channel punjabi
International News USA

ਅਮਰੀਕੀ ਸੰਸਦ ਦੇ ਨਜ਼ਦੀਕ ਫਾਇਰਿੰਗ, ਇੱਕ ਸੁਰੱਖਿਆ ਕਰਮੀ ਅਤੇ ਇਕ ਕਾਰ ਚਾਲਕ ਦੀ ਮੌਤ

ਵਾਸ਼ਿੰਗਟਨ : ਕਰੀਬ ਤਿੰਨ ਮਹੀਨਿਆਂ ਬਾਅਦ ਅਮਰੀਕੀ ਸੰਸਦ ਕੈਪਿਟਲ ਹਿੱਲ ਦੇ ਕੋਲ ਫਿਰ ਤੋਂ ਫਾਇਰਿੰਗ ਹੋਣ ਦੀ ਘਟਨਾ ਵਾਪਰੀ ਹੈ । ਇਸ ਫਾਇਰਿੰਗ ਕਾਰਨ ਇੱਕ ਸੁਰੱਖਿਆ ਕਰਮੀ ਅਤੇ ਇਕ ਕਾਰ ਚਾਲਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਪੁਲਿਸ ਨੇ ਉਸ ਸਮੇਂ ਗੋਲੀ ਮਾਰੀ ਜਦੋਂ ਉਸਨੇ ਬੈਰੀਕੇਡ ਤੋੜਦੇ ਹੋਏ ਦੋ ਪੁਲਿਸ ਕਰਮੀਆਂ ਨੂੰ ਟੱਕਰ ਮਾਰ ਦਿੱਤੀ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ਕਾਰ ਚਾਲਕ ਨੇ ਇੱਕ ਪੁਲਿਸ ਕਰਮਚਾਰੀ ਤੇ ਚਾਕੂ ਨਾਲ ਹਮਲਾ ਵੀ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ‘ਤੇ ਗੋਲੀ ਚਲਾਈ।

ਉਧਰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਏ ਗਏ ਪੁਲਿਸ ਕਰਮੀ ਅਤੇ ਬਾਅਦ ਵਿੱਚ ਜ਼ਖ਼ਮੀ ਕਾਰ ਚਾਲਕ ਦੀ ਵੀ ਮੌਤ ਗਈ। ਅਮਰੀਕੀ ਰਾਸ਼ਟਰਪਤੀ Joe Biden ਨੇ ਮਾਮਲੇ ‘ਤੇ ਦੁੱਖ ਜਤਾਇਆ ਹੈ ਤੇ ਨਾਲ ਹੀ ਪੁਲਿਸਕਰਮੀ ਦੀ ਮੌਤ ‘ਤੇ ਸੋਗ ਜਤਾਉਂਦਿਆਂ ਵਾਈਟ ਹਾਊਸ ਦੇ ਧਵਜ ਨੂੰ ਅੱਧਾ ਝੁਕਾਉਣ ਦੇ ਹੁਕਮ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਅਮਰੀਕੀ ਸੰਸਦ ਨੂੰ ਬੰਦ ਕਰ ਦਿੱਤਾ ਗਿਆ। ਪੁਲੀਸ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ। ਕਾਰ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ, ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ।

ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਰਾਤ ਸਾਢੇ ਗਿਆਰਾਂ ਵਜੇ ਵਾਪਰੀ। ਤੁਹਾਨੂੰ ਦੱਸ ਦਈਏ ਕਿ ਇਸੇ ਸਾਲ 6 ਜਨਵਰੀ ਨੂੰ ਵੀ ਕੈਪਿਟਲ ਹਿਲ ਵਿਚ ਹੋਈ ਹਿੰਸਾ ਦੌਰਾਨ ਫਾਇਰਿੰਗ ਹੋਈ ਸੀ। ਇਹ ਹਿੰਸਾ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਸੀ । ਉਸਨੇ ਹਿੰਸਾ ਦੌਰਾਨ ਪੰਜ ਜਣਿਆਂ ਦੀ ਮੌਤ ਹੋਈ ਸੀ ਅਤੇ 100 ਤੋਂ ਵੱਧ ਜ਼ਖ਼ਮੀ ਹੋਏ ਸਨ।

Related News

ਰਾਸ਼ਟਰਪਤੀ ਚੋਣ : ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ : ਡੋਨਾਲਡ ਟਰੰਪ

Vivek Sharma

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

Vivek Sharma

Leave a Comment