channel punjabi
Canada News North America

ਸੂਬਾਈ ਚੋਣਾਂ: ਮਹਿਲਾ ਉਮੀਦਵਾਰ ਨੂੰ ਧਮਕਾਉਣ ਦੀ ਕੋਸ਼ਿਸ਼, ਮਾਮਲਾ RCMP ਕੋਲ ਪਹੁੰਚਿਆ

ਰੇਜਿਨਾ : 26 ਅਕਤੂਬਰ ਨੂੰ ਹੋਣ ਜਾ ਰਹੀਆਂ ਸੂਬਾਈ ਚੋਣਾਂ ਲੜ ਰਹੀ ਇਕ ਮਹਿਲਾ ਉਮੀਦਵਾਰ ਨੂੰ ਧਮਕਾਉਣ ਦਾ ਮਾਮਲਾ ਇਸ ਸਮੇਂ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ । ਇਸ ਘਟਨਾ ਦੀ ਗੰਭੀਰਤਾ ਨੂੰ ਲੈ ਕੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਹੈ।
‘ਸਸਕੈਚਵਾਨ ਐਨਡੀਪੀ’ ਦਾ ਕਹਿਣਾ ਹੈ ਕਿ ਇੱਕ ਦਿਹਾਤੀ ਹਲਕੇ ਵਿੱਚ ਚੋਣ ਲੜ ਰਹੀ ਇਸਤਰੀ ਉਮੀਦਵਾਰਾਂ ਵਿੱਚੋਂ ਇੱਕ ਨੂੰ ਮਿਲੀ ਧਮਕੀ ਭਰੇ ਪੱਤਰ ਦੀ ਰਿਪੋਰਟ ਆਰ.ਸੀ.ਐਮ.ਪੀ. ਨੂੰ ਦਿੱਤੀ ਗਈ ਹੈ। ਪਾਰਟੀ ਦੀ ਪ੍ਰਧਾਨ ਲਿੰਡਾ ਓਸਾਚੌਫ ਦਾ ਕਹਿਣਾ ਹੈ ਕਿ ਥੈਂਕਸਗਿਵਿੰਗ ਦੇ ਲੰਬੇ ਹਫਤੇ ਦੌਰਾਨ ਸਟੇਸੀ ਸਟ੍ਰੀਕੋਵਸਕੀ ਬਾਰੇ ਇੱਕ ਗੁਮਨਾਮ ਨੋਟ ਪ੍ਰੀਸਵਿਲੇ ਵਿੱਚ ਇੱਕ ਜਨਤਕ ਬੁਲੇਟਿਨ ਬੋਰਡ ਵਿੱਚ ਭੇਜਿਆ ਗਿਆ ਸੀ ।

ਚੋਣ ਲੜੀ ਰਹੀ ਸਟ੍ਰਾਈਕੋਵਸਕੀ, ਇੱਕ ਪ੍ਰੀਸਵਿਲੇ ਟਾਊਨ ਕੌਂਸਲਰ ਹੈ। 26 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ, ਉਹ ਦੱਖਣ-ਪੂਰਬ ਵਿੱਚ ਸਥਿਤ ਕੈਨੋਰਾ-ਪੈਲੀ ਦੇ ਸਸਕੈਚਵਨ ਪਾਰਟੀ-ਸੰਚਾਲਿਤ ਹਲਕੇ ਤੋਂ ਚੋਣ ਲੜ ਰਹੀ ਹੈ। ਓਸਾਚੌਫ, ਜੋ ਕੈਨੋਰਾ-ਪੇਲੀ ਐਨਡੀਪੀ ਐਸੋਸੀਏਸ਼ਨ ਦੀ ਪ੍ਰਧਾਨ ਵੀ ਹਨ, ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਪੱਤਰ ਵਿੱਚ ਵਿਸ਼ੇਸ਼ ਤੌਰ ਤੇ ਕੀ ਕਿਹਾ ਗਿਆ ਸੀ ਤਾਂ ਕਿ ਕਿਸੇ ਵੀ ਜਾਂਚ ਵਿੱਚ ਵਿਘਨ ਨਾ ਪਵੇ। ਉਹਨਾਂ ਕਿਹਾ ਕਿ ਨੋਟ ਨੂੰ ਸਟ੍ਰਾਈਕੋਵਸਕੀ ਉੱਤੇ ਇੱਕ ਨਿੱਜੀ ਅਤੇ ਰਾਜਨੀਤਿਕ ਹਮਲੇ ਵਜੋਂ ਦਰਸਾਇਆ ਗਿਆ ਹੈ।

