channel punjabi
Canada International News

ਕੈਨੇਡਾ ’ਚ ਭਾਰਤੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਟੋਰਾਂਟੋ ਦੀ ਬਹੁਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਵਲੋਂ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਸ਼ਨਾਖ਼ਤ ਪਰਵੀਨ ਰਾਉ ਵਜੋਂ ਕੀਤੀ ਗਈ ਹੈ ਜਿਸ ਨੂੰ ਹਾਲ ਹੀ ਵਿਚ ਕੈਨੇਡਾ ਦੀ ਪੀ.ਆਰ. ਮਿਲੀ ਸੀ ਅਤੇ ਉਸ ਨੇ ਭਾਰਤ ਜਾਣ ਲਈ ਟਿਕਟਾਂ ਵੀ ਬੁਕ ਕਰਵਾ ਲਈਆਂ ਸਨ। ਪਰਵੀਨ ਰਾਉ ਦੀ ਦੇਹ ਭਾਰਤ ਭੇਜਣ ਲਈ ਗੋਫ਼ੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵੀਨ ਰਾਉ ਨੇ ਮਾਪਿਆਂ ਤੋਂ ਨਾਰਾਜ਼ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਮਾਪਿਆਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਪਰਵੀਨ ਰਾਉ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਮੁਤਾਬਕ ਜਦੋਂ ਮਾਪਿਆਂ ਨੇ ਉਸ ਦੀ ਪਸੰਦ ਮੁਤਾਬਕ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਤਾਂ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ।

ਪਰਵੀਨ ਰਾਉ 2015 ਵਿਚ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਗਰੀਬ ਕਿਸਾਨ ਪਿਤਾ ਨੇ ਬਹੁਤ ਮੁਸ਼ਕਲ ਨਾਲ ਫ਼ੀਸ ਦਾ ਪ੍ਰਬੰਧ ਕਰ ਕੇ ਉਸ ਨੂੰ ਕੈਨੇਡਾ ਭੇਜਿਆ। ਪੜ੍ਹਾਈ ਮੁਕੰਮਲ ਕਰਨ ਮਗਰੋਂ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਇਸੇ ਦੌਰਾਨ ਕੈਨੇਡਾ ਦੀ ਪੀ.ਆਰ. ਮਿਲ ਗਈ।

ਪਰਵੀਨ ਦੇ ਪਿਤਾ ਨਰਾਇਣ ਰਾਉ ਨੇ ਉਸ ਨੂੰ ਭਾਰਤ ਆਉਣ ਅਤੇ ਮਾਮਲਾ ਸੁਲਝਾਉਣ ਦੀ ਰਾਏ ਦਿੱਤੀ ਜਿਸ ਮਗਰੋਂ ਉਸ ਨੇ ਸ਼ੁੱਕਰਵਾਰ ਨੂੰ ਰਵਾਨਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਤੇਲਗੂ ਅਲਾਇੰਸ ਆਫ਼ ਕੈਨੇਡਾ ਨੇ ਪਰਵੀਨ ਰਾਉ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਹ ਭਾਰਤ ਭੇਜ ਮਗਰੋਂ ਬਚੀ ਹੋਈ ਰਕਮ ਪਰਵੀਨ ਦੇ ਮਾਪਿਆਂ ਨੂੰ ਭੇਜ ਦਿੱਤੀ ਜਾਵੇਗੀ।

Related News

ਠੱਗੀ ਦੇ ਦੋਸ਼ਾਂ ਤਹਿਤ ਇੱਕ ਭਾਰਤੀ ਅਮਰੀਕੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ !

Vivek Sharma

ਕੋਰੋਨਾ ਦੀ ਮੌਜੂਦਾ ਸਥਿਤੀ ਵਿੱਚ ਮਾਸਕ ਪਹਿਨਣਾ ਹੀ ਬਿਹਤਰ ਵਿਕਲਪ : ਸੀ.ਡੀ.ਸੀ.ਅਮਰੀਕਾ

Vivek Sharma

ਕੈਨੇਡਾ ਵਿੱਚ ਵੀਰਵਾਰ ਨੂੰ ਕੋਵਿਡ -19 ਦੇ 3,609 ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment