channel punjabi
Canada News North America

ਕੈਨੇਡਾ ‘ਚ ਪਾਬੰਦੀਆਂ ਹੋਈਆਂ ਸਖ਼ਤ : 40% ਤੋਂ ਵੱਧ ਕੈਨੇਡੀਅਨ ਪਰਿਵਾਰਕ ਇਕੱਠਾਂ ‘ਚ ਸ਼ਿਰਕਤ ਨੂੰ ਮੰਨਦੇ ਹਨ ਸੁਰੱਖਿਅਤ

ਓਟਾਵਾ : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਇਸ ਸਮੇਂ ਤੇਜ਼ੀ ਨਾਲ ਫੈਲ ਰਹੀ ਹੈ। ਕੈਨੇਡਾ ‘ਚ ਇਸ ਸਮੇਂ ਈਸਟਰ ਦਾ ਦੂਜਾ ਵੀਕੈਂਡ ਚੱਲ ਰਿਹਾ ਹੈ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਹੀ ਇਸ ਤਿਉਹਾਰ ਨੂੰ ਮਨਾ ਰਹੇ ਹਨ। ਕੈਨੇਡਾ ਦੇ ਬਹੁਤ ਸਾਰੇ ਆਗੂਆਂ ਨੇ ਲੋਕਾਂ ਨੂੰ ਛੁੱਟੀਆਂ ਮਨਾਉਣ ਲਈ ਰਿਸ਼ਤੇਦਾਰਾਂ ਜਾਂ ਦੋਸਤਾਂ ਦਾ ਇਕੱਠ ਨਾ ਕਰਨ ਦੀ ਹਿਦਾਇਤ ਦਿੱਤੀ ਹੈ।

ਕੈਨੇਡਾ ‘ਚ ਕੋਵਿਡ-19 ਦੀ ਤੀਜੀ ਲਹਿਰ ਨੂੰ ਵੇਖਦਿਆਂ ਫ਼ੈਡਰਲ ਅਧਿਕਾਰੀ ਵਰਚੁਅਲ ਸਮਾਰੋਹ ਆਯੋਜਿਤ ਕਰ ਰਹੇ ਹਨ ਅਤੇ ਕੁਝ ਮਾਮਲਿਆਂ ‘ਚ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ,
ਸਾਰੇ 34 # ਪਬਲਿਕ ਹੈਲਥ ਯੂਨਿਟ ਖੇਤਰ ਚਾਰ ਹਫਤਿਆਂ ਲਈ ਲਾਕਡਾਊਨ ਵਿੱਚ ਬਦਲ ਰਹੇ ਹਨ । ਨੌਜਵਾਨਾਂ ਅਤੇ ਕਿਰਤੀ ਪਰਿਵਾਰਾਂ ਦੀ ਸਹਾਇਤਾ ਲਈ, ਸਖਤ ਸਿਹਤ ਅਤੇ ਸੁਰੱਖਿਆ ਉਪਾਵਾਂ ਨਾਲ ਲਾਕਡਾਊਨ ਹੋਣ ਦੌਰਾਨ ਸਕੂਲ ਅਤੇ ਬੱਚਿਆਂ ਦੀ ਦੇਖਭਾਲ ਸੈਂਟਰ ਖੁੱਲੇ ਰਹਿਣਗੇ । ਪਰ ਜਨਤਕ ਸਿਹਤ ਦੇ ਉਪਾਵਾਂ ਬਾਰੇ ਜਾਣੋ ਜਿਸ ਦੀ ਤੁਹਾਨੂੰ ਪਾਲਣਾ ਕਰਨ ਦੀ ਜਰੂਰਤ ਹੈ: https://t.co/zJZI8m9dLe https://t.co/Igz0XqbizS