ਉਸਨੇ ਇਹ ਵੀ ਕਿਹਾ ਕਿ ਇਸ ਵਿੱਚ ਇੱਕ ਖਤਰਾ ਹੈ, ਪਰ ਸਟ੍ਰਾਈਕੋਵਸਕੀ ਦੇ ਜੀਵਨ ਦੇ ਵਿਰੁੱਧ ਨਹੀਂ । ਓਸਾਚੌਫ ਨੇ ਬੁੱਧਵਾਰ ਨੂੰ ਕਿਹਾ, “ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਜਾਂ ਪਰੇਸ਼ਾਨੀ ਜਾਂ ਧਮਕੀ ਕਿਸੇ ਵੀ ਤਰ੍ਹਾਂ ਨਾਲ ਮਨਜ਼ੂਰ ਨਹੀਂ ਹੈ। ਕਿਉਂਕਿ ਮੈਂ ਇੱਕ ਔਰਤ ਹਾਂ ਅਤੇ ਮੈਂ ਖੁਦ ਮੁਹਿੰਮਾਂ ਵਿਚ ਪਹਿਲਾਂ ਵੀ ਭਾਗ ਲੈ ਚੁੱਕੀ ਹਾਂ, ਮੈਨੂੰ ਲਗਦਾ ਹੈ ਕਿ ਇਹ ਘਟਨਾ ਇੱਕ ਔਰਤ ਲਈ ਖ਼ਾਸਕਰ ਪਰੇਸ਼ਾਨੀ ਵਾਲੀ ਹੋ ਸਕਦੀ ਹੈ।”

ਆਰਸੀਐਮਪੀ ਨੇ ਹਾਲੇ ਤਕ ਅਧਿਕਾਰਿਕ ਤੌਰ ਤੇ ਜਾਂਚ ਬਾਰੇ ਕੁਝ ਨਹੀਂ ਕਿਹਾ ਹੈ । ਐਨਡੀਪੀ ਦੇ ਨੇਤਾ ਰਿਆਨ ਮਾਈਲੀ ਅਤੇ ਸਟ੍ਰਾਈਕੋਵਸਕੀ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਉਧਰ ਪਾਰਟੀ ਨੇ ਕੈਨੇਡੀਅਨ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ, “ਸਸਕੈਚਵਾਨ ਦੇ ਲੋਕ ਜਾਣਦੇ ਹਨ ਕਿ ਹਿੰਸਾ ਦੀਆਂ ਧਮਕੀਆਂ ਦੀ ਸਾਡੀ ਰਾਜਨੀਤੀ ਜਾਂ ਸਾਡੇ ਸੂਬੇ ਵਿਚ ਕੋਈ ਜਗ੍ਹਾ ਨਹੀਂ ਹੈ – ਖ਼ਾਸਕਰ ਅਜਿਹੇ ਸਮੇਂ ਜਦੋਂ ਜ਼ਿਆਦਾ ਔਰਤਾਂ ਨੂੰ ਅਹੁਦੇ ਲਈ ਚੋਣ ਲੜਨ ਅਤੇ ਵੇਖਣ ਦੀ ਅਸਲ ਇੱਛਾ ਹੁੰਦੀ ਹੈ। “ਅਸੀਂ ਜਿੰਨੀ ਜਾਣਕਾਰੀ ਦੇ ਸਕਦੇ ਹਾਂ, ਮੁਹੱਈਆ ਕਰਵਾ ਰਹੇ ਹਾਂ ਅਤੇ ਹੋਣ ਵਾਲੀ ਕਿਸੇ ਵੀ ਪੜਤਾਲ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰਾਂਗੇ। ਇਹ ਇੱਕ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ, ਪਰ ਸਾਡੀ ਮੁਹਿੰਮ ਵਿਚ ਕੋਈ ਰੁਕਾਵਟ ਨਹੀਂ ਪਵੇਗੀ। ”

ਦੱਸ ਦਈਏ ਕਿ ਇਹਨਾਂ ਸੂਬਾਈ ਚੋਣਾਂ ਵਿਚ ਕਿਸੇ ਮਹਿਲਾ ਉਮੀਦਵਾਰ ਨੂੰ ਧਮਕਾਉਣ ਦਾ ਇਹ ਪਹਿਲਾ ਮਾਮਲਾ ਹੈ।
ਫਿਲਹਾਲ ਇਹ ਮਾਮਲਾ ਆਰਸੀਐਮਪੀ ਕੋਲ ਪਹੁੰਚ ਗਿਆ ਹੈ।

Related News

ਫੈਡਰਲ ਨੇ ਲਾਭ ਹਾਸਿਲ ਕਰਨ ਲਈ ਸੀਨੀਅਰਜ਼ ਨੂੰ ਟੈਕਸ ਅਦਾ ਕਰਨ ਦੀ ਕੀਤੀ ਅਪੀਲ

Rajneet Kaur

ਯੋਸ਼ੀਹਿਦੇ ਸੁਗਾ ਚੁਣੇ ਗਏ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ , ਜਸਟਿਨ ਟਰੂਡੋ ਨੇ ਦਿੱਤੀ ਵਧਾਈ

Vivek Sharma

ਕੈਨੇਡਾ ‘ਚ ਗੋਰੇ ਨੇ ਸਿੱਖ ‘ਤੇ ਕੀਤੀਆਂ ਨਸਲੀ ਟਿੱਪਣੀਆਂ

Rajneet Kaur

Leave a Comment