channel punjabi
Canada International News North America

ਕਿਊਬਿਕ ‘ਚ ਤੀਜੀ ਵਾਰ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ‘ਤੇ ਹੋਏ ਦਰਜ

ਕਿਊਬਿਕ ਵਿਚ ਤੀਜੀ ਵਾਰ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ‘ਤੇ ਦਰਜ ਹੋਏ ਹਨ। ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2,183 ਮਾਮਲੇ ਦਰਜ ਹੋਏ ਹਨ। ਸਿਰਫ ਮਾਂਟਰੀਅਲ ਵਿਚ 893 ਮਾਮਲੇ ਦਰਜ ਹੋਏ ਹਨ ਜਦਕਿ ਐਤਵਾਰ ਨੂੰ ਇੱਥੇ 786 ਮਾਮਲੇ ਦਰਜ ਹੋਏ ਸਨ। ਜਦੋਂ ਦਾ ਕੋਰੋਨਾ ਫੈਲਿਆ ਹੈ, ਉਦੋਂ ਤੋਂ ਕਿਊਬਿਕ ਵਿਚ 1,81,276 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਹਾਲਾਂਕਿ ਵੱਡੀ ਗਿਣਤੀ ਵਿਚ ਲੋਕ ਸਿਹਤਯਾਬ ਵੀ ਹੋਏ ਹਨ।

ਮੰਗਲਵਾਰ ਤੱਕ ਇੱਥੇ ਕੋਰੋਨਾ ਦੇ 18,809 ਮਾਮਲੇ ਸਰਗਰਮ ਸਨ। ਸੂਬੇ ਵਿਚ 7 ਦਿਨਾਂ ਦੀ ਔਸਤ ਮੁਤਾਬਕ ਰੋਜ਼ਾਨਾ ਲਗਭਗ 2000 ਨਵੇਂ ਮਾਮਲੇ ਦਰਜ ਹੋ ਰਹੇ ਹਨ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 7,794 ਤੱਕ ਪਹੁੰਚ ਗਈ ਹੈ। ਮਾਂਟਰੀਅਲ ਵਿਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਹੁਣ ਤੱਕ ਇੱਥੇ 63,721 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।

ਸੂਬੇ ਦੇ ਹਸਪਤਾਲਾਂ ਵਿਚ ਇਸ ਸਮੇਂ 1055 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਤੇ ਇਨ੍ਹਾਂ ਵਿਚੋਂ 137 ICU ਵਿਚ ਭਰਤੀ ਹਨ। ਸੂਬੇ ਨੂੰ ਕੋਰੋਨਾ ਵੈਕਸੀਨ ਦੀਆਂ 437 ਹੋਰ ਖੁਰਾਕਾਂ ਮਿਲੀਆਂ ਹਨ।

Related News

ਗੁਰਦੀਪ ਸਿੰਘ ਬਣੇ ਪਾਕਿਸਤਾਨੀ ਸੈਨੇਟ ‘ਚ ਪਹਿਲੇ ਸਿੱਖ ਮੈਂਬਰ, ਇਮਰਾਨ ਖਾਂ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਚੁਣੇ ਗਏ ਹਨ ਸੈਨੇਟਰ

Vivek Sharma

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ‘ਚ ਫੈਲਿਆ ਕੋਰੋਨਾ ਦਾ ਨਵਾਂ ਵੈਰੀਅੰਟ, ਮਾਰਚ-ਅਪ੍ਰੈਲ ਤੱਕ ਵਧੇਰੇ ਐਕਟਿਵ ਹੋਣ ਦੀ ਸੰਭਾਵਨਾ

Vivek Sharma

Leave a Comment