇਟਾ ਥਨਬਰਗ ਟੂਲਕਿੱਟ ਕੇਸ ‘ਚ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਕੀਤਾ ਗ੍ਰਿਫ਼ਤਾਰ

ਗ੍ਰੇਟਾ ਥਨਬਰਗ ਟੂਲਕਿੱਟ ਕੇਸ ‘ਚ ਦਿੱਲੀ ਪੁਲਿਸ ਨੇ ਐਤਵਾਰ ਨੂੰ ਵਾਤਾਵਰਣ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਸਾਇਬਰ ਸੈਲ ਨੇ 21 ਸਾਲਾ ਦਿਸ਼ਾ ਰਵੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਪੁਲਿਸ ਨੇ ਰਵੀ ਨੂੰ ਅਦਾਲਤ ਵਿਚ ਪੇਸ਼ ਕੀਤਾ।

ਭਾਰਤ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਸਾਜਿਸ਼ ਰਚਣ ਅਤੇ ਖ਼ਾਲਿਸਤਾਨੀ ਅੰਦੋਲਨ ਵਿਚ ਭੂਮਿਕਾ ਨੂੰ ਲੈ ਕੇ ਜਾਂਚ ਕਰਨ ਲਈ 7 ਦਿਨ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ। ਪੁਲਿਸ ਨੇ ਕੋਰਟ ਨੂੰ ਦੱਸਆ ਕਿ ਮੁਲਜ਼ਮ ਨੇ 3 ਫਰਵਰੀ ਨੂੰ ਟੂਲਕਿੱਟ ਨੂੰ ਸੰਪਾਦਿਤ ਕੀਤਾ ਸੀ। ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ। ਦਿੱਲੀ ਪੁਲਿਸ ਨੇ ਆਪਣੇ ਇਲਜ਼ਾਮਾਂ ‘ਚ ਅੱਗੇ ਕਿਹਾ ਕਿ ਦਿਸ਼ਾ ਰਵੀ ਤੇ ਉਸ ਦੇ ਸਾਥੀਆਂ ਨੇ ਖਾਲਿਸਤਾਨੀ ਪੱਖੀ ‘ਪੋਇਟਿਕ ਜਸਟਿਸ ਫਾਉਂਡੇਸ਼ਨ’ ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ਼ ਗਲਤ ਭਾਵਨਾ ਫੈਲਾਉਣ ਦੀ ਕੋਸ਼ਿਸ਼ ਕੀਤੀ।

ਕਿਸਾਨ ਅੰਦੋਲਨ ਦੇ ਸਮਰਥਨ ‘ਚ ਸਵੀਡਨ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ। ਟਵੀਟ ‘ਚ ਅੰਦੋਲਨ ਕਿਵੇਂ ਕਰਨਾ ਹੈ, ਇਸ ਦੀ ਜਾਣਕਾਰੀ ਵਾਲਾ ਟੂਲਕਿੱਟ ਸਾਂਝਾ ਕੀਤਾ ਗਿਆ। ਟੂਲ ਕਿੱਟ ‘ਚ ਕਿਸਾਨ ਅੰਦੋਲਨ ਨੂੰ ਵਧਾਉਣ ਲਈ ਹਰ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ ‘ਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸਦੀ ਜਾਣਕਾਰੀ ਦਿੱਤੀ ਗਈ।

Related News

ਕੈਨੇਡਾ ‘ਚ ਕੋਵਿਡ 19 ਮਹਾਂਮਾਰੀ ਦੌਰਾਨ ਟੀਵੀ ਦੇਖਣ ਦਾ ਵਧਿਆ ਰੁਝਾਨ

Rajneet Kaur

BIG NEWS : ‘ਇਸ ਸਮੇਂ ਜ਼ਰਾ ਜਿੰਨੀ ਵੀ ਲਾਪ੍ਰਵਾਹੀ ਘਾਤਕ ਹੋ ਸਕਦੀ ਹੈ, ਕੋਰੋਨਾ ਤੋਂ ਬਚਾਅ ਲਈ ਪਾਬੰਦੀਆਂ ਦੀ ਪਾਲਣਾ ਹੀ ਯੋਗ ਜ਼ਰੀਆ ਹੈ’- ਡਾ਼. ਬੋਨੀ ਹੈਨਰੀ

Vivek Sharma

ਅਣਪਛਾਤੇ ਵਿਅਕਤੀ ਦੇ ਕਲਾਸਰੂਮ ‘ਚ ਦਾਖਲ ਹੋਣ ਤੋਂ ਬਾਅਦ ਵੈਨਕੂਵਰ ਐਲੀਮੈਂਟਰੀ ਸਕੂਲ ਨੂੰ ਕੀਤਾ ਗਿਆ ਬੰਦ

Rajneet Kaur

Leave a Comment