channel punjabi
International News North America

ਅਮਰੀਕੀ ਪੁਲਿਸ ਨੇ ਇਕ ਹੋਰ ਗੈਰ ਗੋਰੇ ਵਿਅਕਤੀ ਨੂੰ ਮਾਰੀਆਂ 7 ਗੋਲੀਆਂ, ਲੋਕਾਂ ਵਲੋਂ ਜਬਰਦਸਤ ਪ੍ਰਦਰਸ਼ਨ

ਵਾਸ਼ਿੰਗਟਨ: ਅਮਰੀਕਾ ਦੇ ਵਿਸਕੌਨਸਿਨ ਵਿੱਚ ਇੱਕ ਅਫਰੀਕੀ-ਅਮਰੀਕੀ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਸੱਤ ਵਾਰ ਗੋਲੀ ਮਾਰੀ। ਜਿਸਦੇ ਬਾਅਦ ਉਸਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਲਿਜਾਇਆ ਗਿਆ । ਅਮਰੀਕਾ ’ਚ ਜੌਰਜ ਫਲਾਈਡ ਤੋਂ ਬਾਅਦ ਹੁਣ ਚਾਰ ਮਹੀਨੇ ਬਾਅਦ ਅਮਰੀਕਾ ਪੁਲਿਸ ਨੇ ਇਕ ਹੋਰ ਗੈਰ ਗੋਰਾ ਨਾਗਰਿਕ ਨੂੰ ਨਿਸ਼ਾਨਾ ਬਣਾਇਆ ਹੈ। ਜੈਕਬ ਨੂੰ ਗੋਲੀ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਬਾਅਦ ਪੁਲਿਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਿਸਕੌਨਸਿਨ ਦੇ ਰਾਜਪਾਲ ਟੋਨੀ ਈਵਰਜ਼ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਜੈਕਬ ਬਲੇਕ ਨਾਂ ਦਾ ਸ਼ਖਸ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਚਿੱਟਾ ਕਮੀਜ਼ ਤੇ ਕਾਲੀ ਸ਼ੌਰਟਸ ਪਹਿਨੇ ਇਹ ਆਦਮੀ ਗ੍ਰੇਅ ਕੱਲਰ ਦੀ ਕਾਰ ਵੱਲ ਜਾ ਰਿਹਾ ਹੈ। ਉਸ ਦੇ ਪਿੱਛੇ ਦੋ ਪੁਲਿਸ ਅਧਿਕਾਰੀ ਹੱਥਾਂ ਵਿੱਚ ਬੰਦੂਕ ਫੜੇ ਹੋਏ ਦਿਖਾਈ ਦੇ ਰਹੇ ਹਨ। ਜਿਵੇਂ ਹੀ ਬਲੇਕ ਨੇ ਕਾਰ ਅੰਦਰ ਬੈਠਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਅਧਿਕਾਰੀ ਨੇ ਉਸ ਦੀ ਕਮੀਜ਼ ਫੜ ਲਈ, ਫਿਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

ਇਹ ਘਟਨਾ ਐਤਵਾਰ ਕਰੀਬ ਸ਼ਾਮ 5 ਵਜੇ ਦੀ ਹੈ । ਇਕ ਪੁਲਿਸ ਅਧਿਕਾਰੀ ਨੇ ਇਕ ਰਿਲੀਜ਼ ਜਾਰੀ ਕਰ ਕੇ ਇਸਨੂੰ ਇਕ ਘਰੇਲੂ ਝਗੜਾ ਦਸਿਆ ਹੈ। ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ । ਸੋਮਵਾਰ ਨੂੰ ਇਸ ਘਟਨਾ ਦੇ ਖਿਲਾਫ ਹੋਏ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਨੇ ਆਸੂ ਗੈਸ ਦੀ ਵਰਤੋ ਕੀਤੀ।

ਵਿਸਕਾਨਸਿਨ ਰਾਜ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦਾ ਅਪਰਾਧਿਕ ਜਾਂਚ ਵਿਭਾਗ ਇਸ ਘਟਨਾ ਦੀ ਜਾਂਚ ਕਰੇਗਾ। ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।

Related News

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

Rajneet Kaur

ਟੋਰਾਂਟੋ ਦੇ ਹੈਲਨਜ਼ ਪੁਆਇੰਟ ਬੀਚ ਨੇੜੇ ਪਾਣੀ ‘ਚ ਡੁਬ ਰਹੇ ਵਿਅਕਤੀ ਨੂੰ ਕੱਢਿਆ ਬਾਹਰ, ਹਾਲਤ ਗੰਭੀਰ

Rajneet Kaur

ਪੰਜਾਬ ‘ਚ ਮੁੜ ਵਧਿਆ ਕੋਰੋਨਾ ਦਾ ਜ਼ੋਰ,2700 ਨਵੇਂ ਮਾਮਲੇ ਆਏ ਸਾਹਮਣੇ,43 ਦੀ ਗਈ ਜਾਨ : ਭਾਰਤ ਸਰਕਾਰ ਨੇ ਚੁੱਕਿਆ ਵੱਡਾ ਕਦਮ

Vivek Sharma

Leave a Comment