channel punjabi
Canada News

ਓਂਟਾਰੀਓ ਦੇ ਸਰਕਾਰੀ ਹਸਪਤਾਲਾਂ ਵਿੱਚ ਕਾਮਿਆਂ ਤੇ ਨਰਸਾਂ ਦੀ ਹੋਵੇਗੀ ਨਵੀਂ ਭਰਤੀ

ਟੋਰਾਂਟੋ : ਓਂਟਾਰੀਓ ਸਰਕਾਰ ਜਲਦੀ ਹੀ ਸਰਕਾਰੀ ਹਸਪਤਾਲਾਂ ਵਿਚ ਕਾਮਿਆਂ ਤੇ ਨਰਸਾਂ ਦੀ ਨਵੀਂ ਭਰਤੀ ਕਰਨ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਹੈ ਕਿ ਉਹ 52.5 ਮਿਲੀਅਨ ਡਾਲਰ ਦਾ ਖਰਚ ਕਰ ਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 3700 ਕਾਮਿਆਂ ਦੀ ਭਰਤੀ ਕਰਨਗੇ। ਇਸ ਪਿੱਛੇ ਮੁੱਖ ਉਦੇਸ਼ ਕੋਰੋਨਾ ਵਾਇਰਸ ਨੂੰ ਨੱਥ ਪਾਉਣਾ ਮੰਨਿਆ ਜਾ ਰਿਹਾ ਹੈ।
ਨਵੀਂ ਭਰਤੀ ਕੀਤੇ ਜਾਣ ਵਾਲੇ ਸਿਹਤ ਮੁਲਾਜ਼ਮਾਂ ਨੂੰ ਹਸਪਤਾਲਾਂ ਤੇ ਲੰਬੇ ਸਮੇਂ ਲਈ ਕੇਅਰ ਹੋਮਜ਼ ਵਿਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਗੇ ਵਿਅਕਤੀਆਂ ਤੇ ਬੀਬੀਆਂ ਦੀ ਜ਼ਰੂਰਤ ਹੈ ਜੋ ਸੂਬੇ ਨੂੰ ਕੋਰੋਨਾ ‘ਤੇ ਜਿੱਤ ਪਾਉਣ ਵਿਚ ਮਦਦ ਕਰਨ।

ਉਨ੍ਹਾਂ ਕਿਹਾ ਕਿ ਇਹ ਤਾਂ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਕੋਰੋਨਾ ਦਾ ਦੂਜਾ ਦੌਰ ਪਹਿਲੇ ਨਾਲੋਂ ਵਧੇਰੇ ਬੁਰਾ ਤੇ ਖ਼ਤਰਨਾਕ ਹੋਵੇਗਾ। ਇਸ ਲਈ ਜ਼ਿਆਦਾ ਮੈਡੀਕਲ ਸਟਾਫ ਦੀ ਲੋੜ ਪੈ ਸਕਦੀ ਹੈ। ਨਵੇਂ ਫੰਡ ਨਾਲ ਸੂਬੇ ਵਿਚ 1400 ਨਵੀਆਂ ਨਰਸਾਂ ਦੀ ਭਰਤੀ ਕੀਤੀ ਜਾਵੇਗੀ। ਜੇਕਰ ਉਹ ਅਗਲੇ ਹੋਰ 6 ਮਹੀਨਿਆਂ ਲਈ ਲੰਬੇ ਸਮੇਂ ਦੇ ਕੇਅਰ ਹੋਮਜ਼ ਵਿਚ ਕੰਮ ਕਰਨ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ 5 ਹਜ਼ਾਰ ਡਾਲਰ ਦਾ ਬੋਨਸ ਵੱਖਰਾ ਮਿਲੇਗਾ। ਇਨ੍ਹਾਂ ਕੇਅਰ ਹੋਮਜ਼ ਵਿਚ ਕੋਰੋਨਾ ਕਾਰਨ ਵਧੇਰੇ ਮੌਤਾਂ ਹੋਈਆਂ ਹਨ, ਇਸ ਲਈ ਇੱਥੇ ਵਧੇਰੇ ਸਟਾਫ ਦੀ ਜ਼ਰੂਰਤ ਹੈ।

Related News

WESTJET ਨੇ ਵਾਪਸੀ ਦਾ ਕੀਤਾ ਐਲਾਨ, ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੋਂ ਜਲਦੀ ਹੀ ਮੁੜ ਭਰੇਗੀ ਉਡਾਣ

Vivek Sharma

ਨੋਵਾ ਸਕੋਸ਼ੀਆ ‘ਚ ਵੀ ਕੋਵਿਡ ਅਲਰਟ ਐਪ ਜਲਦ ਹੋਵੇਗੀ ਲਾਂਚ

Rajneet Kaur

ਓਂਟਾਰੀਓ ‘ਚ ਕੋਰੋਨਾ ਦਾ ਜੋ਼ਰ ਫਿਲਹਾਲ ਘਟਿਆ,658 ਨਵੇਂ ਮਾਮਲੇ ਦਰਜ,685 ਹੋਏ ਸਿਹਤਯਾਬ

Vivek Sharma

Leave a Comment