channel punjabi
Canada News North America

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

ਟੋਰਾਂਟੋ : ਓਂਟਾਰੀਓ ਸੂਬੇ ਦੀਆਂ ਕੁੱਝ ਚੋਣਵੀਆਂ ਫਾਰਮੇਸੀਜ਼ ਵਿੱਚ ਕੋਵਿਡ-19 ਵੈਕਸੀਨ ਦੇ ਦੂਸਰੇ ਬਦਲ ਦੇ ਰੂਪ ਵਿੱਚ ਜਲਦ ਹੀ ਫਾਈਜ਼ਰ ਕੰਪਨੀ ਦੀ ਵੈਕਸੀਨ ਉਪਲੱਬਧ ਹੋਵੇਗੀ। ਇਸ ਸਮੇਂ ਇੱਕ ਖਾਸ ਪਾਇਲਟ ਪ੍ਰੋਜੈਕਟ ਉੱਤੇ ਕੰਮ ਚੱਲ ਰਿਹਾ ਹੈ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਇਸੇ ਹਫ਼ਤੇ ਦੌਰਾਨ ਕੁੱਝ ਲੋਕੇਸ਼ਨਾਂ ਉੱਤੇ ਫਾਈਜ਼ਰ ਸ਼ੌਟਸ ਉਪਲਬਧ ਹੋ ਜਾਣਗੇ।

ਜਸਟਿਨ ਬੇਟਸ, ਸੀ.ਈ.ਓ., ਓਂਟਾਰੀਓ ਫਾਰਮਾਸਿਸਟ ਐਸੋਸਿਏਸ਼ਨ ਤੋਂ ਐਏਦਾ ਹੈ ਕਿ ਇਸ ਪ੍ਰੋਜੈਕਟ ਉੱਤੇ ਫਾਰਮੇਸੀਜ਼ ਫੋਰਡ ਸਰਕਾਰ ਨਾਲ ਰਲ ਕੇ ਕੰਮ ਕਰ ਰਹੀਆਂ ਹਨ। ਇਸ ਦੇ ਸਿਰੇ ਚੜ੍ਹਨ ਉੱਤੇ ਹੌਟਸਪੌਟ ਉੱਤੇ ਮੌਜੂਦ ਫਾਰਮੇਸੀਜ਼ ਨੂੰ ਫਾਈਜ਼ਰ ਵੈਕਸੀਨ ਹਾਸਲ ਹੋ ਜਾਵੇਗੀ।
ਬੇਟਸ ਦਾ ਕਹਿਣਾ ਹੈ ਕਿ ਫਾਈਜ਼ਰ ਵੈਕਸੀਨ ਦਾ ਪਹਿਲਾ ਰੋਲਆਊਟ ਟੋਰਾਂਟੋ ਤੇ ਪੀਲ ਦੇ ਹੌਟਸਪੌਟਸ ਵਾਲੀਆਂ ਲੋਕੇਸ਼ਨਜ਼ ਉੱਤੇ ਹੋਵੇਗਾ ਤੇ ਇਸ ਪ੍ਰੋਜੈਕਟ ਦੇ ਇਸੇ ਹਫਤੇ ਸਿਰੇ ਚੜ੍ਹਨ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਪਹਿਲੇ ਹਫਤੇ ਵੈਕਸੀਨ ਸੀਮਤ ਮਾਤਰਾ ਵਿੱਚ ਮਿਲੇਗੀ। ਅਸੀਂ ਇੱਥੋਂ ਹੀ ਹੋਰਨਾਂ ਹੌਟਸਪੌਟਸ ਉੱਤੇ ਵੈਕਸੀਨ ਭੇਜਾਂਗੇ ਤੇ ਫਿਰ ਹੌਲੀ ਹੌਲੀ ਪੂਰੇ ਸੂਬੇ ਵਿੱਚ ਵੈਕਸੀਨ ਦਿੱਤੀ ਜਾਵੇਗੀ।


ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਪੀਲ ਰੀਜਨ ਵਿੱਚ ਇਸ ਸਮੇਂ 25 ਹੌਟਸਪੌਟਸ ਹਨ ਤੇ ਇੱਕ ਵਾਰੀ ਪ੍ਰੋਵਿੰਸ ਵੱਲੋਂ ਵਾਧੂ ਵੈਕਸੀਨ ਪ੍ਰਾਪਤ ਕਰਨ ਤੋਂ ਬਾਅਦ ਹੋਰ ਵੈਕਸੀਨਜ਼ ਅਗਲੇ ਹਫਤੇ ਹਾਸਲ ਹੋਣਗੀਆਂ । ਐਲੀਅਟ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਟੋਰਾਂਟੋ ਤੇ ਪੀਲ ਵਰਗੇ ਹੌਟਸਪੌਟਸ ਨੂੰ 50 ਫੀਸਦੀ ਵੈਕਸੀਨ ਦਿੱਤੀ ਜਾਵੇ। ਅਜਿਹਾ ਕਰਨ ਦੀ ਸਿਫਾਰਿਸ਼ ਪਿਛਲੇ ਹਫਤੇ ਓਂਟਾਰੀਓ ਸਾਇੰਸ ਟੇਬਲ ਵੱਲੋਂ ਕੀਤੀ ਗਈ।

Related News

ਬਹੁਚਰਚਿਤ ਕਾਲ ਸੈਂਟਰ ਘੋਟਾਲਾ : ਦੋ ਵਿਅਕਤੀਆਂ ਵਿਰੁੱਧ ਜਾਰੀ ਹੋਏ ਵਾਰੰਟ

Vivek Sharma

ਕੈਨੇਡਾ ‘ਚ ਰੇਲ ਦਾ ਸਫ਼ਰ ਕਰਨ ਵਾਲਿਆ ਲਈ ਬਣਿਆ ਨਵਾਂ ਨਿਯਮ

team punjabi

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

Leave a Comment