channel punjabi
International News USA

ਠੱਗੀ ਦੇ ਦੋਸ਼ਾਂ ਤਹਿਤ ਇੱਕ ਭਾਰਤੀ ਅਮਰੀਕੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ !

ਅਮਰੀਕਾ ਦੀ ਪੁਲਿਸ ਨੇ ਇੱਕ ਭਾਰਤੀ ਨੂੰ ਠੱਗੀ ਦੇ ਦੋਸ਼ਾਂ ਤਹਿਤ ਕੀਤਾ ਗ੍ਰਿਫ਼ਤਾਰ

ਵੀਜ਼ਾ ਲਗਵਾਉਣ ਦੇ ਨਾਂ ‘ਤੇ ਅਨੇਕਾਂ ਲੋਕਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ

ਆਸ਼ੀਸ਼ ਸਾਹਨੀ ਨੇ 2011 ਤੋਂ 2016 ਵਿਚਕਾਰ ਅਨੇਕਾਂ ਲੋਕਾਂ ਨਾਲ ਕੀਤੀ ਵੀਜ਼ਾ ਠੱਗੀ

ਦੋਸ਼ ਸਾਬਤ ਹੋਣ ‘ਤੇ ਹੋ ਸਕਦੀ ਹੈ ਦਸ ਸਾਲ ਦੀ ਸਜ਼ਾ

ਵਾਸ਼ਿੰਗਟਨ : ਅਮਰੀਕਾ ਵਿਚ ਜਿੱਥੇ ਭਾਰਤੀ ਆਪਣੀ ਸਖਤ ਮਿਹਨਤ ਅਤੇ ਜਜ਼ਬੇ ਨਾਲ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਰਹੇ ਨੇ ਉਥੇ ਹੀ ਕੁਝ ਅਜਿਹੇ ਵੀ ਹਨ ਜਿਹੜੇ ਲਾਲਚ ਦੇ ਚਲਦਿਆਂ ਲੋਕਾਂ ਨਾਲ ਠੱਗੀ ਮਾਰ ਕੇ ਦੇਸ਼ ਦੀ ਸ਼ਾਨ ਵਿਚ ਗੁਸਤਾਖੀ ਕਰ ਰਹੇ ਨੇ । ਇੱਕ ਅਜਿਹੇ ਹੀ ਭਾਰਤੀ ਨਾਗਰਿਕ ਨੂੰ ਅਮਰੀਕਾ ਦੀ ਵਾਸ਼ਿੰਗਟਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸਦਾ ਨਾਂ ਆਸ਼ੀਸ਼ ਸਾਹਨੀ ਦੱਸਿਆ ਜਾ ਰਿਹਾ ਹੈ। ਜਿਸ ‘ਤੇ ਇਲਜ਼ਾਮ ਹੈ ਕਿ ਉਸਨੇ ਲੋਕਾਂ ਨਾਲ ਵੀਜ਼ਾ ਲਗਵਾਉਣ ਦੇ ਨਾਂ ਤੇ ਕਰੋੜਾਂ ਦੀ ਠੱਗੀ ਕੀਤੀ ਹੈ ।

ਇਸ ਸਬੰਧ ਵਿਚ ਅਮਰੀਕਾ ਸੰਘੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਜ਼ਾ ਧੋਖਾਧੜੀ ਕਰਕੇ ਉਹ ਐੱਚ-1 ਬੀ. ਵੀਜ਼ਾ ਦੀ ਵਰਤੋਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪ੍ਰੇਰਿਤ ਕਰਦਾ ਸੀ ਤੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਵਸੂਲ ਕਰਦਾ ਸੀ। ਵਕੀਲਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਆਸ਼ੀਸ਼ ਸਾਹਨੀ (48) ਨੂੰ ਵੀਰਵਾਰ ਨੂੰ ਫੜਿਆ ਗਿਆ। ਵਕੀਲਾਂ ਦਾ ਦੋਸ਼ ਹੈ ਕਿ ਸਾਹਨੀ ਨੇ 2011 ਤੋਂ 2016 ਵਿਚਕਾਰ ਅਨੇਕਾਂ ਲੋਕਾਂ ਤੋਂ ਵੀਜ਼ਾ ਠੱਗੀ ਕਰਦੇ ਹੋਏ ਕਥਿਤ ਰੂਪ ਨਾਲ ਤਕਰੀਬਨ 2 ਕਰੋੜ 10 ਲੱਖ ਡਾਲਰ ਇਕੱਠੇ ਕੀਤੇ।

ਸਾਹਨੀ ਨੇ ਕਥਿਤ ਤੌਰ ‘ਤੇ ਐੱਚਯ-1 ਬੀ ਵਿਸ਼ੇਸ਼ਤਾ-ਵਪਾਰ ਕਾਰਜ ਵੀਜ਼ਾ ਪ੍ਰਾਪਤ ਕਰਨ ਲਈ ਫਰਜ਼ੀ ਬੇਨਤੀ ਪੱਤਰ ਜਮ੍ਹਾਂ ਕਰਨ ਲਈ ਚਾਰ ਨਿਗਮਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਹਨੀ ਖਿਲਾਫ 6 ਦੋਸ਼ ਲਾਏ ਗਏ ਹਨ। ਸਾਹਨੀ ਜੇਕਰ ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਫਿਲਹਾਲ ਇਹ ਮਾਮਲਾ ਕਰੀਬ ਚਾਰ ਸਾਲਾਂ ਬਾਅਦ ਕਿਸ ਤਰ੍ਹਾਂ ਸਾਹਮਣੇ ਆਇਆ, ਇਸਨੂੰ ਲੈ ਕੇ ਵੀ ਕਈ ਤਰਾਂ ਦੇ ਸਵਾਲ ਪੈਦਾ ਹੋ ਰਹੇ ਹਨ ।

Related News

ਅਮਰੀਕੀ ਪੁਲਿਸ ਨੇ ਇਕ ਹੋਰ ਗੈਰ ਗੋਰੇ ਵਿਅਕਤੀ ਨੂੰ ਮਾਰੀਆਂ 7 ਗੋਲੀਆਂ, ਲੋਕਾਂ ਵਲੋਂ ਜਬਰਦਸਤ ਪ੍ਰਦਰਸ਼ਨ

Rajneet Kaur

CRA ਕੈਨੇਡਾ ਰਿਕਵਰੀ ਬੈਨੀਫਿਟ ਲਈ ਆਪਣੇ ਆਨ ਲਾਈਨ ਬਿਨੈਪੱਤਰ ਨੂੰ ਕਰੇਗਾ ਅਪਡੇਟ

Vivek Sharma

ਨੋਵਾ ਸਕੋਸ਼ੀਆ ਵਿੱਚ 41 ਹਜ਼ਾਰ ਤੋਂ ਵੱਧ ਬੱਚੇ ਗਰੀਬੀ ਦੀ ਮਾਰ ਅਧੀਨ :ਅਧਿਐਨ

Vivek Sharma

Leave a Comment