channel punjabi
International News

ਗੁਰਦੀਪ ਸਿੰਘ ਬਣੇ ਪਾਕਿਸਤਾਨੀ ਸੈਨੇਟ ‘ਚ ਪਹਿਲੇ ਸਿੱਖ ਮੈਂਬਰ, ਇਮਰਾਨ ਖਾਂ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਚੁਣੇ ਗਏ ਹਨ ਸੈਨੇਟਰ

ਇਸਲਾਮਾਬਾਦ : ਪਾਕਿਸਤਾਨ ਦੀ ਸੈਨੇਟ ਵਿਚ ਗੁਰਦੀਪ ਸਿੰਘ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਉਹ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਹੀ ਤਿੰਨ ਮਾਰਚ ਨੂੰ ਸੈਨੇਟ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਘੱਟ ਗਿਣਤੀ ਸੀਟ ‘ਤੇ ਹੋਈ ਚੋਣ ਵਿਚ ਆਪਣੇ ਵਿਰੋਧੀ ਨੂੰ ਵੱਡੇ ਅੰਤਰ ਨਾਲ ਹਰਾਇਆ। ਸੈਨੇਟ ਦੀ ਚੋਣ ਵਿਚ ਗੁਰਦੀਪ ਸਿੰਘ ਨੂੰ 145 ਵਿੱਚੋਂ 103 ਵੋਟ ਮਿਲੇ ਜਦਕਿ ਉਨ੍ਹਾਂ ਦੇ ਵਿਰੋਧੀ ਜਮੀਅਤ ਉਲੇਮਾ-ਏ-ਇਸਲਾਮ-ਐੱਫ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਮਿਲੀਆਂ।

ਗੁਰਦੀਪ ਸਿੰਘ ਨਾਲ ਸੈਨੇਟ ਵਿਚ ਚੁਣੇ ਗਏ 47 ਮੈਂਬਰਾਂ ਨੇ ਸਹੁੰ ਚੁੱਕੀ। ਪਾਕਿਸਤਾਨ ਦੇ ਬਲੋਚਿਸਤਾਨ ਦੇ ਇਕ ਹੋਰ ਹਿੰਦੂ ਅਤੇ ਬਲੋਚਿਸਤਾਨ ਅਵਾਮੀ ਪਾਰਟੀ ਦੇ ਨੇਤਾ ਦਾਨੇਸ਼ ਕੁਮਾਰ ਪਲਯਾਨੀ ਵੀ ਸੈਨੇਟ ਦੇ ਮੈਂਬਰ ਚੁਣੇ ਗਏ ਹਨ।

ਗੁਰਦੀਪ ਸਿੰਘ 2021 ਤੋਂ 2027 ਤਕ ਲਈ ਸੈਨੇਟ ‘ਚ ਮੈਂਬਰ ਚੁਣੇ ਗਏ ਹਨ। ਗੁਰਦੀਪ ਸਿੰਘ ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਇਸ ਖੇਤਰ ਦੇ ਉੱਘੇ ਪਰਿਵਾਰ ਨਾਲ ਸਬੰਧਤ ਹਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਪਰਿਵਾਰ ਨੂੰ ਬਹੁਤ ਸਨਮਾਨ ਦਿੰਦੇ ਹਨ। ਗੁਰਦੀਪ ਸਿੰਘ 2005 ਵਿਚ ਘੱਟ ਗਿਣਤੀ ਦੇ ਕੌਂਸਲਰ ਰਹਿ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਦੀ ਹੱਤਿਆ ਪਿੱਛੋਂ 2016 ਵਿਚ ਤਹਿਰੀਕ-ਏ-ਇਨਸਾਫ਼ ਪਾਰਟੀ ਵਿਚ ਸਰਗਰਮ ਰਾਜਨੀਤੀ ਕਰਨ ਲੱਗੇ ਸਨ।

ਸਹੁੰ ਚੁੱਕਣ ਪਿੱਛੋਂ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸੈਨੇਟ ਦਾ ਮੈਂਬਰ ਹੋਣ ਪਿੱਛੋਂ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿਚ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਮਿਲੇਗੀ।

Related News

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

ਦੱਖਣ-ਪੱਛਮੀ ਕੈਲਗਰੀ ‘ਚ ਹੋਏ ਹਮਲੇ ਦੀ ਜਾਂਚ ਲਈ ਪੁਲਿਸ ਹੋਈ ਗੰਭੀਰ, ਲੋਕਾਂ ਤੋਂ ਮਦਦ ਲਈ ਕੀਤੀ ਅਪੀਲ

Vivek Sharma

ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਦੁਆਰਾ ਆਯੋਜਿਤ ਕੀਤੇ ਪੈਨਸ਼ਨਰ ਲਾਈਫ ਸਰਟੀਫਿਕੇਟ ਕੈਂਪ 10 ਤੋਂ 13 ਨਵੰਬਰ 2020 ਤੱਕ ਬੀਐਲਐਸ ਬਰੈਂਪਟਨ ਵਿਖੇ ਲਗਾਇਆ ਜਾਵੇਗਾ

Rajneet Kaur

Leave a Comment