channel punjabi
Canada International News North America

ਏਜੰਸੀ ਨੇ ਕੈਨੇਡੀਅਨਾਂ ਨੂੰ ਮਿਸ ਵਿੱਕੀਜ਼ (Miss Vickie’s) ਚਿਪਸ ਨਾ ਖਾਣ ਦੀ ਕੀਤੀ ਅਪੀਲ

ਕਪੰਨੀ ਵਲੋਂ ਮਿਸ ਵਿੱਕੀਜ਼ ਚਿਪਸ ਨੂੰ ਵਾਪਿਸ ਮੰਗਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਚਿਪਸ ‘ਚ ਗਲਾਸ ਦੇ ਟੁਕੜਿਆਂ ਦੀ ਸੰਭਾਵਤ ਮੌਜੂਦਗੀ ਦੀ ਸ਼ਿਕਾਇਤ ਮਿਲੀ ਸੀ। ਇਹ ਵਾਪਸੀ ਅਟਲਾਂਟਿਕ ਕੈਨੇਡਾ ਦੇ ਸਾਰੇ ਸੂਬਿਆਂ ਦੇ ਨਾਲ ਨਾਲ ਕਿਉਬਿਕ ਅਤੇ ਓਨਟਾਰੀਓ ਵਿੱਚ ਲਾਗੂ ਹੁੰਦੀ ਹੈ।

ਮੰਗਲਵਾਰ ਦੇਰ ਰਾਤ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (ਸੀ.ਐਫ.ਆਈ.ਏ.) ਦੁਆਰਾ ਵਾਪਸ ਮੰਗਵਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਏਜੰਸੀ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਰੈਸਟੋਰੈਂਟਾਂ, ਪ੍ਰਚੂਨ ਵਿਕਰੇਤਾਵਾਂ ਅਤੇ ਸੰਸਥਾਵਾਂ ਨੂੰ ਖਾਣ ਪੀਣ ਜਾਂ ਉਤਪਾਦ ‘ਚ ਇਨ੍ਹਾਂ ਚਿਪਸ ਵਰਤੋਂ ਨਾ ਕਰਨ।

ਚਿਪਸ ਦੇ ਪ੍ਰਭਾਵਿਤ ਬੈਗਾਂ ਵਿਚ 24 g ਤੋਂ 550 g ਤੱਕ ਦੀ ਸ਼੍ਰੇਣੀ ਹੁੰਦੀ ਹੈ, ਵੱਖਰੇ ਪੈਕੇਜ ਅਤੇ ਮਲਟੀ-ਪੈਕ ਸ਼ਾਮਲ ਹੁੰਦੇ ਹਨ, ਅਤੇ ਇਹ ਕਈ ਸੁਆਦਾਂ ਵਿਚ ਆਉਂਦੇ ਹਨ। ਉਹਨਾਂ ਵਿੱਚ ਸ਼ਾਮਲ ਹਨ:
• Applewood Smoked BBQ Kettle Cooked Potato Chips
• Jalapeño Kettle Cooked Potato Chips
• Original Recipe Kettle Cooked Potato Chips
• Sea Salt & Malt Vinegar Kettle Cooked Potato Chips
• Spicy Dill Pickle Kettle Cooked Potato Chips
• Sweet Southern BBQ Kettle Cooked Potato Chips
• Sweet Chili & Sour Cream Kettle Cooked Potato Chips

ਚਿਪਸ ‘ਤੇ best before dates 15 ਦਸੰਬਰ, 2020 ਤੋਂ 26 ਜਨਵਰੀ, 2021 ਤੱਕ ਹੈ।

CFIA ਨੇ ਕਿਹਾ ਕਿ ਚਿਪਸ ਖਾਣ ਨਾਲ ਇਕ ਸੱਟ (injury) ਲੱਗਣ ਦੀ ਖਬਰ ਮਿਲੀ ਹੈ। ਕੰਪਨੀ ਨੇ ਇਸ ਨੂੰ ਆਪਣੀ ਵੈੱਬਸਾਈਟ ‘ਤੇ ਦੰਦਾਂ ਦੀ ਮਾਮੂਲੀ ਸੱਟ ਦੱਸਿਆ ਹੈ। ਭੋਜਨ ਸੁਰੱਖਿਆ ਦੀ ਜਾਂਚ ਚੱਲ ਰਹੀ ਹੈ, ਅਤੇ ਏਜੰਸੀ ਜਾਂਚ ਕਰ ਰਹੀ ਹੈ ਕਿ ਉਤਪਾਦ ਵੇਚਿਆ ਤਾਂ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਉਤਪਾਦ ਬਾਹਰ ਸੁੱਟ ਦੇਣਾ ਚਾਹੀਦਾ ਹੈ ਜਾਂ ਕੰਪਨੀ ਨੂੰ ਵਾਪਸ ਭੇਜ ਦੇਣੇ ਚਾਹੀਦੇ ਹਨ । ਜਿੰਨ੍ਹਾਂ ਨੇ ਇਸਨੂੰ ਖਰੀਦਿਆ ਸੀ।

Related News

ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਕੀਤਾ ਪ੍ਰਦਰਸ਼ਨ

Rajneet Kaur

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

Vivek Sharma

ਬੀ.ਸੀ ‘ਚ ਕਿਸਾਨਾਂ ਦੇ ਸਮਰਥਨ ‘ਚ ਕੱਢੀ ਗਈ ਕਾਰ ਰੈਲੀ

Rajneet Kaur

Leave a Comment