ਪ੍ਰੀਮੀਅਰ ਡੱਗ ਫੋਰਡ ਨੇ ਲੋਕਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਇਕੱਠਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਤੁਹਾਡੇ ‘ਚੋਂ ਬਹੁਤ ਸਾਰੇ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਇਨ੍ਹਾਂ ਛੁੱਟੀਆਂ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਸਨ। ਪਰ ਮੈਂ ਲੋਕਾਂ ਨੂੰ ਸਿਰਫ਼ ਆਪਣੇ ਨਜ਼ਦੀਕੀ ਪਰਿਵਾਰ ਨਾਲ ਹੀ ਛੁੱਟੀਆਂ ਮਨਾਉਣ ਦੀ ਸਲਾਹ ਦੇ ਰਿਹਾ ਹਾਂ।”

ਇਸ ਵਿਚਾਲੇ ਐਸੋਸੀਏਸ਼ਨ ਫ਼ਾਰ ਕੈਨੇਡੀਅਨ ਸਟੱਡੀਜ਼ ਅਤੇ ਮੈਨੀਟੋਬਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਆਨਲਾਈਨ ਸਰਵੇਖਣ ਮੁਤਾਬਕ 40% ਤੋਂ ਵੱਧ ਕੈਨੇਡੀਅਨ ਲੋਕ ਕੋਰੋਨਾ ਕਾਲ ‘ਚ ਵੀ ਪਰਿਵਾਰਕ ਇਕੱਠਾਂ ‘ਚ ਸ਼ਿਰਕਤ ਕਰਨਾ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਇੱਕ ਚੌਥਾਈ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਕੋਵਿਡ-19 ਦੇ ਖਤਰਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੀ ਹੈ।

ਐਸੋਸੀਏਸ਼ਨ ਦੇ ਮੁਖੀ ਜੈਕ ਜੇਦਵੈਬ ਨੇ ਕਿਹਾ ਕਿ ਇਸ ਆਨਲਾਈਨ ਸਰਵੇਖਣ ‘ਚ 2000 ਤੋਂ ਵੱਧ ਕੈਨੇਡੀਅਨਾਂ ਦੀ ਰਾਏ ਜਾਣੀ ਗਈ। ਇਹ ਸਰਵੇਖਣ 15 ਤੋਂ 25 ਮਾਰਚ ਦੇ ਵਿਚਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਚਿਤਾਵਨੀ ਦਿੰਦੇ ਰਹਿਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਇਸ ਸਮੇਂ ਲੋਕਾਂ ਨੂੰ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਉਹ ਸਾਲ ਦੇ ਇਸ ਸਮੇਂ ਪਾਰਟੀਆਂ ਜਾਂ ਪਰਿਵਾਰਕ ਇਕੱਠ ‘ਚ ਸ਼ਾਮਲ ਨਾ ਹੋਣ। ਹਾਲਾਂਕਿ ਇਹ ਅਹਿਜਾ ਸਮਾਂ ਹੈ, ਜਦੋਂ ਸਾਨੂੰ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ

Related News

ਕੈਨੇਡਾ ‘ਚ ਐਸਟ੍ਰਾਜ਼ੇਨੇਕਾ ਦੀ ਵੈਕਸੀਨ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੇਣ ਨੂੰ ਮੰਜ਼ੂਰੀ

Vivek Sharma

ਪੀਲ ਪੁਲਿਸ ਨੇ ਬਰੈਂਪਟਨ ਗੋਲੀਬਾਰੀ ਦੀ ਜਾਂਚ ਵਿਚ ਇਕ ਵਿਅਕਤੀ ‘ਤੇ ਲਗਾਏ 25 ਦੋਸ਼

Rajneet Kaur

ਸੂਬਾਈ ਚੋਣਾਂ: ਮਹਿਲਾ ਉਮੀਦਵਾਰ ਨੂੰ ਧਮਕਾਉਣ ਦੀ ਕੋਸ਼ਿਸ਼, ਮਾਮਲਾ RCMP ਕੋਲ ਪਹੁੰਚਿਆ

Vivek Sharma

Leave a Comment